ਫ੍ਰੈਂਕਲਿਨ ਟੈਂਪਲਟਨ MF ਦੇ ਯੂਨਿਟਧਾਰਕਾਂ ਨੂੰ ਜਾਰੀ ਹੋਵੇਗੀ 5ਵੀਂ ਕਿਸ਼ਤ

Sunday, Jul 11, 2021 - 01:44 PM (IST)

ਨਵੀਂ ਦਿੱਲੀ- ਐੱਸ. ਬੀ. ਆਈ. ਫੰਡਸ ਮੈਨੇਜਮੈਂਟ (ਐੱਸ. ਬੀ. ਆਈ. ਐੱਮ. ਐੱਫ.) ਫ੍ਰੈਂਕਲਿਨ ਟੈਂਪਲਟਨ ਮਿਊਚੁਅਲ ਫੰਡ ਦੀਆਂ 6 ਬੰਦ ਹੋ ਚੁੱਕੀਆਂ ਯੋਜਨਾਵਾਂ ਦੇ ਯੂਨਿਟਧਾਰਕਾਂ ਨੂੰ 3,303 ਕਰੋੜ ਰੁਪਏ ਦੀ 5ਵੀਂ ਕਿਸ਼ਤ ਜਾਰੀ ਕਰੇਗੀ। ਇਸ ਰਾਸ਼ੀ ਨੂੰ ਸੋਮਵਾਰ ਤੋਂ ਵੰਡਣਾ ਸ਼ੁਰੂ ਕੀਤਾ ਜਾਵੇਗਾ। ਫ੍ਰੈਂਕਲਿਨ ਟੈਂਪਲਟਨ ਐੱਮ. ਐੱਫ. ਦੇ ਇਕ ਬੁਲਾਰੇ ਨੇ ਐਤਵਾਰ ਨੂੰ ਕਿਹਾ, ''ਇਸ ਦੇ ਨਾਲ ਹੀ ਕੁੱਲ ਵੰਡ 21,080 ਕਰੋੜ ਰੁਪਏ 'ਤੇ ਪਹੁੰਚ ਜਾਏਗੀ। ਇਹ 23 ਅਪ੍ਰੈਲ 2020 ਨੂੰ ਪ੍ਰਬੰਧਨ ਤਹਿਤ ਕੁੱਲ ਸੰਪਤੀ (ਏ. ਯੂ. ਐੱਮ.) ਦਾ 84 ਫ਼ੀਸਦੀ ਬੈਠੇਗਾ।"

ਫਰਵਰੀ ਵਿਚ ਪਹਿਲੀ ਕਿਸ਼ਤ ਤਹਿਤ ਨਿਵੇਸਕਾਂ ਨੂੰ 9,122 ਕਰੋੜ ਰੁਪਏ ਜਾਰੀ ਕੀਤੇ ਗਏ ਸਨ। ਉਸ ਤੋਂ ਬਾਅਦ 12 ਅਪ੍ਰੈਲ ਦੇ ਹਫ਼ਤੇ ਦੌਰਾਨ ਨਿਵੇਸ਼ਕਾਂ ਨੂੰ 2,962 ਕਰੋੜ ਰੁਪਏ, ਤਿੰਨ ਮਈ ਦੇ ਹਫ਼ਤੇ ਵਿਚ 2,489 ਕਰੋੜ ਰੁਪਏ ਅਤੇ ਅਤੇ ਸੱਤ ਜੂਨ ਦੇ ਹਫ਼ਤੇ ਵਿਚ 3,205 ਕਰੋੜ ਰੁਪਏ ਜਾਰੀ ਕੀਤੇ ਗਏ ਸਨ।

ਬੁਲਾਰੇ ਨੇ ਕਿਹਾ ਕਿ ਐੱਸ. ਬੀ. ਆਈ. ਫੰਡਸ ਮੈਨੇਜਮੈਂਟ ਪ੍ਰਾਈਵੇਟ ਲਿ. ਸਾਰੀਆਂ 6 ਯੋਜਨਾਵਾਂ ਦੇ ਯੂਨਿਟਧਾਰਕਾਂ ਨੂੰ ਅਗਲੀ ਕਿਸ਼ਤ ਦੇ ਰੂਪ ਵਿਚ 3,302.75 ਕਰੋੜ ਰੁਪਏ ਜਾਰੀ ਕਰੇਗੀ। ਜਿਨ੍ਹਾਂ ਨਿਵੇਸ਼ਕਾਂ ਦੇ ਖਾਤਿਆਂ ਦੀ ਕੇ. ਵਾਈ. ਸੀ. ਹੋਈ ਹੈ ਉਨ੍ਹਾਂ ਨੂੰ ਇਹ ਭੁਗਤਾਨ 12 ਜੁਲਾਈ ਤੋਂ ਸ਼ੁਰੂ ਹੋ ਰਹੇ ਹਫ਼ਤੇ ਦੌਰਾਨ ਕੀਤਾ ਜਾਵੇਗਾ। ਐੱਸ. ਬੀ. ਆਈ. ਐੱਮ. ਐੱਫ. ਵੱਲੋਂ ਇਹ ਭੁਗਤਾਨ ਸਾਰੇ ਪਾਤਰ ਯੂਨਿਟਧਾਰਕਾਂ ਨੂੰ ਇਲੈਕਟ੍ਰਾਨਿਕ ਤਰੀਕੇ ਨਾਲ ਕੀਤਾ ਜਾਵੇਗਾ। ਉੱਚ ਅਦਾਲਤ ਨੇ ਐੱਸ. ਬੀ. ਆਈ. ਐੱਮ. ਐੱਫ. ਨੂੰ ਇਨ੍ਹਾਂ ਯੋਜਨਾਵਾਂ ਲਈ ਨਿਰਧਾਰਕ ਨਿਯੁਕਤ ਕੀਤਾ ਸੀ।


Sanjeev

Content Editor

Related News