ਸਰਕਾਰ ਦੀ ਸਕੀਮ 'ਚ ਮਿਲ ਰਿਹੈ ਸਸਤਾ ਸੋਨਾ, 5 ਮਾਰਚ ਤੱਕ ਸਕੋਗੇ ਖ਼ਰੀਦ

Saturday, Feb 27, 2021 - 03:39 PM (IST)

ਸਰਕਾਰ ਦੀ ਸਕੀਮ 'ਚ ਮਿਲ ਰਿਹੈ ਸਸਤਾ ਸੋਨਾ, 5 ਮਾਰਚ ਤੱਕ ਸਕੋਗੇ ਖ਼ਰੀਦ

ਨਵੀਂ ਦਿੱਲੀ- ਸਰਕਾਰ ਦੀ ਗੋਲਡ ਬਾਂਡ ਸਕੀਮ ਦੀ 12ਵੀਂ ਕਿਸ਼ਤ ਅਗਲੇ ਮਹੀਨੇ ਖੁੱਲ੍ਹਣ ਜਾ ਰਹੀ ਹੈ। ਨਿਵੇਸ਼ਕ 1 ਮਾਰਚ ਤੋਂ 5 ਤਾਰੀਖ਼ ਵਿਚਕਾਰ ਇਸ ਵਿਚ ਪੈਸਾ ਲਾ ਸਕਣਗੇ।

12ਵੀਂ ਕਿਸ਼ਤ ਵਿਚ ਸਾਵਰੇਨ ਗੋਲਡ ਬਾਂਡ ਦੀ ਕੀਮਤ 4,662 ਰੁਪਏ ਪ੍ਰਤੀ ਗ੍ਰਾਮ ਨਿਰਧਾਰਤ ਕੀਤੀ ਗਈ ਹੈ। ਆਨਲਾਈਨ ਜ਼ਰੀਏ ਨਿਵੇਸ਼ ਕਰਨ ਵਾਲੇ ਲੋਕਾਂ ਨੂੰ 50 ਰੁਪਏ ਦੀ ਛੋਟ ਮਿਲੇਗੀ, ਯਾਨੀ ਇਨ੍ਹਾਂ ਨਿਵੇਸ਼ਕਾਂ ਨੂੰ ਇਕ ਗੋਲਡ ਬਾਂਡ ਲਈ 4,612 ਰੁਪਏ ਪ੍ਰਤੀ ਗ੍ਰਾਮ ਦੀ ਦਰ ਨਾਲ ਭੁਗਤਾਨ ਕਰਨਾ ਪਵੇਗਾ। ਇਸ ਵਿਚ ਨਿਵੇਸ਼ 'ਤੇ ਸਰਕਾਰ ਵੱਲੋਂ ਵਿਆਜ ਵੀ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ- ਬੁਲੇਟ-350 ਹੋਇਆ ਮਹਿੰਗਾ, ਸਾਲ 'ਚ ਦੂਜੀ ਵਾਰ ਕੀਮਤਾਂ 'ਚ ਵਾਧਾ, ਵੇਖੋ ਮੁੱਲ

ਕੀ ਹੈ ਸਕੀਮ-
ਸਰਕਾਰ ਵੱਲੋਂ ਸਾਵਰੇਨ ਗੋਲਡ ਬਾਂਡ ਆਰ. ਬੀ. ਆਈ. ਜਾਰੀ ਕਰਦਾ ਹੈ। ਨਿਵੇਸ਼ਕ ਬੈਂਕ ਜ਼ਰੀਏ ਇਸ ਵਿਚ ਨਿਵੇਸ਼ ਕਰ ਸਕਦੇ ਹਨ। ਇਸ ਸਕੀਮ ਵਿਚ ਘੱਟੋ-ਘੱਟ 1 ਗ੍ਰਾਮ ਤੇ ਜ਼ਿਆਦਾ ਤੋਂ ਜ਼ਿਆਦਾ 4 ਕਿਲੋ ਤੱਕ ਦੇ ਸੋਨੇ ਦੀ ਕੀਮਤ ਬਰਾਬਰ ਨਿਵੇਸ਼ ਕੀਤਾ ਜਾ ਸਕਦਾ ਹੈ। ਇਹ ਗੋਲਡ ਬਾਂਡ 8 ਸਾਲਾਂ ਦੀ ਮਿਆਦ ਲਈ ਜਾਰੀ ਕੀਤੇ ਜਾਂਦੇ ਹਨ ਅਤੇ 5 ਸਾਲ ਪਿੱਛੋਂ ਇਸ ਵਿਚੋਂ ਬਾਹਰ ਨਿਕਲਣ ਦਾ ਬਦਲ ਵੀ ਮਿਲਦਾ ਹੈ। ਇਸ ਦੀ ਸਭ ਤੋਂ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਨਿਵੇਸ਼ਕ ਨੂੰ ਸੋਨੇ ਦੀ ਕੀਮਤ ਵਧਣ ਦਾ ਫਾਇਦਾ ਤਾਂ ਮਿਲਦਾ ਹੀ ਹੈ, ਨਾਲ ਹੀ ਡਿਜੀਟਲ ਗੋਲਡ ਬਾਂਡ ਵਿਚ ਨਿਵੇਸ਼ ਕੀਤੀ ਰਕਮ 'ਤੇ 2.5 ਫ਼ੀਸਦੀ ਦਾ ਗਰੰਟੀਡ ਸਾਲਾਨਾ ਵਿਆਜ ਵੀ ਮਿਲਦਾ ਹੈ।

ਇਹ ਵੀ ਪੜ੍ਹੋ- ਮਾਰਚ 'ਚ ਬੈਂਕਾਂ 'ਚ 10 ਦਿਨ ਨਹੀਂ ਹੋਵੇਗਾ ਕੰਮ, 4 ਦਿਨ ਲਗਾਤਾਰ ਰਹਿਣਗੇ ਬੰਦ

ਸਾਵਰੇਨ ਗੋਲਡ ਬਾਂਡ ਸਕੀਮ ਦੀ ਨਵੀਂ ਕਿਸ਼ਤ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


author

Sanjeev

Content Editor

Related News