ਵਿਸ਼ਵ-ਪੱਧਰੀ ਅਸਥਿਰਤਾ ਦੇ ਵਿਚਾਲੇ ਸੋਨੇ ਦੀਆਂ ਕੀਮਤਾਂ ਦਾ ਰਿਕਾਰਡ ਉੱਚ-ਪੱਧਰ ’ਤੇ ਪਹੁੰਚ ਗਿਆ

Monday, Apr 14, 2025 - 11:41 AM (IST)

ਵਿਸ਼ਵ-ਪੱਧਰੀ ਅਸਥਿਰਤਾ ਦੇ ਵਿਚਾਲੇ ਸੋਨੇ ਦੀਆਂ ਕੀਮਤਾਂ ਦਾ ਰਿਕਾਰਡ ਉੱਚ-ਪੱਧਰ ’ਤੇ ਪਹੁੰਚ ਗਿਆ

ਨਵੀਂ ਦਿੱਲੀ (ਅਨਸ) : ਸੋਨੇ ਦੀਆਂ ਕੀਮਤਾਂ ’ਚ ਪਿਛਲੇ ਹਫਤੇ 6.5 ਫੀਸਦੀ ਦਾ ਉਛਾਲ ਦੇਖਣ ਨੂੰ ਮਿਲਿਆ ਹੈ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਕੀਮਤਾਂ ਵੱਧ ਕੇ 3,237 ਡਾਲਰ ਪ੍ਰਤੀ ਔਂਸ ’ਤੇ ਪਹੁੰਚ ਗਈ ਹੈ। ਇਹ ਕੋਵਿਡ-19 ਤੋਂ ਬਾਅਦ ਸੋਨੇ ਦਾ ਸਭ ਤੋਂ ਵਧੀਆ ਹਫ਼ਤਾਵਾਰੀ ਪ੍ਰਦਰਸ਼ਨ ਸੀ। ਇਹ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪਰਸਪਰ ਟੈਰਿਫ ਕਾਰਨ ਵਧਦੀ ਵਿਸ਼ਵਵਿਆਪੀ ਅਸਥਿਰਤਾ ਦੇ ਕਾਰਨ ਹੈ, ਜੋ ਸੋਨੇ ਦੀਆਂ ਕੀਮਤਾਂ ਨੂੰ ਸਮਰਥਨ ਦੇ ਰਿਹਾ ਹੈ।

ਇਹ ਵੀ ਪੜ੍ਹੋ :     100000 ਰੁਪਏ ਤੱਕ ਪਹੁੰਚ ਜਾਵੇਗਾ ਸੋਨਾ! ਇਸ ਸਾਲ ਹੁਣ ਤੱਕ 20 ਵਾਰ ਤੋੜ ਚੁੱਕੈ ਰਿਕਾਰਡ

ਸੋਨੇ ਦੀਆਂ ਕੀਮਤਾਂ ਵਿਚ ਵਾਧਾ ਅਜਿਹੇ ਸਮੇਂ ਦੇਖਿਆ ਜਾ ਰਿਹਾ ਹੈ ਜਦੋਂ ਅਮਰੀਕੀ ਸਟਾਕਾਂ ਦੇ ਨਾਲ-ਨਾਲ ਬਾਂਡਾਂ ਵਿਚ ਵੀ ਵੱਡੀ ਵਿਕਰੀ ਹੋਈ ਹੈ। ਸੋਨੇ ਦੀਆਂ ਕੀਮਤਾਂ ਵਿਚ ਵਾਧੇ ਦਾ ਕਾਰਨ ਡਾਲਰ ਦਾ ਕਮਜ਼ੋਰ ਹੋਣਾ ਅਤੇ ਵਿਸ਼ਵਵਿਆਪੀ ਅਨਿਸ਼ਚਿਤਤਾ ਹੈ। ਯੂਰੋ ਦੇ ਮੁਕਾਬਲੇ ਅਮਰੀਕੀ ਕਰੰਸੀ ਤਿੰਨ ਸਾਲਾਂ ਦੇ ਹੇਠਲੇ ਪੱਧਰ ’ਤੇ ਡਿੱਗ ਗਈ ਹੈ, ਜਿਸ ਨਾਲ ਸੋਨਾ ਨਿਵੇਸ਼ਕਾਂ ਲਈ ਇਕ ਸੁਰੱਖਿਅਤ ਨਿਵੇਸ਼ ਵਿਕਲਪ ਬਣ ਗਿਆ ਹੈ। ਵਿਅਕਤੀਗਤ ਨਿਵੇਸ਼ਕਾਂ ਤੋਂ ਇਲਾਵਾ, ਸੰਸਥਾਵਾਂ ਅਤੇ ਕੇਂਦਰੀ ਬੈਂਕਾਂ ਤੋਂ ਵੀ ਸੋਨੇ ਦੀ ਮੰਗ ਵੱਧ ਰਹੀ ਹੈ।

