ਸੋਨੇ-ਚਾਂਦੀ ਕੀਮਤਾਂ ਵਿਚ ਫਿਰ ਆਈ ਤੇਜ਼ੀ, ਜਾਣੋ ਸਰਾਫਾ ਬਾਜ਼ਾਰ ''ਚ ਕੀਮਤਾਂ

Wednesday, Sep 15, 2021 - 02:22 PM (IST)

ਸੋਨੇ-ਚਾਂਦੀ ਕੀਮਤਾਂ ਵਿਚ ਫਿਰ ਆਈ ਤੇਜ਼ੀ, ਜਾਣੋ ਸਰਾਫਾ ਬਾਜ਼ਾਰ ''ਚ ਕੀਮਤਾਂ

ਨਵੀਂ ਦਿੱਲੀ- ਸਰਾਫਾ ਬਾਜ਼ਾਰ ਵਿਚ ਪਿਛਲੇ ਦਿਨ ਸੋਨੇ-ਚਾਂਦੀ ਵਿਚ ਨਰਮੀ ਰਹਿਣ ਪਿੱਛੋਂ ਕੀਮਤਾਂ ਇਕ ਵਾਰ ਫਿਰ ਤੇਜ਼ੀ ਆ ਗਈ ਹੈ। ਭਾਰਤੀ ਸਰਾਫਾ ਤੇ ਜਿਊਲਰਜ਼ ਸੰਗਠਨ ਦੀ ਵੈੱਬਸਾਈਟ ਅਨੁਸਾਰ, ਬੁੱਧਵਾਰ ਸਰਾਫਾ ਬਾਜ਼ਾਰ ਵਿਚ ਸੋਨਾ 365 ਰੁਪਏ ਮਹਿੰਗਾ ਹੋ ਕੇ 47,382 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਚਾਂਦੀ ਦੀ ਗੱਲ ਕਰੀਏ ਤਾਂ ਇਹ 207 ਰੁਪਏ ਮਹਿੰਗੀ ਹੋ ਕੇ 63,013 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।

ਉੱਥੇ ਹੀ, ਦੂਜੇ ਪਾਸੇ ਵਾਇਦਾ ਬਾਜ਼ਾਰ ਵਿਚ ਸੋਨੇ-ਚਾਂਦੀ ਕਮਜ਼ੋਰ ਹੋਏ। ਦੁਪਹਿਰ 1 ਵਜੇ ਐੱਮ. ਸੀ. ਐਕਸ. 'ਤੇ ਸੋਨਾ 127 ਰੁਪਏ ਦੀ ਗਿਰਾਵਟ ਨਾਲ 47,133 ਰੁਪਏ 'ਤੇ ਟ੍ਰੇਡ ਕਰ ਰਿਹਾ ਸੀ।

ਇਸ ਤੋਂ ਇਲਾਵਾ ਚਾਂਦੀ ਵਾਇਦਾ ਬਾਜ਼ਾਰ ਵਿਚ ਇਸ ਦੌਰਾਨ 235 ਰੁਪਏ ਦੀ ਗਿਰਾਵਟ ਨਾਲ 63,350 ਰੁਪਏ 'ਤੇ ਕਾਰੋਬਾਰ ਕਰ ਰਹੀ ਸੀ। ਗਲੋਬਲ ਬਾਜ਼ਾਰ ਵਿਚ ਬਹੁਮੁੱਲੀ ਧਾਤਾਂ ਦੀ ਚਮਕ ਵਧੀ ਹੈ। ਸੋਨਾ ਇਕ ਵਾਰ ਫਿਰ 1,801 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਚਾਂਦੀ 24 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਹੀ ਸੀ। ਇਸ ਵਿਚਕਾਰ ਵਿਸ਼ਲੇਸ਼ਕਾਂ ਮੁਤਾਬਕ, ਦੇਸ਼ ਵਿਚ ਤਿਉਹਾਰੀ ਸੀਜ਼ਨ ਸ਼ੁਰੂ ਹੋ ਚੁੱਕਾ ਹੈ, ਅਜਿਹੇ ਵਿਚ ਲੰਮੀ ਮਿਆਦ ਵਿਚ ਸੋਨੇ ਦੀਆਂ ਕੀਮਤਾਂ ਵਿਚ ਤੇਜ਼ੀ ਦੇਖਣ ਨੂੰ ਮਿਲ ਸਕਦੀ ਹੈ ਅਤੇ ਇਕ ਸਾਲ ਵਿਚ ਇਹ 54 ਹਜ਼ਾਰ ਰੁਪਏ 'ਤੇ ਪਹੁੰਚ ਸਕਦੀਆਂ ਹਨ।


author

Sanjeev

Content Editor

Related News