ਵੱਡਾ ਝਟਕਾ! ਫਿਰ ਵਧੀ ਸੋਨੇ ਦੀ ਕੀਮਤ, ਚਾਂਦੀ 'ਚ 1,100 ਰੁ: ਤੋਂ ਵੱਧ ਦਾ ਉਛਾਲ

12/17/2020 4:31:10 PM

ਨਵੀਂ ਦਿੱਲੀ- ਸੋਨੇ ਅਤੇ ਚਾਂਦੀ ਉਛਾਲ ਜਾਰੀ ਹੈ। ਵਿਦੇਸ਼ੀ ਬਾਜ਼ਾਰਾਂ ਵਿਚ ਰੁਝਾਨ ਨੂੰ ਵੇਖਦੇ ਹੋਏ ਵੀਰਵਾਰ ਨੂੰ ਰਾਸ਼ਟਰੀ ਰਾਜਧਾਨੀ ਵਿਚ ਸੋਨੇ ਦੀ ਕੀਮਤ 194 ਰੁਪਏ ਦੀ ਤੇਜ਼ੀ ਨਾਲ 49,455 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ। ਪਿਛਲੇ ਕਾਰੋਬਾਰ ਵਿਚ ਇਹ 49,261 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਈ ਸੀ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ।

ਚਾਂਦੀ ਦੀ ਕੀਮਤ 1,184 ਰੁਪਏ ਦੀ ਤੇਜ਼ੀ ਨਾਲ 66,969 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ, ਜੋ ਪਿਛਲੇ ਕਾਰੋਬਾਰ ਵਿਚ 65,785 ਰੁਪਏ ਪ੍ਰਤੀ ਕਿਲੋਗ੍ਰਾਮ ਸੀ।

ਕੌਮਾਂਤਰੀ ਬਾਜ਼ਾਰ ਵਿਚ ਸੋਨਾ 1,874 ਡਾਲਰ ਪ੍ਰਤੀ ਔਸ ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਸੀ, ਜਦੋਂ ਕਿ ਚਾਂਦੀ 25.63 ਡਾਲਰ ਪ੍ਰਤੀ ਔਂਸ ਦੇ ਪੱਧਰ 'ਤੇ ਲਗਭਗ ਸਥਿਰ ਰਹੀ।

ਇਹ ਵੀ ਪੜ੍ਹੋ- ਹੀਰੋ ਮੋਟੋਕਾਰਪ ਦੇ ਸਕੂਟਰ-ਮੋਟਰਸਾਈਕਲ ਜਨਵਰੀ ਤੋਂ ਹੋ ਜਾਣਗੇ ਮਹਿੰਗੇ

ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ, ''ਇਸ ਹਫਤੇ ਤੱਕ ਅਮਰੀਕੀ ਰਾਹਤ ਪੈਕੇਜ ਆਉਣ ਦੀਆਂ ਉਮੀਦਾਂ ਨਾਲ ਸੋਨੇ ਦੀਆਂ ਕੀਮਤਾਂ ਵਿਚ ਤੇਜ਼ੀ ਆਈ।'' ਉੱਥੇ ਹੀ, ਵਾਇਦਾ ਕੀਮਤਾਂ ਦੀ ਗੱਲ ਕਰੀਏ ਤਾਂ ਐੱਮ. ਸੀ. ਐਕਸ. 'ਤੇ ਫਰਵਰੀ ਡਿਲਿਵਰੀ ਵਾਲਾ ਸੋਨਾ 468 ਰੁਪਏ ਦੀ ਤੇਜ਼ੀ ਨਾਲ 50,065 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਸੀ, ਜਦੋਂ ਕਿ ਚਾਂਦੀ 1,618 ਰੁਪਏ ਦੀ ਬੜ੍ਹਤ ਨਾਲ 67,529 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਕਾਰੋਬਾਰ ਕਰ ਰਹੀ ਸੀ। ਬਹੁਮੁੱਲੀ ਧਾਤਾਂ ਦੀ ਕੀਮਤ ਵਿਚ ਲਗਾਤਾਰ ਤੀਜੇ ਦਿਨ ਤੇਜ਼ੀ ਆਈ ਹੈ।

ਇਹ ਵੀ ਪੜ੍ਹੋ- ਮਾਰਚ 'ਚ ਹੋਵੇਗੀ 4G ਸਪੈਕਟ੍ਰਮ ਦੀ ਨਿਲਾਮੀ, 5G ਲਈ ਲੰਮੀ ਹੋਈ ਉਡੀਕ


Sanjeev

Content Editor

Related News