FPI ਨੇ ਮਾਰਚ 'ਚ ਹੁਣ ਤੱਕ ਸ਼ੇਅਰਾਂ ਵਿਚ 13,500 ਕਰੋੜ ਰੁਪਏ ਤੋਂ ਵੱਧ ਦਾ ਕੀਤਾ ਨਿਵੇਸ਼
Sunday, Mar 12, 2023 - 12:52 PM (IST)
ਨਵੀਂ ਦਿੱਲੀ - ਵਿਦੇਸ਼ੀ ਨਿਵੇਸ਼ਕਾਂ ਨੇ ਇਸ ਮਹੀਨੇ ਹੁਣ ਤੱਕ ਭਾਰਤੀ ਸ਼ੇਅਰ ਬਾਜ਼ਾਰ ਵਿਚ 13,500 ਕਰੋੜ ਰੁਪਏ ਤੋਂ ਜ਼ਿਆਦਾ ਦਾ ਨਿਵੇਸ਼ ਕੀਤਾ ਹੈ। ਇਸ ਦੀ ਵੱਡੀ ਹਿੱਸੇਦਾਰੀ ਅਮਰੀਕਾ ਦੀ ਕੰਪਨੀ ਜੀਕਿਊਜੀ ਪਾਰਟਨਰਜ਼ ਦੀ ਹੈ ਜਿਸਨੇ ਅਡਾਨੀ ਸਮੂਹ ਦੀਆਂ ਕੰਪਨੀਆਂ ਵਿਚ ਵੱਡਾ ਨਿਵੇਸ਼ ਕੀਤਾ ਹੈ। ਡਿਪਾਜ਼ਟਰੀ ਦੇ ਆਂਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਇਸ ਤੋਂ ਪਹਿਲਾਂ ਤੱਕ ਵਿਦੇਸ਼ੀ ਪੋਰਟਫੋਲਿਓ ਨਿਵੇਸ਼ਕ(ਐੱਫਪੀਆਈ) ਭਾਰਤੀ ਸ਼ੇਅਰ ਬਾਜ਼ਾਰ ਵਿਚੋਂ ਨਿਕਾਸੀ ਕਰ ਰਹੇ ਸਨ। ਫਰਵਰੀ ਵਿਚ ਉਨ੍ਹਾਂ ਨੇ 5,294 ਕਰੋੜ ਰੁਪਏ ਦੀ ਅਤੇ ਜਨਵਰੀ ਵਿਚ 28,852 ਕਰੋੜ ਰੁਪਏ ਦੀ ਸ਼ੁੱਧ ਨਿਕਾਸੀ ਕੀਤੀ ਸੀ। ਇਸ ਤੋਂ ਪਹਿਲਾਂ ਦਸੰਬਰ ਵਿਚ ਐੱਫਪੀਆਈ ਨੇ ਸ਼ੇਅਰਾਂ ਵਿਚ 11,119 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼ ਕੀਤਾ ਸੀ।
ਇਹ ਵੀ ਪੜ੍ਹੋ : ਸਰਕਾਰੀ ਪੈਨਸ਼ਨ ਸਕੀਮ ਦਾ ਵਧਿਆ ਕ੍ਰੇਜ਼, NPS ਅਤੇ APY ਦੇ ਮੈਂਬਰਾਂ ਦੀ ਗਿਣਤੀ ’ਚ 23 ਫੀਸਦੀ ਦਾ ਵਾਧਾ
ਜੀਓਜੀਤ ਫਾਈਨੈਂਸ਼ੀਅਲ ਸਰਵਿਸਿਜ਼ ਦੇ ਚੀਫ ਇਨਵੈਸਟਮੈਂਟ ਸਟ੍ਰੈਟਿਜਿਸਟ ਵੀਕੇ ਵਿਜੇਕੁਮਾਰ ਨੇ ਕਿਹਾ ਕਿ ਅੱਗੇ ਵਧਦੇ ਹੋਏ, FPIs ਇੱਕ ਸਾਵਧਾਨ ਪਹੁੰਚ ਅਪਣਾ ਸਕਦੇ ਹਨ ਕਿਉਂਕਿ ਅਮਰੀਕਾ ਵਿੱਚ ਸਿਲੀਕਾਨ ਵੈਲੀ ਬੈਂਕ (SVB) ਦੇ ਦੀਵਾਲੀਆਪਨ ਨੇ ਭਾਵਨਾਵਾਂ 'ਤੇ ਭਾਰ ਪਾਇਆ ਹੈ। ਅੰਕੜਿਆਂ ਮੁਤਾਬਕ 10 ਮਾਰਚ ਤੱਕ FPI ਨੇ ਭਾਰਤੀ ਸ਼ੇਅਰ ਬਾਜ਼ਾਰਾਂ 'ਚ 13,536 