1,680 ਰੁ: ਸਸਤੀ ਹੋਈ ਚਾਂਦੀ, ਸੋਨੇ 'ਚ ਵੀ ਵੱਡੀ ਗਿਰਾਵਟ, ਵੇਖੋ ਕੀਮਤਾਂ

10/14/2020 6:43:26 PM

ਨਵੀਂ ਦਿੱਲੀ— ਬੁੱਧਵਾਰ ਨੂੰ ਰੁਪਏ 'ਚ ਤੇਜ਼ੀ ਵਿਚਕਾਰ ਦਿੱਲੀ ਸਰਾਫਾ ਬਾਜ਼ਾਰ 'ਚ ਦੋਹਾਂ ਬਹੁਮੁੱਲੀ ਧਾਤਾਂ ਦੀ ਕੀਮਤ 'ਚ ਗਿਰਾਵਟ ਦੇਖਣ ਨੂੰ ਮਿਲੀ। ਚਾਂਦੀ 1,600 ਰੁਪਏ ਵੱਧ ਸਸਤੀ ਹੋ ਗਈ, ਜਦੋਂ ਕਿ ਸੋਨੇ 'ਚ 6,00 ਰੁਪਏ ਤੋਂ ਵੱਧ ਦੀ ਗਿਰਾਵਟ ਦਰਜ ਕੀਤੀ ਗਈ।

ਸਰਾਫਾ ਬਾਜ਼ਾਰ 'ਚ ਸੋਨਾ 631 ਰੁਪਏ ਦੀ ਗਿਰਾਵਟ ਨਾਲ 51,367 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਇਆ। ਉੱਥੇ ਹੀ, ਚਾਂਦੀ 1,681 ਰੁਪਏ ਸਸਤੀ ਹੋ ਕੇ 62,158 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ।

ਪਿਛਲੇ ਕਾਰੋਬਾਰੀ ਦਿਨ ਸੋਨੇ ਦੀ ਕੀਮਤ 51,998 ਰੁਪਏ ਪ੍ਰਤੀ ਦਸ ਗ੍ਰਾਮ ਰਹੀ ਸੀ, ਜਦੋਂ ਕਿ ਚਾਂਦੀ 63,839 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ। ਇਸ ਵਿਚਕਾਰ ਅਮਰੀਕੀ ਕਰੰਸੀ 'ਚ ਕਮਜ਼ੋਰੀ ਨਾਲ ਰੁਪਿਆ 4 ਪੈਸੇ ਦੀ ਬੜ੍ਹਤ ਨਾਲ 73.31 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ। ਕੌਮਾਂਤਰੀ ਬਾਜ਼ਾਰ 'ਚ ਸੋਨਾ ਮਾਮੂਲੀ ਵੱਧ ਕੇ 1,896 ਡਾਲਰ ਪ੍ਰਤੀ ਔਂਸ 'ਤੇ ਸੀ, ਜਦੋਂ ਕਿ ਚਾਂਦੀ 24.16 ਡਾਲਰ ਪ੍ਰਤੀ ਔਂਸ 'ਤੇ ਟਿਕੀ ਰਹੀ।

ਉੱਥੇ ਹੀ, ਇਸ ਦੇ ਉਲਟ ਵਾਇਦਾ ਬਾਜ਼ਾਰ 'ਚ ਸ਼ਾਮ ਨੂੰ ਸੋਨੇ ਦੀ ਕੀਮਤ 50,575 ਰੁਪਏ ਪ੍ਰਤੀ ਦਸ ਗ੍ਰਾਮ ਦਰਜ ਹੋਈ, ਇਸ 'ਚ 330 ਰੁਪਏ ਦੀ ਤੇਜ਼ੀ ਸੀ। ਇਸ ਦੌਰਾਨ ਵਾਇਦਾ ਚਾਂਦੀ 1,466 ਰੁਪਏ ਦੀ ਬੜ੍ਹਤ ਨਾਲ 62,008 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਦੇਖਣ ਨੂੰ ਮਿਲੀ।


Sanjeev

Content Editor

Related News