ਸੋਨੇ-ਚਾਂਦੀ ਦੀਆਂ ਕੀਮਤਾਂ ''ਚ ਆਇਆ ਉਛਾਲ, 200 ਰੁਪਏ ਚਮਕਿਆ ਸੋਨਾ
Monday, Sep 10, 2018 - 04:45 PM (IST)

ਨਵੀਂ ਦਿੱਲੀ — ਵਿਦੇਸ਼ੀ ਬਾਜ਼ਾਰਾਂ ਵਿਚ ਪੀਲੀ ਧਾਤੂ ਦੀ ਚਮਕ ਫਿੱਕੀ ਪੈਣ ਦੇ ਬਾਵਜੂਦ ਸਥਾਨਕ ਪੱਧਰ 'ਤੇ ਥੋਕ ਗਹਿਣਿਆਂ ਦੀ ਮੰਗ ਆਉਣ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ ਸੋਮਵਾਰ ਨੂੰ 200 ਰੁਪਏ ਦੀ ਛਲਾਂਗ ਲਗਾ ਕੇ 31,550 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਇਸ ਦੌਰਾਨ ਉਦਯੋਗਿਕ ਮੰਗ ਨਿਕਲਣ ਨਾਲ ਚਾਂਦੀ 'ਚ 175 ਰੁਪਏ ਦਾ ਵਾਧਾ ਦਰਜ ਕੀਤਾ ਗਿਆ ਅਤੇ ਇਹ 37,950 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ।
ਵਿਸ਼ਲੇਸ਼ਕਾਂ ਨੇ ਦੱਸਿਆ ਕਿ ਤਿਓਹਾਰੀ ਸੀਜ਼ਨ ਤੋਂ ਪਹਿਲਾਂ ਸਥਾਨਕ ਬਜ਼ਾਰਾਂ ਵਿਚ ਗਹਿਣਿਆਂ ਦੀ ਮੰਗ ਬਣੀ ਹੋਈ ਹੈ ਅਤੇ ਸਰਾਫਾ ਕਾਰੋਬਾਰੀਆਂ ਨੇ ਵੀ ਆਪਣਾ ਸਟਾਕ ਵਧਾਉਣ ਲਈ ਖਰੀਦਦਾਰੀ ਸ਼ੁਰੂ ਕਰ ਦਿੱਤੀ ਹੈ, ਜਿਸ ਕਾਰਨ ਘਰੇਲੂ ਪੱਧਰ 'ਤੇ ਪੀਲੀ ਧਾਤੂ ਦੀ ਚਮਕ ਵਧੀ ਹੈ। ਵਿਦੇਸ਼ੀ ਬਾਜ਼ਾਰਾਂ ਵਿਚ ਸੋਨੇ ਦੀ ਕੀਮਤ 'ਤੇ ਦੋ ਉਲਟੇ ਕਾਰਕਾਂ ਦਾ ਅਸਰ ਹੈ। ਇਕ ਪਾਸੇ ਦੁਨੀਆ ਦੀਆਂ ਹੋਰ ਪ੍ਰਮੁੱਖ ਮੁਦਰਾਵਾਂ ਦੀ ਬਾਸਕਿਟ 'ਚ ਡਾਲਰ ਦੇ ਮਜ਼ਬੂਤ ਹੋਣ ਅਤੇ ਅਮਰੀਕਾ ਦੇ ਮਜ਼ਬੂਤ ਰੋਜ਼ਗਾਰ ਅੰਕੜਿਆਂ ਕਾਰਨ ਫੈਡਰਲ ਰਿਜ਼ਰਵ ਦੁਆਰਾ ਵਿਆਜ ਦਰ 'ਚ ਜਲਦੀ ਹੀ ਵਾਧਾ ਕੀਤੇ ਜਾਣ ਦੀ ਸੰਭਾਵਨਾ ਵਧ ਰਹੀ ਹੈ, ਜਿਸ ਕਾਰਨ ਪੀਲੀ ਧਾਤੂ 'ਤੇ ਦਬਾਅ ਹੈ।
ਵਿਦੇਸ਼ੀ ਸਰਾਫਾ ਬਾਜ਼ਾਰ ਵਿਚ ਦੋਵੇਂ ਕੀਮਤੀ ਧਾਤੂਆਂ ਦੀਆਂ ਕੀਮਤਾਂ(ਰੁਪਏ 'ਚ) ਇਸ ਤਰ੍ਹਾਂ ਰਹੇ :
ਗੋਲਡ ਸਟੈਂਡਰਡ ਪ੍ਰਤੀ 10 ਗ੍ਰਾਮ: 31,550
ਸੋਨੇ ਦੀ ਭਟੂਰ ਪ੍ਰਤੀ 10 ਗ੍ਰਾਮ: 31,400
ਚਾਂਦੀ ਹਾਜਿਰ ਪ੍ਰਤੀ ਕਿਲੋਗ੍ਰਾਮ: 37,950
ਚਾਂਦੀ ਵਾਇਦਾ ਪ੍ਰਤੀ ਕਿਲੋਗ੍ਰਾਮ: 37,330
ਸਿੱਕਾ ਲਿਵਾਲੀ ਪ੍ਰਤੀ ਸੈਂਕੜਾ: 72,000
ਸਿੱਕਾ ਸੈਲਿੰਗ ਪ੍ਰਤੀਸ਼ਤ: 73,000
ਗਿੰਨੀ ਪ੍ਰਤੀ ਅੱਠ ਗ੍ਰਾਮ: 24,500