ਸੋਨਾ-ਚਾਂਦੀ ਦੀਆਂ ਕੀਮਤਾਂ ''ਚ ਮੁੜ ਆਈ ਭਾਰੀ ਗਿਰਾਵਟ, ਖਰੀਦਣ ਦਾ ਹੈ ਚੰਗਾ ਮੌਕਾ

Thursday, Oct 15, 2020 - 05:21 PM (IST)

ਨਵੀਂ ਦਿੱਲੀ : ਇਕ ਦਿਨ ਦੀ ਤੇਜ਼ੀ ਦੇ ਬਾਅਦ ਸੋਨੇ ਵਿਚ ਅੱਜ ਮੁੜ ਗਿਰਾਵਟ ਦਰਜ ਕੀਤੀ ਗਈ। ਐਮ.ਸੀ.ਐਕਸ. 'ਤੇ ਦਸੰਬਰ ਡਿਲਿਵਰੀ ਵਾਲਾ ਸੋਨਾ ਅੱਜ 228 ਰੁਪਏ ਦੀ ਗਿਰਾਵਟ ਨਾਲ ਖੁੱਲ੍ਹਿਆ। ਬੁੱਧਵਾਰ ਨੂੰ ਇਹ 50,542 ਰੁਪਏ ਪ੍ਰਤੀ 10 ਗ੍ਰਾਮ ਦੇ ਭਾਅ 'ਤੇ ਬੰਦ ਹੋਇਆ ਸੀ ਅਤੇ ਅੱਜ 50,314 ਰੁਪਏ ਦੇ ਭਾਅ 'ਤੇ ਖੁੱਲ੍ਹਿਆ। ਸ਼ੁਰੂਆਤੀ ਕਾਰੋਬਾਰ ਵਿਚ ਹੀ ਇਸ ਨੇ 50,314 ਰੁਪਏ ਦਾ ਹੇਠਲਾ ਅਤੇ 50,420 ਰੁਪਏ ਦਾ ਉੱਚਾ ਪੱਧਰ ਛੂਹ ਲਿਆ। ਸਵੇਰੇ 10 ਵਜੇ ਇਹ 125 ਰੁਪਏ ਦੀ ਗਿਰਾਵਟ ਨਾਲ 50,417 ਰੁਪਏ 'ਤੇ ਟ੍ਰੇਡ ਕਰ ਰਿਹਾ ਸੀ। ਫਰਵਰੀ ਡਿਲਿਵਰੀ ਵਾਲਾ ਸੋਨਾ ਵੀ 72 ਰੁਪਏ ਦੀ ਤੇਜ਼ੀ ਨਾਲ ਖੁੱਲ੍ਹਿਆ। ਸਵੇਰੇ 10 ਵਜੇ ਇਹ 93 ਰੁਪਏ ਦੀ ਗਿਰਾਵਟ ਨਾਲ 50,531 ਰੁਪਏ 'ਤੇ ਟ੍ਰੇਡ ਕਰ ਰਿਹਾ ਸੀ। ਉਥੇ ਹੀ ਦਸੰਬਰ ਚਾਂਦੀ ਵਾਇਦਾ 0.9 ਫ਼ੀਸਦੀ ਡਿੱਗ ਕੇ 61,064 ਪ੍ਰਤੀ ਕਿੱਲੋਗ੍ਰਾਮ 'ਤੇ ਆ ਗਈ।

ਇਹ ਵੀ ਪੜ੍ਹੋ: Unlock 5: ਸਕੂਲ-ਸਿਨੇਮਾ ਹਾਲ ਦੇ ਇਲਾਵਾ ਅੱਜ ਤੋਂ ਖੁੱਲ੍ਹਣਗੇ ਇਹ ਸਥਾਨ, ਵੇਖੋ ਪੂਰੀ ਸੂਚੀ

