ਧਨਤੇਰਸ ਤੋਂ ਪਹਿਲਾਂ ਸਰਾਫਾ ਬਾਜ਼ਾਰ 'ਚ ਸੋਨੇ 'ਚ ਵੱਡੀ ਗਿਰਾਵਟ, ਵੇਖੋ ਕੀਮਤਾਂ

Tuesday, Nov 10, 2020 - 06:38 PM (IST)

ਨਵੀਂ ਦਿੱਲੀ : 13 ਨਵੰਬਰ ਨੂੰ ਆਉਣ ਵਾਲੇ ਧਨਤੇਰਸ ਤੋਂ ਪਹਿਲਾਂ ਸੋਨੇ ਦੀਆਂ ਕੀਮਤਾਂ ਵਿਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਮਲਟੀ ਕਮੋਡਿਟੀ ਐਕਸਚੇਂਜ 'ਤੇ ਕੀਮਤਾਂ ਵਿਚ ਤੇਜ਼ੀ ਦੇ ਰੁਖ਼ ਦੇ ਬਾਵਜੂਦ ਮੰਗਲਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ਵਿਚ ਸੋਨੇ ਦੀ ਕੀਮਤ 662 ਰੁਪਏ ਦੀ ਗਿਰਾਵਟ ਨਾਲ 50,338 ਰੁਪਏ ਪ੍ਰਤੀ 10 ਗ੍ਰਾਮ ਰਹੀ। ਐੱਚ. ਡੀ. ਐੱਫ. ਸੀ. ਸਕਿਓਰਟੀਜ਼ ਨੇ ਇਹ ਜਾਣਕਾਰੀ ਦਿੱਤੀ।

ਪਿਛਲੇ ਕਾਰੋਬਾਰੀ ਸੈਸ਼ਨ 'ਚ ਸੋਨਾ 51,000 ਰੁਪਏ ਪ੍ਰਤੀ 10 ਗ੍ਰਾਮ' ਤੇ ਬੰਦ ਹੋਇਆ ਸੀ। ਇਸੇ ਤਰ੍ਹਾਂ ਚਾਂਦੀ ਵੀ 1,431 ਰੁਪਏ ਦੀ ਗਿਰਾਵਟ ਨਾਲ 62,217 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ। ਪਿਛਲੇ ਕਾਰੋਬਾਰੀ ਸੈਸ਼ਨ 'ਚ ਚਾਂਦੀ 63,648 ਰੁਪਏ ਪ੍ਰਤੀ ਕਿਲੋਗ੍ਰਾਮ' ਤੇ ਬੰਦ ਹੋਈ ਸੀ।
 

ਇਹ ਵੀ ਪੜ੍ਹੋਫਾਈਜ਼ਰ ਦੀ ਕੋਰੋਨਾ ਵੈਕਸੀਨ ਦਾ ਭਾਰਤ ਨੂੰ ਕਿੰਨਾ ਫਾਇਦਾ, ਜਾਣੋ ਇੱਥੇ

ਧਨਤੇਰਸ ਤੋਂ ਪਹਿਲਾਂ ਵੱਧ ਸਕਦੀ ਹੈ ਖਰੀਦਦਾਰੀ-
ਐੱਚ. ਡੀ. ਐੱਫ. ਸੀ. ਸਕਿਓਰਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ, "ਭਾਰਤ ਵਿਚ ਸੋਨੇ ਦੀਆਂ ਕੀਮਤਾਂ ਵਿਚ ਗਿਰਾਵਟ ਨਾਲ ਧਨਤੇਰਸ ਤੋਂ ਪਹਿਲਾਂ ਇਸ ਦੀ ਤਿਉਹਾਰੀ ਖਰੀਦ ਵੱਧ ਸਕਦੀ ਹੈ।'' ਕੌਮਾਂਤਰੀ ਬਾਜ਼ਾਰ ਵਿਚ ਕੀਮਤਾਂ ਦੀ ਗੱਲ ਕਰੀਏ ਤਾਂ ਸੋਨਾ ਤੇਜ਼ੀ ਨਾਲ 1,886 ਡਾਲਰ ਪ੍ਰਤੀ ਔਂਸ 'ਤੇ ਸੀ। ਉੱਥੇ ਹੀ, ਚਾਂਦੀ 24.31 ਡਾਲਰ ਪ੍ਰਤੀ ਔਂਸ 'ਤੇ ਸਥਿਰ ਸੀ।

ਮੋਤੀਲਾਲ ਓਸਵਾਲ ਫਾਈਨੈਸ਼ੀਅਲ ਸਰਵਿਸਿਜ਼ ਦੇ ਉਪ ਮੁਖੀ (ਕਮੋਡਿਟੀ ਮਾਰਕੀਟ ਰਿਸਰਚ) ਨਵਨੀਤ ਦਮਾਨੀ ਮੁਤਾਬਕ, ਸੋਨੇ ਵਿਚ ਇਹ ਗਿਰਾਵਟ ਸ਼ੇਅਰ ਬਾਂਡ ਵਰਗੀਆਂ ਜ਼ਿਆਦਾ ਜ਼ੋਖਮ ਭਰੀਆਂ ਸੰਪਤੀਆਂ ਵੱਲ ਨਿਵੇਸ਼ਕਾਂ ਦਾ ਝੁਕਾਅ ਅਚਾਨਕ ਵਧਣ ਨਾਲ ਹੈ। ਇਹ ਝੁਕਾਅ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵਿਚ ਜੋਅ ਬਾਈਡੇਨ ਦੀ ਜਿੱਤ ਦੇ ਨਾਲ-ਨਾਲ ਕੋਵਿਡ-19 ਟੀਕੇ ਦੇ ਵਿਕਾਸ ਵਿਚ ਫਾਈਜ਼ਰ ਦੀ ਸਫਲਤਾ ਦੀ ਘੋਸ਼ਣਾ ਨਾਲ ਹੈ। ਉਨ੍ਹਾ ਦੀ ਰਾਇ ਵਿਚ ਸੋਨਾ ਫਿਲਹਾਲ 49,600-50,900 ਦੇ ਦਾਇਰੇ ਵਿਚ ਰਹਿ ਸਕਦਾ ਹੈ।


Sanjeev

Content Editor

Related News