10 ਦਿਨ 'ਚ 4300 ਰੁਪਏ ਤੱਕ ਵਧ ਗਈ ਸੋਨੇ ਦੀ ਕੀਮਤ, ਜਾਣੋ ਕੀ ਭਾਅ ਵਿਕ ਰਿਹੈ ਸੋਨਾ

07/30/2020 9:38:58 AM

ਨਵੀਂ ਦਿੱਲੀ (ਵਿਸ਼ੇਸ਼) : ਸੋਨੇ ਦੀ ਚਮਕ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਬੁੱਧਵਾਰ ਨੂੰ 24 ਕੈਰੇਟ ਸੋਨੇ ਦੀ ਕੀਮਤ ਨੇ ਇਕ ਹੋਰ ਇਤਿਹਾਸ ਰਚ ਦਿੱਤਾ ਹੈ। ਸੋਨੇ ਦੀ ਕੀਮਤ 55000 ਰੁਪਏ ਤੋਲਾ ਦੇ ਕਰੀਬ ਪਹੁੰਚ ਗਈ ਅਤੇ ਪਿਛਲੇ 10 ਦਿਨਾਂ 'ਚ 4300 ਰੁਪਏ ਦੇ ਕਰੀਬ ਸੋਨੇ ਦੀ ਕੀਮਤ 'ਚ ਵਾਧਾ ਹੋ ਚੁੱਕਾ ਹੈ। 10 ਦਿਨ ਪਹਿਲਾਂ ਯਾਨੀ 20 ਜੁਲਾਈ ਨੂੰ ਸੋਨੇ ਦਾ ਰੇਟ 50,700 ਰੁਪਏ ਤੋਲਾ ਸੀ। ਮਾਰਕੀਟ ਮਾਹਰਾਂ ਦੀ ਮੰਨੀਏ ਤਾਂ ਕੋਰੋਨਾ ਸੰਕਟ ਕਾਰਣ ਅਤੇ ਅਮਰੀਕਾ ਅਤੇ ਚੀਨ ਦਰਮਿਆਨ ਨਵੀਂ ਕੋਲਡ ਵਾਰ ਕਾਰਣ ਇਸ ਦੀਆਂ ਕੀਮਤਾਂ ਹੋਰ ਵਧ ਸਕਦੀਆਂ ਹਨ। ਮਾਹਰਾਂ ਮੁਤਾਬਕ ਸੋਨੇ ਦੇ ਬਾਜ਼ਾਰ ਚੱਕਰ 'ਚ ਆਉਣ ਨਾਲ ਇਸ ਦੀ ਕੀਮਤ 'ਚ ਕਈ ਸਾਲ ਤੱਕ ਵਾਧਾ ਜਾਰੀ ਰਹਿ ਸਕਦਾ ਹੈ। ਇਸ ਤਰ੍ਹਾਂ ਦੇ ਅਨਿਸ਼ਚਿਤ ਆਰਥਿਕ ਦ੍ਰਿਸ਼ ਕਾਰਣ ਲੋਕ ਪਾਰਪੰਰਿਕ ਰੂਪ ਨਾਲ ਸੋਨੇ ਦੇ ਪ੍ਰਤੀ ਆਕਰਸ਼ਿਤ ਹੋ ਰਹੇ ਹਨ।