ਸਰਾਫ਼ਾ ਬਾਜ਼ਾਰ
ਬੁੱਧਵਾਰ ਨੂੰ ਰੁਪਏ 'ਚ ਤੇਜ਼ੀ ਵਿਚਕਾਰ ਦਿੱਲੀ ਸਰਾਫਾ ਬਾਜ਼ਾਰ 'ਚ ਦੋਹਾਂ ਬਹੁਮੁੱਲੀ ਧਾਤਾਂ ਦੀ ਕੀਮਤ 'ਚ ਗਿਰਾਵਟ ਦੇਖਣ ਨੂੰ ਮਿਲੀ। ਚਾਂਦੀ 1,600 ਰੁਪਏ ਵੱਧ ਸਸਤੀ ਹੋ ਗਈ, ਜਦੋਂ ਕਿ ਸੋਨੇ 'ਚ 6,00 ਰੁਪਏ ਤੋਂ ਵੱਧ ਦੀ ਗਿਰਾਵਟ ਦਰਜ ਕੀਤੀ ਗਈ। ਸਰਾਫਾ ਬਾਜ਼ਾਰ 'ਚ ਸੋਨਾ 631 ਰੁਪਏ ਦੀ ਗਿਰਾਵਟ ਨਾਲ 51,367 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਇਆ। ਉੱਥੇ ਹੀ, ਚਾਂਦੀ 1,681 ਰੁਪਏ ਸਸਤੀ ਹੋ ਕੇ 62,158 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਪਿਛਲੇ ਕਾਰੋਬਾਰੀ ਦਿਨ ਸੋਨੇ ਦੀ ਕੀਮਤ 51,998 ਰੁਪਏ ਪ੍ਰਤੀ ਦਸ ਗ੍ਰਾਮ ਰਹੀ ਸੀ, ਜਦੋਂ ਕਿ ਚਾਂਦੀ 63,839 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ। ਇਸ ਵਿਚਕਾਰ ਅਮਰੀਕੀ ਕਰੰਸੀ 'ਚ ਕਮਜ਼ੋਰੀ ਨਾਲ ਰੁਪਿਆ 4 ਪੈਸੇ ਦੀ ਬੜ੍ਹਤ ਨਾਲ 73.31 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ।

ਵਾਇਦਾ ਕੀਮਤਾਂ 'ਚ ਤੇਜ਼ੀ
ਮਜਬੂਤ ਹਾਜ਼ਿਰ ਮੰਗ ਕਾਰਨ ਸਟੋਰੀਆਂ ਨੇ ਤਾਜ਼ਾ ਸੌਦਿਆਂ ਦੀ ਲਿਵਾਲੀ ਕੀਤੀ, ਜਿਸ ਨਾਲ ਵਾਇਦਾ ਬਾਜ਼ਾਰ ਵਿਚ ਬੁੱਧਵਾਰ ਨੂੰ ਸੋਨੇ ਦਾ ਭਾਅ 136 ਰੁਪਏ ਮਜ਼ਬੂਤ ਹੋ ਕੇ 50,381 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ। ਮਲਟੀ ਕਮੋਡਿਟੀ ਐਕਸਚੇਂਜ ਵਿਚ ਦਸੰਬਰ ਦਾ ਸੋਨਾ ਵਾਇਦਾ ਭਾਵ 136 ਰੁਪਏ ਯਾਨੀ 0.27 ਫ਼ੀਸਦੀ ਵੱਧ ਕੇ 50,381 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ। ਇਸ ਕੰਟਰੈਕਟ ਵਿਚ 14,802 ਲਾਟ ਲਈ ਕਾਰੋਬਾਰ ਕੀਤਾ ਗਿਆ। ਨਿਊਯਾਰਕ ਵਿਚ ਸੋਨਾ 0.46 ਫ਼ੀਸਦੀ ਵਧ ਕੇ 1,903.40 ਡਾਲਰ ਪ੍ਰਤੀ ਔਂਸ ਹੋ ਗਿਆ।


cherry

Content Editor

Related News