ਸੋਨੇ-ਚਾਂਦੀ ਦੀਆਂ ਕੀਮਤਾਂ ''ਚ ਜ਼ਬਰਦਸਤ ਵਾਧਾ, ਜਾਣੋ ਕਿੱਥੇ ਤੱਕ ਪਹੁੰਚੀਆਂ ਕੀਮਤਾਂ

Monday, Mar 07, 2022 - 01:32 PM (IST)

ਸੋਨੇ-ਚਾਂਦੀ ਦੀਆਂ ਕੀਮਤਾਂ ''ਚ ਜ਼ਬਰਦਸਤ ਵਾਧਾ, ਜਾਣੋ ਕਿੱਥੇ ਤੱਕ ਪਹੁੰਚੀਆਂ ਕੀਮਤਾਂ

ਨਵੀਂ ਦਿੱਲੀ - ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਤੇਜ਼ੀ ਦੇਖਣ ਨੂੰ ਮਿਲੀ। MCX 'ਤੇ, 5 ਅਪ੍ਰੈਲ, 2022 ਨੂੰ ਡਿਲੀਵਰੀ ਲਈ ਸੋਨਾ ਸੋਮਵਾਰ ਸਵੇਰੇ 1.99 ਫੀਸਦੀ ਜਾਂ 1044 ਰੁਪਏ ਦੇ ਉਛਾਲ ਨਾਲ 53,603 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਇਸ ਤੋਂ ਇਲਾਵਾ 3 ਜੂਨ, 2022 ਦੀ ਡਿਲੀਵਰੀ ਲਈ ਸੋਨਾ ਇਸ ਸਮੇਂ 2.08 ਫੀਸਦੀ ਜਾਂ 1104 ਰੁਪਏ ਦੇ ਉਛਾਲ ਨਾਲ 54,070 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ।

ਸਿਲਵਰ ਫਿਊਚਰਜ਼ ਕੀਮਤ

ਸੋਨੇ ਦੇ ਨਾਲ-ਨਾਲ ਚਾਂਦੀ ਦੀਆਂ ਕੀਮਤਾਂ 'ਚ ਵੀ ਸੋਮਵਾਰ ਨੂੰ ਭਾਰੀ ਵਾਧਾ ਦੇਖਣ ਨੂੰ ਮਿਲਿਆ ਹੈ। MCX 'ਤੇ ਸ਼ੁਰੂਆਤੀ ਵਪਾਰ 'ਚ, 5 ਮਈ, 2022 ਨੂੰ ਡਿਲੀਵਰੀ ਲਈ ਚਾਂਦੀ 2.48 ਫੀਸਦੀ ਜਾਂ 1717 ਰੁਪਏ ਵਧ ਕੇ 70,877 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਕਾਰੋਬਾਰ ਕਰਦੀ ਨਜ਼ਰ ਆਈ।

ਇਹ ਵੀ ਪੜ੍ਹੋ : ਰੂਸ-ਯੂਕਰੇਨ ਯੁੱਧ ਦਾ ਅਸਰ : Puma, PayPal ਸਮੇਤ ਇਨ੍ਹਾਂ ਵੱਡੀਆਂ ਕੰਪਨੀਆਂ ਨੇ ਰੂਸ 'ਚ ਕੰਮਕਾਜ ਕੀਤਾ ਬੰਦ

ਗਲੋਬਲ ਸੋਨੇ ਦੀ ਕੀਮਤ

ਵਿਸ਼ਵ ਪੱਧਰ 'ਤੇ ਵੀ ਸੋਮਵਾਰ ਨੂੰ ਸੋਨੇ ਅਤੇ ਚਾਂਦੀ ਦੀ ਕੀਮਤ 'ਚ ਵਾਧਾ ਦਰਜ ਕੀਤਾ ਗਿਆ ਹੈ। ਬਲੂਮਬਰਗ ਦੇ ਅਨੁਸਾਰ, ਸੋਮਵਾਰ ਸਵੇਰੇ ਕਾਮੈਕਸ 'ਤੇ ਸੋਨੇ ਦੀ ਗਲੋਬਲ ਫਿਊਚਰਜ਼ ਕੀਮਤ 1.47 ਫੀਸਦੀ (29 ਡਾਲਰ) ਵਧ ਕੇ 1995.60 ਡਾਲਰ ਪ੍ਰਤੀ ਔਂਸ 'ਤੇ ਵਪਾਰ ਕਰਦੀ ਦਿਖਾਈ ਦਿੱਤੀ। ਇਸ ਦੇ ਨਾਲ ਹੀ ਸੋਮਵਾਰ ਨੂੰ ਕਾਮੈਕਸ 'ਤੇ ਚਾਂਦੀ ਦੀ ਗਲੋਬਲ ਫਿਊਚਰਜ਼ ਕੀਮਤ 1.13 ਫੀਸਦੀ (0.29 ਡਾਲਰ) ਦੇ ਵਾਧੇ ਨਾਲ 26.08 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰਦੀ ਨਜ਼ਰ ਆਈ।

ਇਹ ਵੀ ਪੜ੍ਹੋ : ਮੈਡੀਕਲ ਦੇ ਵਿਦਿਆਰਥੀਆਂ ਨੂੰ ਮਿਲੇਗੀ ਵੱਡੀ ਰਾਹਤ! ਆਨੰਦ ਮਹਿੰਦਰਾ ਕਰ ਸਕਦੇ ਨੇ ਇਹ ਪਹਿਲ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 

 


author

Harinder Kaur

Content Editor

Related News