ਸੋਨਾ 3000 ਰੁਪਏ ਹੋਇਆ ਮਹਿੰਗਾ, ਫਿਰ ਵੀ ਨਿਵੇਸ਼ਕ ਖ਼ਰੀਦਣ ਨੂੰ ਕਾਹਲੇ

Sunday, Sep 22, 2024 - 06:19 PM (IST)

ਸੋਨਾ 3000 ਰੁਪਏ ਹੋਇਆ ਮਹਿੰਗਾ, ਫਿਰ ਵੀ ਨਿਵੇਸ਼ਕ ਖ਼ਰੀਦਣ ਨੂੰ ਕਾਹਲੇ

ਨਵੀਂ ਦਿੱਲੀ - ਬਜਟ 2024 'ਚ ਵਿੱਤ ਮੰਤਰੀ ਸੀਤਾਰਮਨ ਨੇ ਇੰਪੋਰਟ ਡਿਊਟੀ 'ਚ ਕਟੌਤੀ ਕੀਤੀ ਸੀ। ਇਸ ਫ਼ੈਸਲੇ ਤੋਂ ਬਾਅਦ ਕੀਮਤਾਂ 'ਚ ਕਮੀ ਦੇ ਮੁਕਾਬਲੇ ਜ਼ਿਆਦਾ ਵਾਧਾ ਹੋਇਆ ਹੈ। ਦੇਸ਼ ਵਿੱਚ ਸੋਨੇ ਦੀ ਕੀਮਤ ਇੱਕ ਮਹੀਨੇ ਵਿੱਚ 4.2% ਭਾਵ 2,985 ਰੁਪਏ ਵਧ ਕੇ 74,093 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਈ ਹੈ।

ਇਹ ਵੀ ਪੜ੍ਹੋ :     ਇਸ ਦੇਸ਼ ਦੇ ਵਿਜ਼ੀਟਰਜ਼ ਨੂੰ ਮਿਲੇਗੀ 10 GB ਮੁਫਤ ਡਾਟੇ ਨਾਲ ਇੰਸਟੈਂਟ E-SIM

ਮਾਹਿਰਾਂ ਮੁਤਾਬਕ ਇਸ ਸਾਲ ਦੇ ਤਿਉਹਾਰੀ ਸੀਜ਼ਨ ਦੌਰਾਨ ਸੋਨੇ ਦੀ ਮੰਗ ਨਵੇਂ ਰਿਕਾਰਡ ਕਾਇਮ ਕਰੇਗੀ। ਦਰਾਮਦ ਡਿਊਟੀ ਘਟਣ ਨਾਲ ਵਿਦੇਸ਼ਾਂ ਤੋਂ ਸੋਨਾ ਆਯਾਤ ਕਰਨਾ ਆਸਾਨ ਹੋ ਗਿਆ ਹੈ। ਇਹ ਦੇਸ਼ ਦੇ ਸਾਰੇ ਜਿਊਲਰਾਂ ਤੱਕ ਪਹੁੰਚ ਰਿਹਾ ਹੈ। ਇਕ ਅੰਦਾਜ਼ੇ ਮੁਤਾਬਕ ਇਸ ਤਿਉਹਾਰੀ ਸੀਜ਼ਨ 'ਚ ਸੋਨੇ ਦੀ ਮੰਗ 30 ਫੀਸਦੀ ਤੋਂ ਜ਼ਿਆਦਾ ਵਧ ਜਾਵੇਗੀ। ਆਮ ਬਜਟ 'ਚ ਸੋਨੇ 'ਤੇ ਦਰਾਮਦ ਡਿਊਟੀ 'ਚ ਕਟੌਤੀ ਤੋਂ ਬਾਅਦ ਅਗਸਤ 'ਚ ਭਾਰਤ ਦੇ ਸੋਨੇ ਦੀ ਦਰਾਮਦ 'ਚ ਤਿੰਨ ਗੁਣਾ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ :     ਅਮਰੀਕਾ ਦੌਰੇ 'ਤੇ ਗਏ PM ਮੋਦੀ ਨੂੰ ਪੰਨੂ ਨੇ ਦਿੱਤੀ ਧਮਕੀ, ਵਧਾਈ ਗਈ ਸੁਰੱਖ਼ਿਆ(Video)

