ਆਮ ਬਜਟ ਤੋਂ ਪਹਿਲਾਂ ਹੀ ਸਸਤੇ ਹੋਏ ਸੋਨਾ-ਚਾਂਦੀ, ਕੀਮਤਾਂ ''ਚ ਆਈ ਗਿਰਾਵਟ
Tuesday, Jan 31, 2023 - 12:22 PM (IST)
ਨਵੀਂ ਦਿੱਲੀ - ਆਰਥਿਕ ਸਰਵੇਖਣ ਤੋਂ ਠੀਕ ਪਹਿਲਾਂ ਸੋਨੇ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। 1 ਫਰਵਰੀ ਨੂੰ ਦੇਸ਼ ਦਾ ਬਜਟ ਪੇਸ਼ ਹੋਣ ਤੋਂ ਪਹਿਲਾਂ ਦੋਵਾਂ ਧਾਤੂਆਂ ਦੀਆਂ ਕੀਮਤਾਂ 'ਚ ਕਟੌਤੀ ਦੇਖਣ ਨੂੰ ਮਿਲ ਰਹੀ ਹੈ। ਮਲਟੀ ਕਮੋਡਿਟੀ ਐਕਸਚੇਂਜ 'ਤੇ ਸੋਨੇ ਦੀ ਕੀਮਤ 57,000 ਰੁਪਏ ਦੇ ਪੱਧਰ 'ਤੇ ਕਾਰੋਬਾਰ ਕਰ ਰਹੀ ਹੈ। ਇਸ ਤੋਂ ਇਲਾਵਾ ਚਾਂਦੀ ਦੀ ਕੀਮਤ 68500 ਰੁਪਏ ਦੇ ਆਸ-ਪਾਸ ਕਾਰੋਬਾਰ ਕਰ ਰਹੀ ਹੈ।
ਕਿੰਨਾ ਸਸਤਾ ਹੋ ਗਿਆ ਸੋਨਾ?
ਮਲਟੀ ਕਮੋਡਿਟੀ ਐਕਸਚੇਂਜ 'ਤੇ ਸੋਨੇ ਦੀ ਕੀਮਤ 0.05 ਫੀਸਦੀ ਦੀ ਗਿਰਾਵਟ ਨਾਲ 57018 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ 'ਤੇ ਕਾਰੋਬਾਰ ਕਰ ਰਹੀ ਹੈ। ਦਿੱਲੀ ਦੇ ਸਰਾਫਾ ਬਾਜ਼ਾਰ 'ਚ ਸੋਮਵਾਰ ਨੂੰ ਸੋਨੇ ਦੀ ਕੀਮਤ 80 ਰੁਪਏ ਡਿੱਗ ਕੇ 56,880 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈ। ਇਸ ਦੇ ਨਾਲ ਹੀ ਪਿਛਲੇ ਕਾਰੋਬਾਰੀ ਸੈਸ਼ਨ 'ਚ ਸੋਨਾ 56,960 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ।
ਇਹ ਵੀ ਪੜ੍ਹੋ : Budget 2023 :ਇਹ ਹਨ ਬਜਟ ਬਣਾਉਣ ਵਾਲੇ ਛੇ ਚਿਹਰੇ, ਜਿਨ੍ਹਾਂ ਦੇ ਮੋਢਿਆਂ 'ਤੇ ਹੈ ਵੱਡੀ ਜ਼ਿੰਮੇਵਾਰੀ
ਚਾਂਦੀ ਦੀ ਕੀਮਤ ਕੀ ਹੈ?
ਇਸ ਤੋਂ ਇਲਾਵਾ MCX 'ਤੇ ਚਾਂਦੀ ਦੀ ਕੀਮਤ ਦੀ ਗੱਲ ਕਰੀਏ ਤਾਂ ਅੱਜ ਚਾਂਦੀ 0.07 ਫੀਸਦੀ ਫਿਸਲ ਕੇ 68543 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਪੱਧਰ 'ਤੇ ਆ ਗਈ। ਇਸ ਦੇ ਨਾਲ ਹੀ ਪਿਛਲੇ ਕਾਰੋਬਾਰੀ ਸੈਸ਼ਨ 'ਚ ਚਾਂਦੀ 68,975 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ।
ਗਲੋਬਲ ਮਾਰਕੀਟ ਵਿੱਚ ਕੀਮਤ ਕੀ ਹੈ?
ਗਲੋਬਲ ਬਾਜ਼ਾਰ ਦੀ ਗੱਲ ਕਰੀਏ ਤਾਂ ਇੱਥੇ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਅਮਰੀਕੀ ਸੋਨਾ 0.33 ਫੀਸਦੀ ਡਿੱਗ ਕੇ 1,939.20 ਡਾਲਰ ਪ੍ਰਤੀ ਔਂਸ 'ਤੇ ਰਿਹਾ। ਇਸ ਤੋਂ ਇਲਾਵਾ ਚਾਂਦੀ ਵੀ 0.47 ਫੀਸਦੀ ਦੀ ਗਿਰਾਵਟ ਨਾਲ 23.733 ਡਾਲਰ ਪ੍ਰਤੀ ਔਂਸ 'ਤੇ ਆ ਗਈ ਹੈ।
ਇਹ ਵੀ ਪੜ੍ਹੋ : ਜਾਣੋ ਬਜਟ ਤੋਂ ਇਕ ਦਿਨ ਪਹਿਲਾਂ ਕਿਉਂ ਪੇਸ਼ ਕੀਤਾ ਜਾਂਦਾ ਹੈ ਆਰਥਿਕ ਸਰਵੇਖਣ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।