ਇਹ ਵੀ ਪੜ੍ਹੋ :     YouTube-WhatsApp 'ਤੇ ਮਿਲ ਰਹੇ ਮੋਟੇ ਰਿਟਰਨ ਤੇ ਗਾਰੰਟੀਸ਼ੁਦਾ ਤੋਹਫ਼ਿਆ ਤੋਂ ਰਹੋ ਸਾਵਧਾਨ

ਨਿਵੇਸ਼ਕ ਹੋ ਰਹੇ ਸੋਨੇ ਵੱਲ ਆਕਰਸ਼ਿਤ

ਬਾਜ਼ਾਰ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਮੰਦੀ ਦੇ ਜੋਖਮ, ਵਧ ਰਹੇ ਬਾਂਡ ਯੀਲਡ ਅਤੇ ਵਿੱਤੀ ਅਸਥਿਰਤਾ ਦੀ ਚਿੰਤਾ ਨਿਵੇਸ਼ਕਾਂ ਨੂੰ ਸੋਨੇ ਵੱਲ ਆਕਰਸ਼ਿਤ ਕਰ ਰਹੀ ਹੈ। ਵਿਅਕਤੀਗਤ ਨਿਵੇਸ਼ਕਾਂ ਤੋਂ ਇਲਾਵਾ ਸੰਸਥਾਵਾਂ ਅਤੇ ਕੇਂਦਰੀ ਬੈਂਕਾਂ ਤੋਂ ਵੀ ਸੋਨੇ ਦੀ ਮੰਗ ਵਧ ਰਹੀ ਹੈ, ਜਿਸ ਨਾਲ ਕੀਮਤਾਂ ਨੂੰ ਸਮਰਥਨ ਮਿਲਿਆ ਹੈ। ਇਸ ਸਾਲ ਦੀ ਪਹਿਲੀ ਤਿਮਾਹੀ ਵਿਚ ਗੋਲਡ-ਅਧਾਰਤ ਐਕਸਚੇਂਜ-ਟਰੇਡਡ ਫੰਡ (ਈ. ਟੀ. ਐੱਫ.) ਵਿਚ 2020 ਤੋਂ ਬਾਅਦ ਸਭ ਤੋਂ ਵੱਧ ਨਿਵੇਸ਼ ਹੋਇਆ।

ਇਹ ਵੀ ਪੜ੍ਹੋ :     ਨਿਵੇਸ਼ਕਾਂ 'ਚ ਡਰ! SIP Account ਸੰਬੰਧੀ ਹੈਰਾਨ ਕਰਨ ਵਾਲੇ ਅੰਕੜੇ, 51 ਲੱਖ ਖਾਤੇ ਬੰਦ

