ਸੋਨੇ ਅਤੇ ਚਾਂਦੀ 'ਚ ਤੇਜ਼ੀ
Thursday, Oct 31, 2019 - 03:30 PM (IST)

ਨਵੀਂ ਦਿੱਲੀ—ਦਿੱਲੀ ਸਰਾਫਾ ਬਾਜ਼ਾਰ 'ਚ ਵੀਰਵਾਰ ਨੂੰ ਵਿਦੇਸ਼ੀ ਬਾਜ਼ਾਰਾਂ 'ਚ ਮਜ਼ਬੂਤ ਸਮਾਚਾਰ ਨਾਲ ਸੋਨੇ ਅਤੇ ਚਾਂਦੀ 'ਚ ਤੇਜ਼ੀ ਦਾ ਰੁਖ ਰਿਹਾ ਹੈ। ਸੋਨਾ ਅਤੇ ਚਾਂਦੀ ਦੋਵਾਂ 'ਚ 190 ਰੁਪਏ ਦੀ ਤੇਜ਼ੀ ਆਈ ਹੈ। ਕਾਰੋਬਾਰੀਆਂ ਦੇ ਮੁਤਾਬਕ ਦੀਵਾਲੀ ਦੇ ਬਾਅਦ ਹਾਲਾਂਕਿ ਮੰਗ ਕਮਜ਼ੋਰ ਬਣੀ ਹੋਈ ਹੈ ਕਿਉਂਕਿ ਵਿਦੇਸ਼ਾਂ 'ਚ ਤੇਜ਼ ਸਮਾਚਾਰ ਅਤੇ ਡਾਲਰ ਦੇ ਮੁਕਾਬਲੇ ਰੁਪਏ 'ਤੇ ਦਬਾਅ ਨੂੰ ਦੇਖਦੇ ਹੋਏ ਆਯਾਤ ਮਹਿੰਗਾ ਪੈਣ ਨਾਲ ਕੀਮਤੀ ਧਾਤੂਆਂ 'ਚ ਤੇਜ਼ੀ ਦਾ ਰੁਖ ਰਿਹਾ।