ਇਹ ਵੀ ਪੜ੍ਹੋ: ਭਾਰਤ 'ਚ ਰਾਫੇਲ ਦੀ ਦਸਤਕ ਨਾਲ ਘਬਰਾਇਆ ਪਾਕਿਸਤਾਨ, ਕਹੀ ਇਹ ਗੱਲ

ਦੂਜੇ ਪਾਸੇ ਦੇਖਿਆ ਜਾਵੇ ਤਾਂ 10 ਦਿਨ 'ਚ ਸੋਨੇ ਦੀ ਬਜਾਏ ਚਾਂਦੀ ਨੇ ਬਿਹਤਰ ਰਿਟਰਨ ਦਿੱਤੀ ਹੈ। 10 ਦਿਨ ਪਹਿਲਾਂ 20 ਜੁਲਾਈ ਨੂੰ ਚਾਂਦੀ ਦੀ ਕੀਮਤ 54,000 ਰੁਪਏ ਪ੍ਰਤੀ ਕਿਲੋ ਸੀ। ਬੁੱਧਵਾਰ ਨੂੰ ਚਾਂਦੀ ਦੀ ਕੀਮਤ 66700 ਰੁਪਏ ਰਹੀ। 10 ਦਿਨ 'ਚ ਚਾਂਦੀ ਦੇ ਰੇਟ 12,700 ਦੇ ਕਰੀਬ ਚੜ੍ਹ ਗਏ। ਸੋਨੇ ਦੀਆਂ ਕੀਮਤਾਂ 'ਚ ਉਛਾਲ ਦੇ ਕਾਰਕਾਂ 'ਚੋਂ ਇਕ ਕਾਰਕ ਸ਼ੇਅਰ ਬਾਜ਼ਾਰ 'ਚ ਗਿਰਾਵਟ ਮੰਨਿਆ ਜਾਂਦਾ ਹੈ ਪਰ ਪਿਛਲੇ ਇਕ ਮਹੀਨੇ 'ਚ ਸ਼ੇਅਰ ਬਾਜ਼ਾਰ 'ਚ ਵੱਡੀ ਗਿਰਾਵਟ ਵਰਗਾ ਕੋਈ ਸੰਕੇਤ ਨਹੀਂ ਹੈ। ਪਿਛਲੇ ਮਹੀਨੇ 30 ਜੂਨ ਨੂੰ ਸੈਂਸੈਕਸ 34,965.80 ਦੇ ਪੱਧਰ 'ਤੇ ਬੰਦ ਹੋਇਆ ਸੀ ਜਦੋਂ ਕਿ ਬੀਤੇ ਦਿਨ ਯਾਨੀ ਬੁੱਧਵਾਰ ਨੂੰ ਸੈਂਸੈਕਸ 38071.13 ਦੇ ਪੱਧਰ 'ਤੇ ਬੰਦ ਹੋਇਆ, ਯਾਨੀ ਇਕ ਮਹੀਨੇ 'ਚ ਸੈਂਸੈਕਸ 'ਚ 3105.33 ਅੰਕ ਦਾ ਉਛਾਲ।

ਇਹ ਵੀ ਪੜ੍ਹੋ: ਰਿਕਾਰਡ ਉਚਾਈ 'ਤੇ ਪਹੁੰਚਣ ਤੋਂ ਬਾਅਦ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਈ ਭਾਰੀ ਗਿਰਾਵਟ

ਸੋਨਾ ਚਾਂਦੀ ਅਤੇ ਸ਼ੇਅਰ ਬਾਜ਼ਾਰ
ਕਿਸ 'ਚ ਕਿੰਨੀ ਰਿਟਰਨ
ਸੋਨਾ

29 ਜੁਲਾਈ 55,000
20 ਜੁਲਾਈ 50,700
ਰਿਟਰਨ (10 ਦਿਨ 'ਚ) 4,300

ਚਾਂਦੀ
29 ਜੁਲਾਈ 66,700
20 ਜੁਲਾਈ 54,000
ਰਿਟਰਨ (10 ਦਿਨ 'ਚ) 12,700

ਸੈਂਸੈਕਸ
29 ਜੁਲਾਈ 38071.13
20 ਜੁਲਾਈ 34,965.80
ਉਛਾਲ (1 ਮਹੀਨੇ 'ਚ) 3,105.33

'ਬੋਫਾ' ਦਾ ਟਾਰਗੈੱਟ
ਬੈਂਕ ਆਫ ਅਮਰੀਕਾ (ਬੋਫਾ) ਕਾਰਪੋਰੇਸ਼ਨ ਦੇ ਟਾਰਗੈੱਟ ਨੂੰ ਦੇਖਦੇ ਹੋਏ ਵਿਸ਼ਲੇਸ਼ਕਾਂ ਮੁਤਾਬਿਕ ਸੋਨੇ ਦੀ ਕੀਮਤ 2021 ਦੇ ਅਖੀਰ ਤੱਕ ਵਾਧਾ ਜਾਰੀ ਰਹਿ ਸਕਦਾ ਹੈ ਅਤੇ ਸੋਨਾ 80,000 ਰੁਪਏ ਪ੍ਰਤੀ ਤੋਲਾ ਤੱਕ ਜਾ ਸਕਦਾ ਹੈ। ਬੋਫਾ ਦਾ ਟਾਰਗੈੱਟ 18 ਮਹੀਨਿਆਂ 'ਚ ਸੋਨੇ ਦੀ ਕੀਮਤ 3000 ਡਾਲਰ/ਪ੍ਰਤੀ ਓਂਸ ਲੈ ਜਾਣ ਦਾ ਹੈ। ਬੋਫਾ ਨੇ ਆਪਣੇ ਪਿਛਲੇ ਟਾਰਗੈੱਟ 2000 ਡਾਲਰ/ਪ੍ਰਤੀ ਓਂਸ ਨੂੰ ਵਧਾ ਦਿੱਤਾ ਹੈ।

ਇਹ ਵੀ ਪੜ੍ਹੋ: ਟੈਕਸਦਾਤਾਵਾਂ ਨੂੰ ਵੱਡੀ ਰਾਹਤ: ਇਨਕਮ ਟੈਕਸ ਰਿਟਰਨ ਭਰਨ ਦੀ ਆਖ਼ਰੀ ਤਾਰੀਖ਼ 'ਚ ਹੋਇਆ ਵਾਧਾ​​​​​​​

