3,170 ਰੁਪਏ ਮਹਿੰਗਾ ਹੋਇਆ Gold, ਚਾਂਦੀ ਵੀ 2303 ਰੁਪਏ ਚੜ੍ਹੀ
Saturday, May 24, 2025 - 12:51 PM (IST)

ਬਿਜ਼ਨਸ ਡੈਸਕ : ਇਸ ਹਫ਼ਤੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਇੱਕ ਵਾਰ ਫਿਰ ਵਾਧਾ ਦੇਖਣ ਨੂੰ ਮਿਲਿਆ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਦੀ ਵੈੱਬਸਾਈਟ ਅਨੁਸਾਰ, 17 ਮਈ (ਸ਼ਨੀਵਾਰ) ਨੂੰ ਸੋਨੇ ਦੀ ਕੀਮਤ 92,301 ਰੁਪਏ ਪ੍ਰਤੀ 10 ਗ੍ਰਾਮ ਸੀ, ਜੋ 24 ਮਈ ਨੂੰ ਵਧ ਕੇ 95,471 ਰੁਪਏ ਪ੍ਰਤੀ 10 ਗ੍ਰਾਮ ਹੋ ਗਈ, ਯਾਨੀ ਕਿ ਇੱਕ ਹਫ਼ਤੇ ਵਿੱਚ ਸੋਨਾ 3,170 ਰੁਪਏ ਮਹਿੰਗਾ ਹੋ ਗਿਆ।
ਇਹ ਵੀ ਪੜ੍ਹੋ : ਰਿਕਾਰਡ ਤੋੜਨ ਲਈ ਤਿਆਰ Gold ਦੀਆਂ ਕੀਮਤਾਂ, ਚਾਂਦੀ ਨੇ ਕੀਤਾ 1 ਲੱਖ ਦਾ ਅੰਕੜਾ ਪਾਰ
ਇਸ ਦੇ ਨਾਲ ਹੀ ਚਾਂਦੀ ਦੀ ਕੀਮਤ ਵਿੱਚ ਵੀ ਵਾਧਾ ਹੋਇਆ ਹੈ। 17 ਮਈ ਨੂੰ ਚਾਂਦੀ 94,606 ਰੁਪਏ ਪ੍ਰਤੀ ਕਿਲੋਗ੍ਰਾਮ ਸੀ, ਜੋ ਹੁਣ ਵਧ ਕੇ 96,909 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ, ਯਾਨੀ ਇਸ ਹਫ਼ਤੇ ਚਾਂਦੀ ਦੀ ਕੀਮਤ 2,303 ਰੁਪਏ ਵਧੀ ਹੈ।
ਇਹ ਧਿਆਨ ਦੇਣ ਯੋਗ ਹੈ ਕਿ ਇਸ ਤੋਂ ਪਹਿਲਾਂ ਸੋਨਾ 21 ਅਪ੍ਰੈਲ ਨੂੰ 99,100 ਰੁਪਏ ਪ੍ਰਤੀ 10 ਗ੍ਰਾਮ ਦੇ ਸਰਬਕਾਲੀ ਉੱਚ ਪੱਧਰ ਨੂੰ ਛੂਹ ਗਿਆ ਸੀ ਅਤੇ ਚਾਂਦੀ 28 ਮਾਰਚ ਨੂੰ 1,00,934 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਸਰਬਕਾਲੀ ਉੱਚ ਪੱਧਰ ਨੂੰ ਛੂਹ ਗਈ ਸੀ।
ਇਹ ਵੀ ਪੜ੍ਹੋ : ਅਚਾਨਕ ਬੰਦ ਹੋਈ ਕਰਿਆਨਾ-ਸਬਜ਼ੀ ਦੀ ਡਿਲੀਵਰੀ ਕਰਨ ਵਾਲੀ app, ਲੋਕਾਂ ਨੇ RBI ਤੋਂ ਮੰਗਿਆ ਜਵਾਬ
ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਸੋਨੇ ਦੀ ਕੀਮਤ
22 ਕੈਰੇਟ ਸੋਨੇ 24 ਕੈਰੇਟ ਸੋਨੇ ਦੇ
ਸਥਾਨ 10 ਗ੍ਰਾਮ ਦੀ ਕੀਮਤ 10 ਗ੍ਰਾਮ ਦੀ ਕੀਮਤ
ਦਿੱਲੀ: 900.50 ਰੁਪਏ 98,230 ਰੁਪਏ
ਮੁੰਬਈ: 89,900 ਰੁਪਏ 98,080 ਰੁਪਏ
ਕੋਲਕਾਤਾ: 89,900 ਰੁਪਏ 98,080 ਰੁਪਏ
ਚੇਨਈ: 89,900 ਰੁਪਏ 98,080 ਰੁਪਏ
ਇਹ ਵੀ ਪੜ੍ਹੋ : ਘਾਟੇ 'ਚ ਆਇਆ ਦੇਸ਼ ਦਾ ਵੱਡਾ Bank, ਧੋਖਾਧੜੀ ਨੇ ਵਧਾਈ ਮੁਸ਼ਕਲ, ਖ਼ਾਤਾਧਾਰਕ ਰਹਿਣ Alert
ਇਸ ਸਾਲ ਹੁਣ ਤੱਕ ਸੋਨੇ ਵਿੱਚ 19,309 ਰੁਪਏ ਅਤੇ ਚਾਂਦੀ ਵਿੱਚ 10,892 ਰੁਪਏ ਦਾ ਵਾਧਾ ਹੋਇਆ ਹੈ।
2025 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ, ਸੋਨੇ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਹੈ। 1 ਜਨਵਰੀ, 2025 ਨੂੰ, 24 ਕੈਰੇਟ ਸੋਨਾ 76,162 ਰੁਪਏ ਪ੍ਰਤੀ 10 ਗ੍ਰਾਮ ਸੀ, ਜੋ ਹੁਣ ਵਧ ਕੇ 95,471 ਰੁਪਏ ਹੋ ਗਿਆ ਹੈ ਯਾਨੀ ਇਸ ਸਾਲ ਹੁਣ ਤੱਕ ਸੋਨਾ 19,309 ਰੁਪਏ ਮਹਿੰਗਾ ਹੋ ਗਿਆ ਹੈ।
ਇਸ ਦੇ ਨਾਲ ਹੀ ਚਾਂਦੀ ਦੀ ਕੀਮਤ ਵਿੱਚ ਵੀ ਵਾਧਾ ਦੇਖਿਆ ਗਿਆ ਹੈ। ਸਾਲ ਦੀ ਸ਼ੁਰੂਆਤ ਵਿੱਚ ਇਹ 86,017 ਰੁਪਏ ਪ੍ਰਤੀ ਕਿਲੋਗ੍ਰਾਮ ਸੀ, ਜੋ ਹੁਣ 96,909 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਿਆ ਹੈ, ਯਾਨੀ ਚਾਂਦੀ 10,892 ਰੁਪਏ ਮਹਿੰਗੀ ਹੋ ਗਈ ਹੈ।
ਇਹ ਵੀ ਪੜ੍ਹੋ : Gold ਦੀਆਂ ਵਧਦੀਆਂ ਕੀਮਤਾਂ ਨੇ ਵਧਾਈ ਗਾਹਕਾਂ ਦੀ ਚਿੰਤਾ, ਚਾਂਦੀ ਵੀ ਪਹੁੰਚੀ 1 ਲੱਖ ਦੇ ਕਰੀਬ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8