ਸਰਾਫਾ ਬਾਜ਼ਾਰ ''ਚ ਸੋਨੇ ਦੀ ਕੀਮਤ ਹੋਈ ਨਰਮ, ਜਾਣੋ 10 ਗ੍ਰਾਮ ਦਾ ਮੁੱਲ
Tuesday, Oct 27, 2020 - 08:00 PM (IST)
ਨਵੀਂ ਦਿੱਲੀ— ਭਾਰਤੀ ਕਰੰਸੀ 'ਚ ਮਜਬੂਤੀ ਅਤੇ ਕਮਜ਼ੋਰ ਮੰਗ ਕਾਰਨ ਦਿੱਲੀ ਸਰਾਫਾ ਬਾਜ਼ਾਰ 'ਚ ਮੰਗਲਵਾਰ ਨੂੰ ਸੋਨੇ ਦੀ ਕੀਮਤ 137 ਰੁਪਏ ਟੁੱਟ ਕੇ 51,108 ਰੁਪਏ ਪ੍ਰਤੀ 10 ਗ੍ਰਾਮ ਰਹਿ ਗਈ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ।
ਪਿਛਲੇ ਕਾਰੋਬਾਰੀ ਸੈਸ਼ਨ 'ਚ ਸੋਨਾ 51,245 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਈ ਸੀ। ਉੱਥੇ ਹੀ, ਚਾਂਦੀ ਦੀ ਕੀਮਤ 475 ਰੁਪਏ ਦੀ ਤੇਜ਼ੀ ਨਾਲ 62,648 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ। ਪਿਛਲੇ ਕਾਰੋਬਾਰੀ ਸੈਸ਼ਨ 'ਚ ਇਸ ਦੀ ਬੰਦ ਕੀਮਤ 62,173 ਰੁਪਏ ਪ੍ਰਥੀ ਕਿਲੋ ਰਹੀ ਸੀ।
ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ, ''ਰੁਪਏ ਦੇ ਮੁੱਲ 'ਚ ਸੁਧਾਰ ਅਤੇ ਕਮਜ਼ੋਰ ਹਾਜ਼ਰ ਮੰਗ ਕਾਰਨ ਭਾਰਤ 'ਚ ਸੋਨੇ ਦੀਆਂ ਕੀਮਤਾਂ 'ਤੇ ਦਬਾਅ ਰਿਹਾ। ਦਿੱਲੀ 'ਚ 24 ਕੈਰੇਟ ਸੋਨੇ ਦੀ ਕੀਮਤ 'ਚ 137 ਰੁਪਏ ਦੀ ਗਿਰਾਵਟ ਆਈ।''
ਭਾਰਤੀ ਕਰੰਸੀ ਮੰਗਲਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ 'ਚ ਮਜਬੂਤੀ ਦੀ ਦਮ 'ਤੇ 13 ਪੈਸੇ ਸੁਧਰ ਕੇ 73.71 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਈ। ਕੌਮਾਂਤਰੀ ਬਾਜ਼ਾਰ 'ਚ ਸੋਨਾ ਮਾਮੂਲੀ ਤੇਜ਼ੀ ਨਾਲ 1,903.6 ਡਾਲਰ ਪ੍ਰਤੀ ਔਂਸ ਰਹੀ ਅਤੇ ਚਾਂਦੀ 24.48 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਈ।