ਤਿਉਹਾਰੀ ਸੀਜ਼ਨ 'ਚ ਲਗਾਤਾਰ ਬਦਲ ਰਹੇ ਸੋਨਾ-ਚਾਂਦੀ ਦੇ ਭਾਅ, ਇਸ ਮਹੀਨੇ 4000 ਰੁਪਏ ਘਟੀ ਕੀਮਤ

Saturday, Nov 28, 2020 - 04:29 PM (IST)

ਤਿਉਹਾਰੀ ਸੀਜ਼ਨ 'ਚ ਲਗਾਤਾਰ ਬਦਲ ਰਹੇ ਸੋਨਾ-ਚਾਂਦੀ ਦੇ ਭਾਅ, ਇਸ ਮਹੀਨੇ 4000 ਰੁਪਏ ਘਟੀ ਕੀਮਤ

ਨਵੀਂ ਦਿੱਲੀ — ਕੋਰੋਨਾ ਵੈਕਸੀਨ ਨੂੰ ਲੈ ਕੇ ਲਗਾਤਾਰ ਆ ਰਹੀਆਂ ਸਕਾਰਾਤਮਕ ਖ਼ਬਰਾਂ ਕਾਰਨ ਸੋਨੇ ਦੀ ਕੀਮਤ 'ਤੇ ਦਬਾਅ ਵਧ ਰਿਹਾ ਹੈ। ਅਜਿਹੀ ਸਥਿਤੀ ਵਿਚ ਸੋਨੇ ਦੀ ਦੀਆਂ ਕੀਮਤਾਂ 'ਤੇ ਲਗਾਤਾਰ ਦਬਾਅ ਵਧਦਾ ਜਾ ਰਿਹਾ ਹੈ। ਨਵੰਬਰ ਮਹੀਨੇ ਵਿਚ ਸੋਨਾ 2600 ਰੁਪਏ ਤੋਂ ਵੱਧ ਸਸਤਾ ਹੋਇਆ ਹੈ। ਇਸ ਮਹੀਨੇ ਦੇ ਆਪਣੇ ਉੱਚ ਪੱਧਰ ਨਾਲੋਂ ਇਹ 4000 ਰੁਪਏ ਤੋਂ ਵੱਧ ਸਸਤਾ ਹੋ ਗਿਆ ਹੈ।

ਅਗਸਤ ਦੇ ਸਰਬੋਤਮ ਪੱਧਰ ਨਾਲੋਂ 8200 ਸਸਤਾ

ਅਗਸਤ ਦੇ ਮਹੀਨੇ ਸੋਨਾ 56379 ਦੇ ਸਰਬੋਤਮ ਪੱਧਰ 'ਤੇ ਪਹੁੰਚ ਗਿਆ ਸੀ। ਇਸ ਹਫਤੇ 4 ਦਸੰਬਰ ਨੂੰ ਸੋਨੇ ਦੀ ਡਿਲਿਵਰੀ ਦੀ ਕੀਮਤ ਵਾਲਾ ਸੋਨਾ 48106 ਰੁਪਏ ਪ੍ਰਤੀ ਦਸ ਗ੍ਰਾਮ ਪੱਧਰ 'ਤੇ ਬੰਦ ਹੋਇਆ। ਕਾਰੋਬਾਰ ਦੇ ਆਖਰੀ ਦਿਨ ਇਹ 411 ਰੁਪਏ ਘੱਟ ਗਿਆ। ਵੀਰਵਾਰ ਨੂੰ ਸੋਨਾ 48517 ਦੇ ਪੱਧਰ 'ਤੇ ਬੰਦ ਹੋਇਆ ਸੀ। ਅਗਸਤ ਦੇ ਉੱਚ ਪੱਧਰ ਦੇ ਮੁਕਾਬਲੇ ਇਸ ਵਿਚ 8200 ਰੁਪਏ ਤੋਂ ਵੱਧ ਦੀ ਗਿਰਾਵਟ ਆਈ ਹੈ।

ਨਵੰਬਰ ਦੇ ਉੱਚ ਪੱਧਰ ਨਾਲੋਂ 4000 ਸਸਤਾ

ਜੇ ਅਸੀਂ ਪੂਰੇ ਮਹੀਨੇ ਦੀ ਕਾਰਗੁਜ਼ਾਰੀ 'ਤੇ ਨਜ਼ਰ ਮਾਰੀਏ ਤਾਂ 30 ਅਕਤੂਬਰ ਨੂੰ ਦਸੰਬਰ ਦੀ ਸਪੁਰਦਗੀ ਵਾਲਾ ਸੋਨਾ 50699 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਇਆ ਸੀ। 6 ਨਵੰਬਰ ਨੂੰ ਇਹ 52167 ਰੁਪਏ ਪ੍ਰਤੀ ਦਸ ਗ੍ਰਾਮ ਦੇ ਸਰਬੋਤਮ ਉੱਚ ਪੱਧਰ 'ਤੇ ਪਹੁੰਚ ਗਿਆ ਸੀ। ਉਸ ਸਮੇਂ ਤੋਂ ਬਾਅਦ ਇਸ ਵਿਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲੀ ਹੈ। 27 ਨਵੰਬਰ ਨੂੰ ਇਹ 48106 ਰੁਪਏ ਪ੍ਰਤੀ ਦਸ ਗ੍ਰਾਮ ਦੇ ਪੱਧਰ 'ਤੇ ਬੰਦ ਹੋਇਆ ਸੀ। ਇਹ ਇਸ ਮਹੀਨੇ ਦੇ ਉੱਚੇ ਪੱਧਰ ਤੋਂ 4000 ਰੁਪਏ ਅਤੇ ਪਿਛਲੇ ਚਾਰ ਹਫ਼ਤਿਆਂ ਵਿਚ ਅਕਤੂਬਰ ਦੇ ਆਖਰੀ ਦਿਨ ਦੇ ਮੁਕਾਬਲੇ 2600 ਰੁਪਏ ਘੱਟ ਗਿਆ ਹੈ।

ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਲਈ ਖ਼ੁਸ਼ਖ਼ਬਰੀ : ਮੁੰਬਈ-ਲੰਡਨ ਰੂਟ ਲਈ ਉਡਾਣ ਸ਼ੁਰੂ ਕਰ ਰਹੀ ਇਹ ਏਅਰਲਾਈਨ ਕੰਪਨੀ

ਡਿਲਿਵਰੀ ਸੋਨੇ ਦੀ ਸਥਿਤੀ

ਐਮਸੀਐਕਸ 'ਤੇ ਦਸੰਬਰ ਡਿਲਿਵਰੀ ਵਾਲੇ ਸੋਨੇ ਦੀ ਕੀਮਤ (ਗੋਲਡ ਐਮਸੀਐਕਸ ਕੀਮਤ) 'ਚ 411 ਰੁਪਏ ਦੀ ਗਿਰਾਵਟ ਆਈ। ਫਰਵਰੀ ਡਿਲੀਵਰੀ ਵਾਲਾ ਸੋਨਾ ਵੀ 404 ਰੁਪਏ ਦੀ ਗਿਰਾਵਟ ਨਾਲ 48114 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ। ਸੋਨਾ ਅਪ੍ਰੈਲ ਡਿਲੀਵਰੀ ਵਿਚ 485 ਰੁਪਏ ਦੀ ਗਿਰਾਵਟ ਨਾਲ 48158 ਰੁਪਏ ਦੇ ਪੱਧਰ 'ਤੇ ਬੰਦ ਹੋਇਆ ਹੈ।

