ਸੋਨਾ ਅਤੇ ਚਾਂਦੀ ਦਾ ਆਊਟਲੁੱਕ : ਕੀ ਅਗਲੀ ਵੱਡੀ ਤੇਜ਼ੀ ਦੀ ਤਿਆਰੀ ਸ਼ੁਰੂ?

Monday, Apr 06, 2026 - 12:12 PM (IST)

ਸੋਨਾ ਅਤੇ ਚਾਂਦੀ ਦਾ ਆਊਟਲੁੱਕ : ਕੀ ਅਗਲੀ ਵੱਡੀ ਤੇਜ਼ੀ ਦੀ ਤਿਆਰੀ ਸ਼ੁਰੂ?

ਬਿਜ਼ਨੈੱਸ ਡੈਸਕ - ਕੀਮਤੀ ਧਾਤਾਂ ਇਸ ਸਮੇਂ ਇਕ ਕ੍ਰਿਟੀਕਲ ਅਕਿਊਮੂਲੇਸ਼ਨ ਫੇਜ਼ ’ਚ ਪ੍ਰਵੇਸ਼ ਕਰ ਰਹੀਆਂ ਹਨ, ਜਿੱਥੇ ਮੈਕਰੋ ਫੈਕਟਰਸ ਅਤੇ ਟੈਕਨੀਕਲ ਸਟ੍ਰਕਚਰ ਦੋਵੇਂ ਮਿਲ ਕੇ ਇਕ ਮਜ਼ਬੂਤ ਤੇਜ਼ੀ ਦੇ ਸੰਕੇਤ ਦੇ ਰਹੇ ਹਨ। ਸਭ ਤੋਂ ਵੱਡਾ ਟ੍ਰਿਗਰ ਅਮਰੀਕਾ-ਈਰਾਨ ਵਿਚਾਲੇ ਵਧਦਾ ਤਣਾਅ ਹੈ, ਜਿਸ ਨੇ ਗਲੋਬਲ ਬਾਜ਼ਾਰਾਂ ਨੂੰ ਪ੍ਰਭਾਵਿਤ ਕੀਤਾ ਹੈ। ਮਿਡਲ ਈਸਟ ’ਚ ਵਧਦੀਆਂ ਗਤੀਵਿਧੀਆਂ, ਖਾਸ ਕਰ ਕੇ ਸਟ੍ਰੇਟ ਆਫ ਹੌਰਮੁਜ਼ ਦੇ ਆਸ-ਪਾਸ ਤਣਾਅ ਨੇ ਕੱਚੇ ਤੇਲ ਦੀਆਂ ਕੀਮਤਾਂ ਨੂੰ ਉੱਪਰ ਧੱਕਿਆ ਹੈ ਅਤੇ ਬੇਯਕੀਨੀ ਵਧਾਈ ਹੈ। ਅਜਿਹੇ ਮਾਹੌਲ ’ਚ ਸੋਨਾ ਅਤੇ ਚਾਂਦੀ ਰਵਾਇਤੀ ਤੌਰ ’ਤੇ ਸੇਫ-ਹੈਵਨ ਐਸੈੱਟ ਦੇ ਰੂਪ ’ਚ ਮਜ਼ਬੂਤ ਹੁੰਦੇ ਹਨ।

ਇਹ ਵੀ ਪੜ੍ਹੋ :  ਮਹਿੰਗਾਈ ਦਾ ਵੱਡਾ ਝਟਕਾ: 51 ਰੁਪਏ ਮਹਿੰਗਾ ਹੋ ਗਿਆ LPG ਗੈਸ ਸਿਲੰਡਰ, ਜਾਣੋ ਨਵੇਂ ਰੇਟ

ਦੂਜੇ ਪਾਸੇ ਹਾਲੀਆ ਅਮਰੀਕੀ ਨਾਨ-ਫਾਰਮ ਪੇਰੋਲ ਡਾਟਾ ਮਜ਼ਬੂਤ ਰਿਹਾ, ਜਿਸ ’ਚ ਲੱਗਭਗ 178,000 ਨੌਕਰੀਆਂ ਜੁੜੀਆਂ ਅਤੇ ਬੇਰੋਜ਼ਗਾਰੀ ਦਰ 4.3 ਫੀਸਦੀ ਤੱਕ ਡਿੱਗ ਗਈ, ਜੋ ਉਮੀਦ ਤੋਂ ਬਿਹਤਰ ਹੈ। ਇਸ ਨਾਲ ਸ਼ਾਰਟ ਟਰਮ ’ਚ ਸੋਨੇ ’ਚ ਪ੍ਰਾਫਿਟ ਬੁਕਿੰਗ ਦੇਖਣ ਨੂੰ ਮਿਲ ਸਕਦੀ ਹੈ।

