ਸੋਨੇ ਦੀ ਕੀਮਤ 'ਚ ਗਿਰਾਵਟ, ਚਾਂਦੀ 100 ਰੁ: ਹੋਈ ਸਸਤੀ

03/26/2019 3:13:12 PM

ਨਵੀਂ ਦਿੱਲੀ— ਸਰਾਫਾ ਬਾਜ਼ਾਰ 'ਚ ਮੰਗਲਵਾਰ ਨੂੰ ਸੋਨੇ ਦੀ ਕੀਮਤ 50 ਰੁਪਏ ਘੱਟ ਕੇ 33,170 ਰੁਪਏ ਪ੍ਰਤੀ 10 ਗ੍ਰਾਮ ਹੋ ਗਈ। ਉਦਯੋਗਿਕ ਇਕਾਈਆਂ ਅਤੇ ਸਿੱਕਾ ਨਿਰਮਾਤਾਵਾਂ ਦੀ ਕਮਜ਼ੋਰ ਮੰਗ ਕਾਰਨ ਚਾਂਦੀ ਦੀ ਕੀਮਤ ਵੀ 100 ਰੁਪਏ ਦੀ ਗਿਰਾਵਟ ਨਾਲ 39,100 ਰੁਪਏ ਪ੍ਰਤੀ ਕਿਲੋ ਬੋਲੀ ਗਈ।
 

ਬਾਜ਼ਾਰ ਜਾਣਕਾਰਾਂ ਨੇ ਕਿਹਾ ਕਿ ਵਿਦੇਸ਼ੀ ਬਾਜ਼ਾਰਾਂ 'ਚ ਸੋਨੇ ਦੀ ਕੀਮਤ ਡਿੱਗਣ ਨਾਲ ਘਰੇਲੂ ਬਾਜ਼ਾਰ 'ਚ ਵੀ ਇਸ ਦੀ ਕੀਮਤ 'ਤੇ ਪ੍ਰਭਾਵ ਰਿਹਾ। ਇਸ ਦੇ ਇਲਾਵਾ ਸਥਾਨਕ ਬਾਜ਼ਾਰ 'ਚ ਜਿਊਲਰਾਂ ਦੀ ਮੰਗ ਵੀ ਸੁਸਤ ਰਹੀ।
ਕੌਮਾਂਤਰੀ ਪੱਧਰ 'ਤੇ ਨਿਊਯਾਰਕ 'ਚ ਸੋਨਾ 0.24 ਫੀਸਦੀ ਡਿੱਗ ਕੇ 1,319.20 ਡਾਲਰ ਪ੍ਰਤੀ ਔਂਸ 'ਤੇ ਰਿਹਾ। ਚਾਂਦੀ ਵੀ 0.35 ਫੀਸਦੀ ਦਾ ਗੋਤਾ ਲਾ ਕੇ 15.56 ਡਾਲਰ ਪ੍ਰਤੀ ਔਂਸ 'ਤੇ ਆ ਗਈ। ਸਟਾਕ ਬਾਜ਼ਾਰ 'ਚ ਹਲਕੀ ਰਿਕਵਰੀ ਅਤੇ ਬਾਂਡ ਯੀਲਡ ਘਟਣ ਨਾਲ ਸੋਨੇ 'ਚ ਖਰੀਦਦਾਰੀ ਘੱਟ ਹੋਈ। ਪਿਛਲੇ ਦਿਨੀਂ ਕੌਮਾਂਤਰੀ ਬਾਜ਼ਾਰ 'ਚ ਸੋਨੇ ਦੀ ਕੀਮਤ ਇਕ ਮਹੀਨੇ ਦੀ ਉਚਾਈ 'ਤੇ ਪਹੁੰਚ ਗਈ ਸੀ। ਉੱਥੇ ਹੀ ਰਾਸ਼ਟਰੀ ਰਾਜਧਾਨੀ 'ਚ ਸੋਨਾ ਭਟੂਰ ਵੀ 50 ਰੁਪਏ ਸਸਤਾ ਹੋ ਕੇ 33,000 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਵਿਕਿਆ। 8 ਗ੍ਰਾਮ ਵਾਲੀ ਗਿੰਨੀ ਲਗਾਤਾਰ 26,400 ਰੁਪਏ ਪ੍ਰਤੀ ਇਕਾਈ 'ਤੇ ਟਿਕੀ ਹੋਈ ਹੈ।


Related News