ਕੇਂਦਰੀ ਬੈਂਕ ਵੱਡੀ ਮਾਤਰਾ ’ਚ ਖਰੀਦ ਰਹੇ ਸੋਨਾ

ਕੇਂਦਰੀ ਬੈਂਕ, ਖਾਸ ਕਰਕੇ ਉੱਭਰ ਰਹੇ ਬਾਜ਼ਾਰਾਂ ਵਿਚ, ਡਾਲਰ ’ਤੇ ਆਪਣੀ ਨਿਰਭਰਤਾ ਘਟਾਉਣ ਦੀ ਕੋਸ਼ਿਸ਼ ਵਿਚ ਵੱਡੀ ਮਾਤਰਾ ਸੋਨਾ ਖਰੀਦ ਰਹੇ ਹਨ। ਇਸ ਤੋਂ ਇਲਾਵਾ ਚੀਨ ਵਿਚ ਸੋਨੇ ਦੀ ਮੰਗ ਵੀ ਵਧੀ ਹੈ। ਉੱਥੇ ਸੋਨਾ ਖਰੀਦਣ ਲਈ ਲੋਕ ਅੰਤਰਰਾਸ਼ਟਰੀ ਕੀਮਤਾਂ ਤੋਂ ਵੱਧ ਪ੍ਰੀਮੀਅਮ ਅਦਾ ਕਰ ਰਹੇ ਹਨ। ਬਾਜ਼ਾਰ ਵਿਚ ਸੋਨੇ ਪ੍ਰਤੀ ਤੇਜ਼ੀ ਦੀ ਭਾਵਨਾ ਨੂੰ ਵੇਖਦਿਆਂ ਗਲੋਬਲ ਵਿੱਤੀ ਫਰਮ ਯੂ. ਬੀ. ਐੱਸ. ਨੇ ਆਪਣੇ 12 ਮਹੀਨੇ ਦੇ ਸੋਨੇ ਦੀ ਕੀਮਤ ਦਾ ਅੰਦਾਜ਼ਾ ਵਧਾ ਕੇ 3,500 ਡਾਲਰ ਪ੍ਰਤੀ ਔਂਸ ਕਰ ਦਿੱਤਾ ਹੈ।

ਇਹ ਵੀ ਪੜ੍ਹੋ :     ਸਿਰਫ਼ 1 ਮਿੰਟ ਦੀ ਦੇਰ ਤੇ ਚਲੀ ਗਈ ਨੌਕਰੀ! ਅਦਾਲਤ ਨੇ ਕੰਪਨੀ ਨੂੰ ਲਗਾਈ ਫਟਕਾਰ 

ਮਹਿੰਗਾਈ ਅਤੇ ਮੰਦੀ ਦਾ ਡਰ ਬਣਿਆ ਸੋਨੇ ਦੀ ਮਜ਼ਬੂਤੀ ਦਾ ਕਾਰਨ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨਵੀਂ ਟੈਰਿਫ ਨੀਤੀ ਨਾਲ ਵਪਾਰ ਯੁੱਧ ਸ਼ੁਰੂ ਹੋਇਆ ਹੈ। ਚੀਨ ਅਤੇ ਅਮਰੀਕਾ ਨੇ ਇਕ-ਦੂਜੇ ਦੇ ਉਤਪਾਦਾਂ ’ਤੇ ਟੈਰਿਫ 125 ਫੀਸਦੀ ਵਧਾ ਦਿੱਤੇ ਹਨ। ਇਸ ਲੜਾਈ ਨੇ ਦੁਨੀਆ ਭਰ ਦੇ ਨਿਵੇਸ਼ਕਾਂ ਵਿਚ ਡਰ ਪੈਦਾ ਕਰ ਦਿੱਤਾ ਹੈ ਕਿ ਵਿਸ਼ਵਵਿਆਪੀ ਮੰਦੀ ਆ ਸਕਦੀ ਹੈ। ਅਜਿਹੇ ਮਾਹੌਲ ਵਿਚ ਸੋਨਾ ਹਮੇਸ਼ਾ ਸੁਰੱਖਿਅਤ ਪਨਾਹਗਾਹ ਦੀ ਭੂਮਿਕਾ ਨਿਭਾਉਂਦਾ ਹੈ, ਕਿਉਂਕਿ ਲੋਕ ਆਪਣੇ ਪੈਸੇ ਨੂੰ ਸੁਰੱਖਿਅਤ ਜਗ੍ਹਾ ਵਿਚ ਨਿਵੇਸ਼ ਕਰਨਾ ਚਾਹੁੰਦੇ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News