ਇਹ ਵੀ ਪੜ੍ਹੋ :    ਪੈਟਰੋਲ ਪੰਪ 'ਤੇ ਮਿਲੇਗਾ LPG ਗੈਸ ਸਿਲੰਡਰ ਤੇ ਕੇਰੋਸਿਨ, ਜਾਣੋ ਕੀਮਤਾਂ

ਪ੍ਰਾਈਸ ਐਕਸ਼ਨ ਦੇ ਹਿਸਾਬ ਨਾਲ, ਸੋਨਾ 145,000–147,000 ਦੇ ਮਜ਼ਬੂਤ ਸਪੋਰਟ ਜ਼ੋਨ ’ਤੇ ਟਿਕਿਆ ਹੋਇਆ ਹੈ, ਜਿੱਥੇ ਹਾਇਰ ਲੋਅ ਬਣ ਰਿਹਾ ਹੈ, ਜਦੋਂਕਿ ਚਾਂਦੀ ਨੇ ਆਪਣੇ ਮਹੱਤਵਪੂਰਨ ਰਿਟ੍ਰੇਸਮੈਂਟ ਲੈਵਲ ਤੋਂ ਤੇਜ਼ ਉਛਾਲ ਦਿਖਾਇਆ ਹੈ, ਜੋ ਸਪੱਸ਼ਟ ਰੂਪ ’ਚ ਸਮਾਰਟ ਮਨੀ ਅਕਿਊਮੂਲੇਸ਼ਨ ਨੂੰ ਦਰਸਾਉਂਦਾ ਹੈ।

ਇਹ ਵੀ ਪੜ੍ਹੋ :    ਮਹੀਨੇ ਦੇ ਪਹਿਲੇ ਦਿਨ ਲੱਗ ਗਏ ਝਟਕੇ , ਜਾਣੋ ਕੀ ਹੋਇਆ ਸਸਤਾ ਤੇ ਕੀ ਮਹਿੰਗਾ

ਅਲੀਟ ਵੇਵ ਸਟ੍ਰਕਚਰ ਅਨੁਸਾਰ ਸੋਨਾ ਆਪਣੀ ਵੇਵ (4) ਕੁਰੈਕਸ਼ਨ ਪੂਰੀ ਕਰ ਚੁੱਕਾ ਹੈ ਅਤੇ ਹੁਣ ਵੇਵ (5) -ਭਾਵ ਅਗਲੀ ਤੇਜ਼ੀ ਦੀ ਸ਼ੁਰੂਆਤ ਕਰ ਸਕਦਾ ਹੈ। ਉੱਥੇ ਹੀ ਚਾਂਦੀ ’ਚ ਵੀ ਵੇਵ ਰੈਲੀ ਅਤੇ ਏ ਵੇਵ ਕੁਰੈਕਸ਼ਨ ਪੂਰੀ ਹੋ ਚੁੱਕੀ ਹੈ ਅਤੇ ਹੁਣ ਵੇਵ ਬੀ ਦੀ ਸ਼ੁਰੂਆਤ ਜਲਦ ਦੇਖਣ ਨੂੰ ਮਿਲ ਸਕਦੀ ਹੈ, ਜੋ ਇਕ ਰਿਵਰਸਲ ਮੂਵ ਦਾ ਸੰਕੇਤ ਦਿੰਦਾ ਹੈ।

ਇਹ ਵੀ ਪੜ੍ਹੋ :   Gold ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਭਵਿੱਖਬਾਣੀ: ਟੁੱਟ ਸਕਦਾ ਹੈ 46 ਸਾਲਾਂ ਦਾ ਰਿਕਾਰਡ, ਜਾਣੋ ਕੀ ਹੈ ਨਵਾਂ ਟਾਰਗੇਟ

