ਅੱਜ ਮੁੜ ਮੂਧੇ ਮੂੰਹ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਹੁਣ ਕਿੰਨੇ ''ਚ ਮਿਲੇਗਾ 10 ਗ੍ਰਾਮ Gold

Friday, Oct 31, 2025 - 10:52 AM (IST)

ਅੱਜ ਮੁੜ ਮੂਧੇ ਮੂੰਹ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਹੁਣ ਕਿੰਨੇ ''ਚ ਮਿਲੇਗਾ 10 ਗ੍ਰਾਮ Gold

ਬਿਜ਼ਨੈੱਸ ਡੈਸਕ- ਸ਼ੁੱਕਰਵਾਰ ਨੂੰ ਇਕ ਵਾਰ ਮੁੜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਵੀ ਦੋਵੇਂ ਕੀਮਤੀ ਧਾਤਾਂ ਦੇ ਭਾਵ ਘਟੇ ਸਨ। ਲਗਾਤਾਰ ਦੂਜਾ ਦਿਨ ਹੈ ਜਦੋਂ ਸੋਨਾ-ਚਾਂਦੀ ਖਰੀਦਣ ਵਾਲਿਆਂ ਲਈ ਰਾਹਤ ਦੀ ਖ਼ਬਰ ਆਈ ਹੈ। ਮਿਲੀ ਜਾਣਕਾਰੀ ਮੁਤਾਬਕ, MCX 'ਤੇ ਸੋਨੇ ਦੀ ਕੀਮਤ 0.16 ਫ਼ੀਸਦੀ ਘਟ ਕੇ 1,21,309 ਰੁਪਏ ਪ੍ਰਤੀ 10 ਗ੍ਰਾਮ ਦਰਜ ਕੀਤੀ ਗਈ ਹੈ। ਚਾਂਦੀ ਦੀ ਕੀਮਤ ਵੀ 0.28 ਫ਼ੀਸਦੀ ਘਟ ਕੇ 1,48,427 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਕਾਰੋਬਾਰ ਕਰ ਰਹੀ ਹੈ। ਅੰਤਰਰਾਸ਼ਟਰੀ ਬਜ਼ਾਰਾਂ 'ਚ ਵੀ ਸੋਨੇ ਤੇ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦੇਖੀ ਗਈ ਹੈ।

ਇਹ ਵੀ ਪੜ੍ਹੋ : ਸ਼ੁੱਕਰਵਾਰ ਨੂੰ ਹੋ ਗਿਆ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਾਰੇ ਸਕੂਲ-ਕਾਲਜ

ਦਿੱਲੀ ਦੇ ਸਥਾਨਕ ਸਰਾਫ਼ਾ ਬਜ਼ਾਰ ਦੀ ਸਥਿਤੀ

ਵੀਰਵਾਰ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਸਰਾਫ਼ਾ ਬਜ਼ਾਰ 'ਚ ਸੋਨਾ 1,000 ਰੁਪਏ ਦੀ ਗਿਰਾਵਟ ਨਾਲ 1,23,400 ਰੁਪਏ ਪ੍ਰਤੀ 10 ਗ੍ਰਾਮ ’ਤੇ ਰਹਿ ਗਈ ਸੀ। ਅਖਿਲ ਭਾਰਤੀ ਸਰਾਫ਼ਾ ਸੰਘ ਦੇ ਅਨੁਸਾਰ, 99.5 ਫ਼ੀਸਦੀ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ ਬੁੱਧਵਾਰ ਦੀ ਬੰਦ ਕੀਮਤ 1,23,800 ਰੁਪਏ ਤੋਂ ਘਟ ਕੇ 1,22,800 ਰੁਪਏ ਪ੍ਰਤੀ 10 ਗ੍ਰਾਮ ਰਹੀ। ਦੂਜੇ ਪਾਸੇ ਵੀਰਵਾਰ ਨੂੰ ਚਾਂਦੀ ਦੀ ਕੀਮਤ 3,300 ਰੁਪਏ ਵਧ ਕੇ 1,55,000 ਰੁਪਏ ਪ੍ਰਤੀ ਕਿਲੋਗ੍ਰਾਮ (ਸਾਰੇ ਟੈਕਸ ਸਮੇਤ) ’ਤੇ ਪਹੁੰਚ ਗਈ। ਬੁੱਧਵਾਰ ਨੂੰ ਚਾਂਦੀ 1,51,700 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਬੰਦ ਹੋਈ ਸੀ।

ਇਹ ਵੀ ਪੜ੍ਹੋ : ਹੁਣ ਮਹੀਨੇ ਬਾਅਦ ਰਿਚਾਰਜ ਦੀ ਟੈਨਸ਼ਨ ਹੋਈ ਖਤਮ, ਆ ਗਿਆ 72 ਦਿਨ ਵਾਲਾ ਸਭ ਤੋਂ ਜੁਗਾੜੂ ਪਲਾਨ

ਵਿਸ਼ਲੇਸ਼ਕਾਂ ਦਾ ਕਹਿਣਾ

HDFC ਸਿਕਿਊਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਸੌਮਿਲ ਗਾਂਧੀ ਨੇ ਦੱਸਿਆ,''ਅਮਰੀਕੀ ਫੈਡਰਲ ਬੈਂਕ ਵੱਲੋਂ ਉਮੀਦ ਮੁਤਾਬਕ ਵਿਆਜ ਦਰਾਂ 'ਚ 0.25 ਅੰਕ ਦੀ ਕਟੌਤੀ ਕੀਤੀ ਗਈ ਹੈ, ਪਰ ਦਸੰਬਰ ਮੀਟਿੰਗ 'ਚ ਹੋਰ ਕਟੌਤੀ ਦੀ ਸੰਭਾਵਨਾ ਘੱਟ ਦੱਸੀ ਜਾ ਰਹੀ ਹੈ। ਇਸ ਘਟਨਾਕ੍ਰਮ ਕਾਰਨ ਅਮਰੀਕੀ ਬਾਂਡ ਪ੍ਰਤੀਫਲ ਅਤੇ ਡਾਲਰ 'ਚ ਵਾਧਾ ਹੋਇਆ, ਜਿਸ ਨਾਲ ਸਰਾਫਾ 'ਤੇ ਦਬਾਅ ਵਧਿਆ। ਇਸ ਤੋਂ ਇਲਾਵਾ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਚੀਨ ਦੇ ਰਾਸ਼ਟਰਪਤੀ ਸੀ ਜਿਨਪਿੰਗ ਨਾਲ ਸੰਭਾਵਿਤ ਵਪਾਰ ਸਮਝੌਤੇ ਬਾਰੇ ਦਿੱਤੇ ਬਿਆਨ ਨਾਲ ਵਾਸ਼ਿੰਗਟਨ ਅਤੇ ਬੀਜਿੰਗ ਵਿਚਕਾਰ ਤਣਾਅ ਘਟਿਆ ਹੈ, ਜਿਸ ਕਾਰਨ ਸੋਨੇ 'ਚ ਸੁਰੱਖਿਅਤ ਨਿਵੇਸ਼ ਦੀ ਮੰਗ ਵੀ ਕੁਝ ਘਟੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News