ਵਣਜ ਮੰਤਰਾਲੇ ਮੁਤਾਬਕ ਅਗਸਤ 'ਚ ਮਹੀਨਾਵਾਰ ਆਧਾਰ 'ਤੇ ਦਰਾਮਦ 10.06 ਅਰਬ ਡਾਲਰ (84,453.7 ਕਰੋੜ ਰੁਪਏ) ਰਹੀ, ਜਿਹੜੀ ਜੁਲਾਈ ਮਹੀਨੇ 'ਚ 3.13 ਅਰਬ ਡਾਲਰ (26,276.35 ਕਰੋੜ ਰੁਪਏ) ਸੀ। ਇਸ ਵਾਧੇ ਦਾ ਮੁੱਖ ਕਾਰਨ ਤਿਉਹਾਰਾਂ ਦਾ ਸੀਜ਼ਨ ਹੈ। ਇਸ ਸਾਲ ਭਾਰੀ ਮੰਗ ਆਉਣ ਹੋਣ ਦੀ ਉਮੀਦ ਹੈ। ਸੋਨੇ 'ਤੇ ਦਰਾਮਦ ਡਿਊਟੀ 15 ਫੀਸਦੀ ਸੀ, ਜਿਸ ਨੂੰ ਬਜਟ 'ਚ ਘਟਾ ਕੇ 6 ਫੀਸਦੀ ਕਰ ਦਿੱਤਾ ਗਿਆ ਹੈ। ਮਾਹਿਰਾਂ ਮੁਤਾਬਕ ਗਲੋਬਲ ਬਾਜ਼ਾਰ 'ਚ ਕੀਮਤਾਂ ਡਿੱਗਣ ਕਾਰਨ ਤਿਉਹਾਰ ਦੌਰਾਨ ਸੋਨੇ ਦੀ ਮੰਗ ਵਧਣ ਦਾ ਅੰਦਾਜ਼ਾ ਹੈ। ਕਾਰਨ ਇਹ ਹੈ ਕਿ ਹੁਣ ਜ਼ਿਆਦਾਤਰ ਸੋਨਾ ਕਾਨੂੰਨੀ ਰਸਤੇ ਰਾਹੀਂ ਭਾਰਤ ਆਵੇਗਾ। 

ਇਹ ਵੀ ਪੜ੍ਹੋ :     ਪੰਜ ਸਾਲਾਂ 'ਚ ਇਟਲੀ ਦੀ ਨਾਗਰਿਕਤਾ, ਰਾਇਸ਼ੁਮਾਰੀ ਨੇ ਜਗਾਈ ਨਵੀਂ ਆਸ

ਇਨ੍ਹਾਂ ਉਤਪਾਦਾਂ ਦੀ ਵਧੀ ਮੰਗ

ਗਹਿਣਿਆਂ ਦੇ ਨਾਲ-ਨਾਲ ਸਿੱਕਿਆਂ ਅਤੇ ਰਾਡਾਂ ਦੀ ਮੰਗ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਅਮਰੀਕੀ ਫੈੱਡ ਦੁਆਰਾ ਵਿਆਜ ਦਰਾਂ ਵਿੱਚ ਅਚਾਨਕ 0.5% ਦੀ ਕਟੌਤੀ ਕਾਰਨ ਡਾਲਰ ਕਮਜ਼ੋਰ ਹੋਇਆ ਹੈ। ਅਜਿਹੇ 'ਚ ਸੋਨੇ ਸਮੇਤ ਹੋਰ ਜਾਇਦਾਦ ਵਰਗ 'ਚ ਅਚਾਨਕ ਚਮਕ ਆ ਗਈ ਹੈ। ਨਵਰਾਤਰੀ ਤੋਂ ਬਾਅਦ ਤਿਉਹਾਰਾਂ ਦਾ ਸੀਜ਼ਨ ਪੂਰੇ ਜ਼ੋਰਾਂ 'ਤੇ ਆਉਣ ਵਾਲਾ ਹੈ। ਅਜਿਹੇ 'ਚ ਸੋਨੇ ਦੀ ਮੰਗ ਕਾਫੀ ਵਧਦੀ ਨਜ਼ਰ ਆ ਰਹੀ ਹੈ। ਲੋਕ ਗਹਿਣਿਆਂ ਦੇ ਨਾਲ ਸੋਨੇ ਦੇ ਸਿੱਕੇ ਅਤੇ ਬਾਰ ਖਰੀਦਣਾ ਚਾਹੁੰਦੇ ਹਨ। ਦੇਸ਼ 'ਚ ਤਿਉਹਾਰਾਂ ਅਤੇ ਵਿਆਹਾਂ ਦੇ ਸੀਜ਼ਨ ਦੌਰਾਨ ਸੋਨੇ ਦੀ ਮੰਗ ਪਿਛਲੇ ਸਾਲ ਦੇ ਮੁਕਾਬਲੇ 30 ਫੀਸਦੀ ਵਧ ਸਕਦੀ ਹੈ। ਨਿਵੇਸ਼ਕ ਵੀ ਦੇਸ਼ ਦੇ ਸ਼ੇਅਰ ਬਾਜ਼ਾਰਾਂ ਤੋਂ ਕੁਝ ਪੈਸਾ ਕਢਵਾ ਰਹੇ ਹਨ ਅਤੇ ਸੋਨਾ ਖਰੀਦ ਰਹੇ ਹਨ।