ਕਿਸ ਸਾਲ ਕੀ ਰਹੀ ਸੋਨੇ ਦੀ ਕੀਮਤ (ਪ੍ਰਤੀ 10 ਗ੍ਰਾਮ)
ਸੋਨੇ ਦੇ ਬਾਜ਼ਾਰ ਦਾ ਚੱਕਰ ਆਮ ਤੌਰ 'ਤੇ 8 ਤੋਂ 10 ਸਾਲ ਰਹਿੰਦਾ ਹੈ ਅਤੇ ਮੌਜੂਦਾ ਤੇਜ਼ੀ ਦੇ ਬਾਜ਼ਾਰ ਦੀ ਸ਼ੁਰੂਆਤ ਹੋ ਗਈ ਹੈ। ਤੇਜ਼ੀ ਦੇ ਪਿਛਲੇ ਚੱਕਰ ਦੀ ਸ਼ੁਰੂਆਤ 2001 'ਚ ਹੋਈ ਸੀ ਅਤੇ 2011 ਤੱਕ ਚੱਲੀ ਅਤੇ 2001 ਦੇ ਪੱਧਰ ਤੋਂ ਰੇਟ 7 ਗੁਣਾ ਵਧ ਗਏ। ਸਭ ਤੋਂ ਉੱਚ ਪੱਧਰ ਤੋਂ ਬਾਅਦ ਇਹ 46 ਫੀਸਦੀ ਟੁੱਟਾ ਅਤੇ ਕਈ ਸਾਲਾਂ 'ਚ ਏਕੀਕ੍ਰਿਤ ਹੋਇਆ। ਹੁਣ ਇਕ ਵਾਰ ਮੁੜ ਸੋਨੇ ਨੇ ਤੇਜ਼ੀ ਦੇ ਚੱਕਰ 'ਚ ਪ੍ਰਵੇਸ਼ ਕਰ ਲਿਆ ਹੈ। ਅਮਰੀਕੀ ਵਿਸ਼ਲੇਸ਼ਕ ਨਿਗਮ ਅਰੋੜਾ ਦੀ ਮੰਨੀਏ ਤਾਂ ਸੋਨੇ ਨੇ ਤੇਜ਼ੀ ਦੇ ਪੜਾਅ 'ਚ ਪ੍ਰਵੇਸ਼ ਕਰ ਲਿਆ ਹੈ, ਜੋ ਕਈ ਸਾਲ ਤੱਕ ਜਾਰੀ ਰਹਿ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਇਹ ਲਗਦਾ ਹੈ ਕਿ ਇਸ ਚੱਕਰ 'ਚ ਸੋਨੇ ਦੇ ਰੇਟ 3000 ਡਾਲਰ/ਪ੍ਰਤੀ ਓਂਸ ਵੱਲ ਵਧਣ ਦੀ 50 ਫੀਸਦੀ ਤੋਂ ਜਿਆਦਾ ਸੰਭਾਵਨਾ ਹੈ।

ਇਹ ਵੀ ਪੜ੍ਹੋ: ...ਤੇ ਇਸ ਡਿਵਾਇਸ ਨਾਲ ਮਰੇਗਾ ਕੋਰੋਨਾ ਵਾਇਰਸ, ਆਸਾਨੀ ਨਾਲ ਕਿਤੇ ਵੀ ਕਰੋ ਫਿੱਟ

ਨਿਗਮ ਅਰੋੜਾ ਤੋਂ ਪਹਿਲਾਂ ਕ੍ਰਿਸਟੋਫਰ ਵੁਡ ਆਪਣੀ ਗ੍ਰਿਡ ਐਂਡ ਫੀਅਰ ਰਿਪੋਰਟ 'ਚ ਕਹਿ ਚੁੱਕੇ ਹਨ ਕਿ ਤੇਜ਼ੀ ਦੇ ਚੱਕਰ 'ਚ ਸੋਨਾ 4000 ਡਾਲਰ/ਪ੍ਰਤੀ ਓਂਸ ਤੱਕ ਜਾ ਸਕਦਾ ਹੈ। ਭਾਰਤ 'ਚ ਸੋਨੇ ਦੀਆਂ ਕੀਮਤਾਂ ਦਰਾਮਦ ਲਾਗਤ ਤੋਂ ਤੈਅ ਹੁੰਦੀਆਂ ਹਨ। ਕਿਉਂਕਿ ਸੋਨੇ ਦਾ ਰੇਟ ਡਾਲਰ 'ਚ ਹੁੰਦਾ ਹੈ, ਲਿਹਾਜਾ ਭਾਰਤੀ ਰੁਪਏ 'ਚ ਗਿਰਾਵਟ ਨਾਲ ਕੀਮਤਾਂ ਅਤੇ ਰਿਟਰਨ ਕਾਫੀ ਜਿਆਦਾ ਹੁੰਦੀ ਹੈ।


cherry

Content Editor

Related News