ਸੋਨਾ ਪਹੁੰਚਿਆ 39 ਹਜ਼ਾਰ ਦੇ ਕਰੀਬ

08/23/2019 4:16:58 PM

ਨਵੀਂ ਦਿੱਲੀ—ਸੰਸਾਰਕ ਪੱਧਰ 'ਤੇ ਪੀਲੀ ਧਾਤੂ 'ਚ ਰਹੀ ਗਿਰਾਵਟ ਦੇ ਦੌਰਾਨ ਡਾਲਰ ਦੀ ਤੁਲਨਾ 'ਚ ਰੁਪਏ ਦੀ ਕਮਜ਼ੋਰੀ ਦੇ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ ਸ਼ੁੱਕਰਵਾਰ ਨੂੰ 25 ਰੁਪਏ ਚਮਕ ਕੇ 39 ਹਜ਼ਾਰ ਦੇ ਵੱਲ ਜਾਂਦੇ ਹੋਏ 38,995 ਰੁਪਏ ਪ੍ਰਤੀ ਦਸ ਗ੍ਰਾਮ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਹੈ। ਜਦੋਂਕਿ ਚਾਂਦੀ 45,100 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਭਾਅ 'ਤੇ ਟਿਕੀ ਰਹੀ। ਸਥਾਨਕ ਬਾਜ਼ਾਰ ਦੇ ਉਲਟ ਵਿਦੇਸ਼ਾਂ 'ਚ ਸੋਨੇ 'ਤੇ ਦਬਾਅ ਰਿਹਾ ਹੈ। 
ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਸੋਨਾ ਹਾਜ਼ਿਰ 0.15 ਫੀਸਦੀ ਡਿੱਗ ਕੇ 1,496.30 ਡਾਲਰ ਪ੍ਰਤੀ ਔਂਸ 'ਤੇ ਰਿਹਾ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ 0.18 ਫੀਸਦੀ ਉਤਰ ਕੇ 1,494.60 ਡਾਲਰ ਪ੍ਰਤੀ ਔਂਸ 'ਤੇ ਰਿਹਾ। ਹਾਲਾਂਕਿ ਪੀਲੀ ਧਾਤੂ ਦੇ ਉਲਟ ਚਾਂਦੀ 'ਚ ਤੇਜ਼ੀ ਰਹੀ। ਚਾਂਦੀ 0.23 ਫੀਸਦੀ ਚੜ੍ਹ ਕੇ 17.05 ਡਾਲਰ ਪ੍ਰਤੀ ਔਂਸ 'ਤੇ ਰਹੀ।


Aarti dhillon

Content Editor

Related News