Zomato ਦੇ ਸਹਿ-ਸੰਸਥਾਪਕ ਗੌਰਵ ਗੁਪਤਾ ਨੇ ਅਚਾਨਕ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ

09/14/2021 4:12:58 PM

ਨਵੀਂ ਦਿੱਲੀ : ਫੂਡ ਟੈਕ ਕੰਪਨੀ Zomato ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਜ਼ੋਮੈਟੋ ਦੇ ਸਹਿ-ਸੰਸਥਾਪਕ ਗੌਰਵ ਗੁਪਤਾ ਨੇ ਕੰਪਨੀ ਛੱਡਣ ਦਾ ਫੈਸਲਾ ਕੀਤਾ ਹੈ। 2015 ਵਿੱਚ ਜ਼ੋਮੈਟੋ ਨਾਲ ਜੁੜੇ ਗੁਪਤਾ ਨੂੰ 2018 ਵਿੱਚ ਕੰਪਨੀ ਦਾ ਮੁੱਖ ਕਾਰਜਕਾਰੀ ਅਧਿਕਾਰੀ ਬਣਾਇਆ ਗਿਆ ਸੀ।

ਜ਼ੋਮੈਟੋ ਨੂੰ ਇਸ ਸਾਲ ਬਾਜ਼ਾਰ ਵਿੱਚ ਸੂਚੀਬੱਧ ਕੀਤਾ ਗਿਆ ਹੈ। ਗੌਰਵ ਗੁਪਤਾ ਨੇ ਕੰਪਨੀ ਦਾ ਆਈ.ਪੀ.ਓ. ਲਾਂਚ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਅਜਿਹੀ ਸਥਿਤੀ ਵਿੱਚ ਅਚਾਨਕ ਗੌਰਵ ਗੁਪਤਾ ਦਾ ਕੰਪਨੀ ਛੱਡਣਾ ਨਿਵੇਸ਼ਕਾਂ ਅਤੇ ਮੀਡੀਆ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਗੌਰਵ ਗੁਪਤਾ ਦੇ ਜ਼ੋਮੈਟੋ ਛੱਡਣ ਦੀ ਖ਼ਬਰ ਤੋਂ ਬਾਅਦ, ਕੰਪਨੀ ਦੇ ਸ਼ੇਅਰਾਂ ਵਿੱਚ ਗਿਰਾਵਟ ਆਉਣੀ ਸ਼ੁਰੂ ਹੋ ਗਈ। ਗੌਰਵ ਗੁਪਤਾ ਦੇ ਅਸਤੀਫੇ ਦੀ ਖਬਰ ਤੋਂ ਬਾਅਦ ਕੰਪਨੀ ਦੇ ਸ਼ੇਅਰ ਉਪਰਲੇ ਪੱਧਰ ਤੋਂ 10 ਰੁਪਏ ਤੋਂ ਜ਼ਿਆਦਾ ਡਿੱਗ ਗਏ ਹਨ। ਪਹਿਲਾਂ ਇਹ ਸਟਾਕ 151 ਰੁਪਏ 'ਤੇ ਸੀ ਅਤੇ ਹੁਣ ਇਹ ਘੱਟ ਕੇ 140 ਰੁਪਏ 'ਤੇ ਆ ਗਿਆ ਹੈ।

ਇਹ ਵੀ ਪੜ੍ਹੋ : Zomato ਨੇ Grocery ਡਿਲੀਵਰੀ ਸਰਵਿਸ ਨੂੰ ਬੰਦ ਕਰਨ ਦਾ ਕੀਤਾ ਫ਼ੈਸਲਾ

Zomato ਨੇ ਕੀਤਾ ਇਸ ਸਰਵਿਸ ਨੂੰ ਬੰਦ ਕਰਨ ਦਾ ਫ਼ੈਸਲਾ

ਹੁਣੇ ਜਿਹੇ ਜ਼ੋਮੈਟੋ ਨੇ ਗ੍ਰਾਸਰੀ ਡਿਲੀਵਰੀ ਸਰਵਿਸ ਅਤੇ ਪੌਸ਼ਟਿਕ ਦਵਾਈਆਂ ਦੇ ਕਾਰੋਬਾਰ ਵਿਚੋਂ ਬਾਹਰ ਨਿਕਲਣ ਦਾ ਫ਼ੈਸਲਾ ਕੀਤਾ ਹੈ। ਇਸ ਦੇ ਕੁਝ ਦਿਨਾਂ ਬਾਅਦ ਹੀ ਗੁਪਤਾ ਦੇ ਅਸਤੀਫੇ ਦੀ ਖ਼ਬਰ ਸਾਹਮਣੇ ਆਈ ਹੈ। ਜ਼ੋਮੈਟੋ ਨੇ ਪਿਛਲੇ ਸਾਲ ਸਿਹਤ ਅਤੇ ਫਿੱਟਨੈੱਸ ਉਤਪਾਦਾਂ ਦੇ ਲਾਂਚ ਦੇ ਨਾਲ ਪੌਸ਼ਟਿਕ ਦਵਾਈਆਂ ਦੇ ਕਾਰੋਬਾਰ ਵਿਚ ਕਦਮ ਰੱਖਿਆ ਸੀ। ਇਸ ਦੇ ਤਹਿਤ ਕੰਪਨੀ ਨੇ ਸਿਹਤ ਅਤੇ ਫਿਟਨੈੱਸ ਉਤਪਾਦ ਲਾਂਚ ਕੀਤੇ ਸਨ। ਕੰਪਨੀ ਨੇ ਅਜਿਹੇ ਸਮੇਂ ਆਪਣਾ ਇਹ ਕਾਰੋਬਾਰ ਬੰਦ ਕਰਨ ਦਾ ਫੈਸਲਾ ਲਿਆ ਹੈ ਜਦੋਂ ਸਰਕਾਰ ਪ੍ਰਾਇਟੇਵ ਲੇਬਲ ਨਿਯਮਾਂ ਨੂੰ ਸਖ਼ਤ ਬਣਾ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਨੈਸ਼ਨਲ ਬੈਂਕ ਨੇ ਸ਼ੁਰੂ ਕੀਤੇ ਸਪੈਸ਼ਲ ਬਚਤ ਖ਼ਾਤੇ, ਖ਼ਾਤਾਧਾਰਕਾਂ ਨੂੰ ਮਿਲਣਗੇ ਕਈ ਆਫ਼ਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News