ਗੋਦਰੇਜ ਪ੍ਰਾਪਰਟੀਜ਼ ਨੂੰ ਚੌਥੀ ਤਿਮਾਹੀ 'ਚ 191 ਕਰੋੜ ਰੁਪਏ ਦਾ ਵੱਡਾ ਘਾਟਾ

Monday, May 03, 2021 - 12:55 PM (IST)

ਗੋਦਰੇਜ ਪ੍ਰਾਪਰਟੀਜ਼ ਨੂੰ ਚੌਥੀ ਤਿਮਾਹੀ 'ਚ 191 ਕਰੋੜ ਰੁਪਏ ਦਾ ਵੱਡਾ ਘਾਟਾ

ਨਵੀਂ ਦਿੱਲੀ- ਰਿਐਲਟੀ ਫਰਮ ਗੋਦਰੇਜ ਪ੍ਰਾਪਰਟੀਜ਼ ਨੇ 31 ਮਾਰਚ ਨੂੰ ਖਤਮ ਹੋਈ ਪਿਛਲੇ ਵਿੱਤੀ ਸਾਲ ਦੀ ਚੌਥੀ ਤਿਮਾਹੀ ਵਿਚ 191.62 ਕਰੋੜ ਰੁਪਏ ਦਾ ਇਕਜੁੱਟ ਸ਼ੁੱਧ ਘਾਟਾ ਦਰਜ ਕੀਤਾ ਹੈ। ਕੋਰੋਨਾ ਵਾਇਰਸ ਪਾਬੰਦੀਆਂ ਕਾਰਨ ਉਸਾਰੀ ਦੀਆਂ ਗਤੀਵਿਧੀਆਂ ਪ੍ਰਭਾਵਿਤ ਹੋਈਆਂ ਹਨ, ਜਿਸ ਕਾਰਨ ਕੰਪਨੀ ਦੀ ਆਮਦਨ ਵੀ ਘੱਟ ਗਈ।

ਕੰਪਨੀ ਨੇ ਪਿਛਲੇ ਸਾਲ ਇਸ ਤਿਮਾਹੀ ਦੌਰਾਨ 102.39 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਕਮਾਇਆ ਸੀ। ਵਿੱਤੀ ਸਾਲ 2020-21 ਦੀ ਚੌਥੀ ਤਿਮਾਹੀ ਵਿਚ ਕੁੱਲ ਆਮਦਨ ਘੱਟ ਕੇ 576.08 ਕਰੋੜ ਰੁਪਏ ਰਹਿ ਗਈ।

ਪਿਛਲੇ ਸਾਲ ਦੀ ਇਸੇ ਮਿਆਦ ਵਿਚ ਆਮਦਨ 1,288.17 ਕਰੋੜ ਰੁਪਏ ਸੀ। ਗੋਦਰੇਜ ਪ੍ਰਾਪਰਟੀਜ਼ ਨੇ ਰੈਗੂਲੇਟਰੀ ਫਾਈਲ 'ਚ ਕਿਹਾ ਕਿ ਪੂਰੇ 2020-21 ਵਿੱਤੀ ਸਾਲ ਵਿਚ ਕੰਪਨੀ ਨੂੰ 189.43 ਕਰੋੜ ਰੁਪਏ ਦਾ ਸ਼ੁੱਧ ਘਾਟਾ ਹੋਇਆ ਹੈ, ਜਦੋਂ ਕਿ ਪਿਛਲੇ ਵਿੱਤੀ ਸਾਲ ਵਿਚ ਉਸ ਦਾ ਸ਼ੁੱਧ ਮੁਨਾਫਾ 273.94 ਕਰੋੜ ਰੁਪਏ ਸੀ। ਵਿੱਤੀ ਸਾਲ 2020-21 ਵਿਚ ਕੁੱਲ ਆਮਦਨ ਘੱਟ ਕੇ 1,333.09 ਕਰੋੜ ਰੁਪਏ ਰਹਿ ਗਈ, ਜੋ ਇਸ ਤੋਂ ਪਿਛਲੇ ਵਿੱਤੀ ਸਾਲ ਵਿਚ 2,914.59 ਕਰੋੜ ਰੁਪਏ ਰਹੀ ਸੀ। ਗੌਰਤਲਬ ਹੈ ਕਿ ਕੋਰੋਨਾ ਕਾਰਨ ਉਸਾਰੀ ਦੇ ਕੰਮ ਠੰਡੇ ਪੈ ਰਹੇ ਹਨ।


author

Sanjeev

Content Editor

Related News