50 ਹਜ਼ਾਰ ਤੋਂ ਹੇਠਾਂ ਆਇਆ ਸੋਨਾ, ਚਾਂਦੀ ਵੀ ਟੁੱਟੀ, ਜਾਣੋ ਹੁਣ ਕਿੰਨੇ ਰੁਪਏ ''ਚ ਮਿਲੇਗਾ 10 ਗ੍ਰਾਮ ਗੋਲਡ
Wednesday, Dec 23, 2020 - 05:17 PM (IST)
ਮੁੰਬਈ (ਵਾਰਤਾ) : ਵਿਦੇਸ਼ਾਂ ਵਿੱਚ ਪੀਲੀ ਧਾਤੁ ਵਿੱਚ ਗਿਰਾਵਟ ਦੌਰਾਨ ਘਰੇਲੂ ਵਾਇਦਾ ਬਾਜ਼ਾਰ ਵਿੱਚ ਵੀ ਬੁੱਧਵਾਰ ਨੂੰ ਇਨ੍ਹਾਂ ਦੀ ਚਮਕ ਘੱਟ ਗਈ ਅਤੇ ਸੋਨਾ 50 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤੋਂ ਹੇਠਾਂ ਉੱਤਰ ਗਿਆ। ਐਮ.ਸੀ.ਐਕਸ. ਵਾਇਦਾ ਬਾਜ਼ਾਰ ਵਿੱਚ ਸੋਨਾ 221 ਰੁਪਏ ਯਾਨੀ 0.44 ਫ਼ੀਸਦੀ ਦੀ ਨਰਮੀ ਨਾਲ 49,860 ਰੁਪਏ ਪ੍ਰਤੀ 10 ਗਰਾਮ ਰਹਿ ਗਿਆ। ਸੋਨਾ ਮਿਨੀ ਵੀ 118 ਰੁਪਏ ਫਿਸਲ ਕੇ 49,650 ਰੁਪਏ ਪ੍ਰਤੀ 10 ਗਰਾਮ ਬੋਲਿਆ ਗਿਆ।
ਇਹ ਵੀ ਪੜ੍ਹੋ: ਗੌਤਮ ਗੰਭੀਰ ਕਰਣਗੇ ‘ਜਨ ਰਸੋਈ’ ਦੀ ਸ਼ੁਰੂਆਤ, ਸਿਰਫ਼ 1 ਰੁਪਏ ’ਚ ਜ਼ਰੂਰਮੰਦਾਂ ਨੂੰ ਮਿਲੇਗਾ ਭੋਜਨ
ਚਾਂਦੀ 106 ਰੁਪਏ ਯਾਨੀ 0.16 ਫ਼ੀਸਦੀ ਦੀ ਗਿਰਾਵਟ ਨਾਲ 66,765 ਰੁਪਏ ਪ੍ਰਤੀ ਕਿੱਲੋਗ੍ਰਾਮ ਦੇ ਭਾਅ ਉੱਤੇ ਰਹੀ। ਚਾਂਦੀ ਮਿਨੀ 101 ਰੁਪਏ ਟੁੱਟ ਕੇ 66,741 ਰੁਪਏ ਪ੍ਰਤੀ ਕਿੱਲੋਗ੍ਰਾਮ ਬੋਲੀ ਗਈ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨਾ ਹਾਜ਼ਿਰ 0.45 ਡਾਲਰ ਦੀ ਗਿਰਾਵਟ ਨਾਲ 1,863.90 ਡਾਲਰ ਪ੍ਰਤੀ ਔਂਸ ਉੱਤੇ ਆ ਗਿਆ। ਉਥੇ ਹੀ ਭਵਿੱਖ ਵਿੱਚ ਕੀਮਤਾਂ ਵਿੱਚ ਵਾਧੇ ਦੀ ਉਮੀਦ ਵਿੱਚ ਫਰਵਰੀ ਦਾ ਅਮਰੀਕੀ ਸੋਨਾ ਵਾਇਦਾ 0.10 ਡਾਲਰ ਚੜ੍ਹ ਕੇ 1,870.40 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਚਾਂਦੀ ਹਾਜ਼ਿਰ 0.04 ਡਾਲਰ ਦੀ ਬੜ੍ਹਤ ਨਾਲ 25.44 ਡਾਲਰ ਪ੍ਰਤੀ ਔਂਸ ਦੇ ਭਾਅ ਵਿਕੀ।
ਇਹ ਵੀ ਪੜ੍ਹੋ: ਜ਼ਮਾਨਤ ਮਿਲਣ ਤੋਂ ਬਾਅਦ ਸਾਹਮਣੇ ਆਏ ਸੁਰੇਸ਼ ਰੈਨਾ, ਆਪਣੀ ਗ਼ਲਤੀ ਮੰਨਦਿਆਂ ਆਖੀ ਇਹ ਗੱਲ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।