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਵਿਜੇਕੁਮਾਰ ਨੇ ਕਿਹਾ, "ਇਸ ਨਿਵੇਸ਼ ਵਿੱਚ GQG ਦੁਆਰਾ ਅਡਾਨੀ ਸਮੂਹ ਦੀਆਂ ਕੰਪਨੀਆਂ ਵਿੱਚ ਕੀਤਾ ਗਿਆ 15,446 ਕਰੋੜ ਰੁਪਏ ਦਾ ਵੱਡਾ ਨਿਵੇਸ਼ ਸ਼ਾਮਲ ਹੈ।"
ਇਹ ਵੀ ਪੜ੍ਹੋ : ਸਸਤੀ ਹੋ ਸਕਦੀ ਹੈ Cold Drink, ਰਿਲਾਇੰਸ ਦੀ Campa Cola ਸ਼ੁਰੂ ਕਰੇਗੀ 'ਕੀਮਤ ਜੰਗ'
ਮਾਰਨਿੰਗ ਸਟਾਰ ਇੰਡੀਆ ਦੇ ਐਸੋਸੀਏਟ ਨਿਰਦੇਸ਼-ਪ੍ਰਬੰਧਕ ਖੋਜਕਰਤਾ ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ ਕਿ ਇਸ ਨਿਵੇਸ਼ ਦਾ ਕਾਰਨ ਲੰਮੇ ਸਮੇਂ ਵਿਚ ਭਾਰਤੀ ਸ਼ੇਅਰ ਬਾਜ਼ਾਰਾਂ ਦੀਆਂ ਬਿਹਤਰ ਸੰਭਾਵਨਾਵਾਂ ਹਨ। ਵਿੱਤੀ ਸਾਲ 2023 ਵਿਚ ਐੱਫਪੀਆਈ ਨੇ 20,606 ਕਰੋੜ ਰੁਪਏ ਦੇ ਸ਼ੇਅਰ ਵੇਚੇ ਹਨ। ਇਸ ਦੇ ਨਾਲ ਹੀ ਦੂਜੇ ਪਾਸੇ ਸਮੀਖਿਆ ਅਧੀਨ ਮਿਆਦ ਵਿਚ ਕਰਜ਼ਾ ਬਾਜ਼ਾਰ ਤੋਂ 2,987 ਕਰੋੜ ਰੁਪਏ ਕੱਢੇ ਗਏ ਹਨ। ਵਿਜੇ ਕੁਮਾਰ ਨੇ ਕਿਹਾ ਹੈ ਕਿ ਖੇਤਰਾਂ ਵਿਚ ਨਿਵੇਸ਼ ਦੇ ਲਿਹਾਜ਼ ਨਾਲ ਵੀ ਐੱਫਪੀਆਈ ਦੀਆਂ ਗਤੀਵਿਧੀਆਂ ਵਿਚ ਇਕਸਾਰਤਾ ਨਹੀਂ ਹੈ। ਭਾਵ ਫਰਵਰੀ ਦੇ ਪਹਿਲੇ 15 ਦਿਨ ਉਨ੍ਹਾਂ ਨੇ ਵਿੱਤੀ ਸੇਵਾਵਾਂ ਕੰਪਨੀਆਂ ਦੇ ਸ਼ੇਅਰਾ ਵਿਚ ਨਿਵੇਸ਼ ਕੀਤਾ ਫਿਰ ਇਸ ਤੋਂ ਬਾਅਦ ਦੋ ਹਫ਼ਤੇ ਵਿਕਰੀ ਦਾ ਦੌਰ ਰਿਹਾ। ਇਸ ਤਰ੍ਹਾਂ ਪਹਿਲੇ ਪੰਦਰਵਾੜੇ ਉਨ੍ਹਾਂ ਨੇ ਸ਼ੇਅਰਾਂ ਦੀ ਖ਼ਰੀਦ ਕੀਤੀ ਪਰ ਬਾਅਦ ਦੇ 15 ਦਿਨ ਨਿਕਾਸੀ ਦਾ ਦੌਰ ਦੇਖਣ ਨੂੰ ਮਿਲਿਆ।
ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਦਾ ਇਕ ਹੋਰ ਵੱਡਾ ਨਿਵੇਸ਼, ਨਕਦ ’ਚ ਖ਼ਰੀਦੀਆਂ 2 ਭਾਰਤੀ ਕੰਪਨੀਆਂ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।