ਨਵੰਬਰ ਵਿਚ 170 ਡਾਲਰ ਸਸਤਾ ਹੋਇਆ ਸੋਨਾ

ਅੰਤਰਰਾਸ਼ਟਰੀ ਬਾਜ਼ਾਰ ਵਿਚ ਵੀ ਸੋਨੇ (ਅੰਤਰਰਾਸ਼ਟਰੀ ਕੀਮਤ) ਦੀ ਕੀਮਤ 'ਤੇ ਬਹੁਤ ਦਬਾਅ ਦਿਖਾਈ ਦੇ ਰਿਹਾ ਹੈ। ਹਫਤੇ ਦੇ ਆਖਰੀ ਦਿਨ ਦਸੰਬਰ ਦੀ ਸਪੁਰਦਗੀ ਲਈ ਸੋਨਾ 22.40 ਡਾਲਰ ਦੀ ਗਿਰਾਵਟ ਦੇ ਨਾਲ 1783 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਇਆ। 30 ਅਕਤੂਬਰ ਨੂੰ ਇਹ 1880 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਇਆ ਸੀ। ਇਸ ਅਨੁਸਾਰ ਇਸ ਵਿਚ 97 ਡਾਲਰ ਦੀ ਭਾਰੀ ਗਿਰਾਵਟ ਆਈ ਹੈ। ਨਵੰਬਰ ਦੇ ਸਭ ਤੋਂ ਉੱਚ ਪੱਧਰ 1951.70 ਡਾਲਰ ਪ੍ਰਤੀ ਔਂਸ  'ਤੇ 6 ਨਵੰਬਰ ਨੂੰ ਰਿਹਾ ਸੀ। ਇਹ ਨਵੰਬਰ ਦੇ ਉੱਚ ਤੋਂ 170 ਡਾਲਰ ਪ੍ਰਤੀ ਔਂਸ ਸਸਤਾ ਹੋ ਗਿਆ ਹੈ।

ਇਹ ਵੀ ਪੜ੍ਹੋ : ਪੈਨਸ਼ਨ ਧਾਰਕਾਂ ਲਈ ਰਾਹਤ : ਲਾਈਫ ਸਰਟੀਫਿਕੇਟ ਨੂੰ ਲੈ ਸਰਕਾਰ ਨੇ ਕੀਤਾ ਵੱਡਾ ਐਲਾਨ

ਸਰਾਫਾ ਬਾਜ਼ਾਰ ਵਿਚ ਸੋਨਾ ਸਸਤਾ ਹੋ ਗਿਆ

ਦਿੱਲੀ ਸਰਾਫ਼ਾ ਬਾਜ਼ਾਰ ਵਿਚ ਸ਼ੁੱਕਰਵਾਰ ਨੂੰ ਸੋਨੇ ਦੀ ਕੀਮਤ 43 ਰੁਪਏ ਦੀ ਗਿਰਾਵਟ ਨਾਲ 48,142 ਰੁਪਏ ਪ੍ਰਤੀ 10 ਗ੍ਰਾਮ ਰਹੀ। ਐਚ.ਡੀ.ਐਫ.ਸੀ. ਸਿਕਿਓਰਟੀਜ਼ ਨੇ ਇਹ ਜਾਣਕਾਰੀ ਦਿੱਤੀ ਹੈ। ਪਿਛਲੇ ਕਾਰੋਬਾਰੀ ਸੈਸ਼ਨ ਵਿਚ ਕੀਮਤ 48,185 ਰੁਪਏ ਪ੍ਰਤੀ 10 ਗ੍ਰਾਮ ਸੀ। ਚਾਂਦੀ ਵੀ 36 ਰੁਪਏ ਦੀ ਗਿਰਾਵਟ ਦੇ ਨਾਲ 59,250 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ। ਪਿਛਲੇ ਸੈਸ਼ਨ ਵਿਚ ਇਸ ਦੀ ਬੰਦ ਕੀਮਤ 59,286 ਰੁਪਏ ਪ੍ਰਤੀ ਕਿਲੋਗ੍ਰਾਮ ਸੀ।

ਇਹ ਵੀ ਪੜ੍ਹੋ :94 ਸਾਲ ਪੁਰਾਣਾ ਬੈਂਕ ਹੋਇਆ ਬੰਦ, ਖਾਤਾਧਾਰਕਾਂ ਅਤੇ ਨਿਵੇਸ਼ਕਾਂ 'ਤੇ ਪਵੇਗਾ ਇਹ ਅਸਰ


author

Harinder Kaur

Content Editor

Related News