ਦੀਵਾਲੀ ਤੇ ਧਨਤੇਰਸ ਤੋਂ ਪਹਿਲਾਂ ਸੋਨੇ ਦੀ ਦਰਾਮਦ ਹੋਈ ਫਿੱਕੀ

Saturday, Oct 14, 2017 - 03:33 PM (IST)

ਨਵੀਂ ਦਿੱਲੀ—  ਦੀਵਾਲੀ ਅਤੇ ਧਨਤੇਰਸ ਦਾ ਤਿਉਹਾਰ ਨਜ਼ਦੀਕ ਹੋਣ ਦੇ ਬਾਵਜੂਦ ਸਤੰਬਰ ਮਹੀਨੇ ਵਿੱਚ ਸੋਨਾ ਦੀ ਦਰਾਮਦ (ਇੰਪੋਰਟ) ਲਗਾਤਾਰ ਚੌਥੇ ਮਹੀਨੇ ਘਟਦੀ ਹੋਈ ਸਾਲ ਦੇ ਹੇਠਲੇ ਪੱਧਰ 171 ਕਰੋੜ ਡਾਲਰ 'ਤੇ ਆ ਗਈ।ਵਣਜ ਅਤੇ ਉਦਯੋਗ ਮੰਤਰਾਲਾ ਵੱਲੋਂ ਜਾਰੀ ਅੰਕੜਿਆਂ ਅਨੁਸਾਰ, ਸਤੰਬਰ ਵਿੱਚ ਕੁਲ 171.15 ਕਰੋੜ ਡਾਲਰ ਦਾ ਸੋਨਾ ਦਰਾਮਦ ਕੀਤਾ ਗਿਆ ਜਦੋਂ ਕਿ ਪਿਛਲੇ ਸਾਲ ਇਸ ਮਹੀਨੇ ਵਿੱਚ ਇਹ ਅੰਕੜਾ 180.15 ਕਰੋੜ ਡਾਲਰ 'ਤੇ ਰਿਹਾ ਸੀ।

ਇਸ ਤਰ੍ਹਾਂ ਇਸ ਵਿੱਚ ਪੰਜ ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।ਸਤੰਬਰ ਦਾ 171.15 ਕਰੋੜ ਡਾਲਰ ਦਾ ਸੋਨਾ ਦਰਾਮਦ ਇਸ ਸਾਲ ਦਾ ਹੁਣ ਤੱਕ ਦਾ ਹੇਠਲਾ ਪੱਧਰ ਵੀ ਹੈ।ਮਈ ਤੋਂ ਬਾਅਦ ਲਗਾਤਾਰ ਸੋਨੇ ਦੀ ਦਰਾਮਦ ਘੱਟ ਰਹੀ ਹੈ।ਮਈ ਵਿੱਚ 495.85 ਕਰੋੜ ਡਾਲਰ ਦਾ ਸੋਨਾ ਦਰਾਮਦ ਹੋਇਆ ਸੀ।ਜੂਨ ਵਿੱਚ ਇਹ ਅੰਕੜਾ 245.46 ਕਰੋੜ ਡਾਲਰ, ਜੁਲਾਈ ਵਿੱਚ 211.18 ਕਰੋੜ ਡਾਲਰ ਅਤੇ ਅਗਸਤ ਵਿੱਚ 190 ਕਰੋੜ ਡਾਲਰ ਰਿਹਾ ਸੀ।ਇਸ ਸਾਲ ਜਨਵਰੀ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਪੀਲੀ ਧਾਤ ਦੀ ਦਰਾਮਦ ਘਟੀ ਹੈ।ਜਨਵਰੀ ਮਹੀਨੇ ਇਸ ਵਿੱਚ 29.94 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ ਅਤੇ ਇਹ 204.04 ਕਰੋੜ ਡਾਲਰ 'ਤੇ ਰਿਹਾ ਸੀ।ਸਤੰਬਰ ਵਿੱਚ ਚਾਂਦੀ ਦੀ ਦਰਾਮਦ 128.31 ਫੀਸਦੀ ਵਧ ਕੇ 31.80 ਕਰੋੜ ਡਾਲਰ 'ਤੇ ਪਹੁੰਚ ਗਈ।ਪਿਛਲੇ ਸਾਲ ਸਤੰਬਰ ਵਿੱਚ ਇਹ 13.93 ਕਰੋੜ ਡਾਲਰ ਰਹੀ ਸੀ।


Related News