ਟੈਕਨੀਕਲੀ, ਕੀਮਤਾਂ ਅਜੇ 20 ਅਤੇ 50 ਈ. ਐੱਮ. ਏ. ਨਜ਼ਦੀਕ ਰੈਜ਼ਿਸਟੈਂਸ ’ਤੇ ਹਨ ਪਰ ਲਾਂਗ-ਟਰਮ ਸਪੋਰਟ ਦੇ ਉੱਪਰ ਬਣੀਆਂ ਹੋਈਆਂ ਹਨ। ਆਰ. ਐੱਸ. ਆਈ. ਰਿਕਵਰ ਕਰ ਰਿਹਾ ਹੈ, ਐੱਮ. ਏ. ਸੀ. ਡੀ. ਪਾਜ਼ੇਟਿਵ ਟਰਨ ਲੈ ਰਿਹਾ ਹੈ ਅਤੇ ਏ. ਡੀ. ਐਕਸ. ਸਥਿਰ ਹੋ ਰਿਹਾ ਹੈ, ਜੋ ਦਰਸਾਉਂਦਾ ਹੈ ਕਿ ਟਰੈਂਡ ਸਟ੍ਰੈਂਥ ਜਲਦ ਹੀ ਵੱਧ ਸਕਦੀ ਹੈ।

ਇਹ ਵੀ ਪੜ੍ਹੋ :  ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ: ਮਾਰਚ 'ਚ 12% ਤੱਕ ਟੁੱਟੇ ਭਾਅ, ਜਾਣੋ ਹੁਣ ਕੀ ਹਨ ਨਵੇਂ ਰੇਟ

ਸੋਨਾ ਇਸ ਹਫਤੇ 149,500 ਦੇ ਉੱਪਰ ਬੁਲਿਸ਼ ਰਹਿ ਸਕਦਾ ਹੈ ਅਤੇ ਇਸ ’ਤੇ 146,500 ਰੁਪਏ ਦੇ ਪੱਧਰ ਦਾ ਸਪੋਰਟ ਹੈ, ਜਦੋਂਕਿ ਉਪਰਲੇ ਪੱਧਰਾਂ ’ਤੇ ਇਸ ਨੂੰ 152,000 ਰੁਪਏ, 156,000 ਰੁਪਏ ਅਤੇ 160,000 ਰੁਪਏ ਦੇ ਪੱਧਰ ’ਤੇ ਰੈਜ਼ਿਸਟੈਂਸ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਹ ਵੀ ਪੜ੍ਹੋ :  ਮੋਬਾਇਲ 'ਤੇ ਮਿਲੇਗੀ ਮੌਸਮ ਅਤੇ ਮੰਡੀ ਦੀ ਪਲ-ਪਲ ਦੀ ਖ਼ਬਰ, ਖੇਤੀ ਮਾਹਿਰਾਂ ਤੋਂ ਵੀ ਲੈ ਸਕੋਗੇ ਸਲਾਹ

ਚਾਂਦੀ ’ਤੇ 236,500 ਰੁਪਏ ਦਾ ਸਪੋਰਟ ਜ਼ੋਨ ਰਹੇਗਾ ਅਤੇ ਚਾਂਦੀ 243,500 ਰੁਪਏ ਦੇ ਉੱਪਰ ਬੁਲਿਸ਼ ਟਰੈਂਡ ਫੜ ਸਕਦੀ ਹੈ। ਇਸ ’ਚ 252,000 ਰੁਪਏ, 263,000 ਰੁਪਏ ਅਤੇ 270,000 ਰੁਪਏ ਦੇ ਪੱਧਰ ’ਤੇ ਰੈਜ਼ਿਸਟੈਂਸ ਦੇਖਣ ਨੂੰ ਮਿਲ ਸਕਦਾ ਹੈ।

ਇਹ ਵੀ ਪੜ੍ਹੋLPG ਗਾਹਕਾਂ ਲਈ ਲਾਗੂ ਹੋਏ 5 ਵੱਡੇ ਬਦਲਾਅ, ਸਿਲੰਡਰ ਦੀਆਂ ਕੀਮਤਾਂ ਤੋਂ ਲੈ ਕੇ ਬੁਕਿੰਗ ਤੱਕ ਜਾਣੋ ਸਭ ਕੁਝ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News