ਇਹ ਵੀ ਪੜ੍ਹੋ :      ਟਰੰਪ ਦੀ ਚੋਣ ਮੁਹਿੰਮ 'ਚ ਵੱਜਦੇ ਨੇ 'ਚੋਰੀ ਦੇ ਗਾਣੇ', ਕਈ ਪਰਚੇ ਦਰਜ਼

ਗੋਲਡ ETFs ਦੀ ਮੰਗ ਵਧੀ

ਗੋਲਡ ਐਕਸਚੇਂਜ ਟਰੇਡਡ ਫੰਡ (ETFs) ਵਿੱਚ ਨਿਵੇਸ਼ ਵੀ ਵਧ ਰਿਹਾ ਹੈ। ਦੇਸ਼ ਵਿੱਚ ਈਟੀਐਫ ਸੋਨੇ ਦਾ ਸ਼ੁੱਧ ਪ੍ਰਵਾਹ ਜੂਨ ਤੋਂ ਜੁਲਾਈ ਵਿੱਚ 80% ਵਧ ਕੇ 13,400 ਕਰੋੜ ਰੁਪਏ ਹੋ ਗਿਆ। ਇਸ ਮਹੀਨੇ ਕੁੱਲ ਨਿਵੇਸ਼ 14,600 ਕਰੋੜ ਰੁਪਏ ਰਿਹਾ, ਪਰ 1200 ਕਰੋੜ ਰੁਪਏ ਦੀ ਨਿਕਾਸੀ ਵੀ ਦੇਖਣ ਨੂੰ ਮਿਲੀ। ਫਰਵਰੀ 2020 ਤੋਂ ਬਾਅਦ ਸਾਢੇ ਚਾਰ ਸਾਲਾਂ ਵਿੱਚ ਇੱਕ ਮਹੀਨੇ ਵਿੱਚ ਇਹ ਸਭ ਤੋਂ ਵੱਡਾ ਨਿਵੇਸ਼ ਹੈ। ਆਰਬੀਆਈ ਮੁਤਾਬਕ ਭਵਿੱਖ ਵਿੱਚ ਵੀ ਸੋਨੇ ਵਿੱਚ ਨਿਵੇਸ਼ ਦਾ ਰੁਝਾਨ ਜਾਰੀ ਰਹੇਗਾ। ਆਰਬੀਆਈ ਨੇ ਅਗਸਤ ਤੱਕ 8.2 ਟਨ ਸੋਨਾ ਖਰੀਦਿਆ ਅਤੇ ਪੂਰੇ ਸਾਲ ਦੀ ਬੈਂਕ ਦੀ ਖ਼ਰੀਦ 44.3 ਟਨ ਹੋ ਗਈ ਹੈ। ਰਿਜ਼ਰਵ ਬੈਂਕ ਕੋਲ ਕੁੱਲ 849 ਟਨ ਸੋਨਾ ਜਮ੍ਹਾ ਹੋ ਚੁੱਕਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News