ਕੋਰੋਨਾ ਆਫ਼ਤ 'ਚ ਘੱਟ ਹੋਈ ਵਿਦੇਸ਼ੀ ਸ਼ਰਾਬ ਦੀ ਵਿਕਰੀ, ਸੇਲ 9 ਫ਼ੀਸਦੀ ਡਿੱਗੀ

11/09/2020 6:43:34 PM

ਨਵੀਂ ਦਿੱਲੀ (ਭਾਸ਼ਾ) - ਚਾਲੂ ਵਿੱਤੀ ਸਾਲ ਦੀ ਸਤੰਬਰ ਤਿਮਾਹੀ ’ਚ ਭਾਰਤ ਨਿਰਮਿਤ ਵਿਦੇਸ਼ੀ ਸ਼ਰਾਬ (ਆਈ. ਐੱਮ. ਐੱਫ. ਐੱਲ.) ਦੀ ਵਿਕਰੀ 8.98 ਫੀਸਦੀ ਘੱਟ ਹੋ ਕੇ 780 ਲੱਖ ਪੇਟੀਆਂ ’ਤੇ ਆ ਗਈ। ਉਦਯੋਗ ਸੰਗਠਨ ਸੀ. ਆਈ. ਏ. ਬੀ. ਸੀ. ਦੇ ਅੰਕੜਿਆਂ ’ਚ ਇਹ ਪਤਾ ਚਲਿਆ ਹੈ। ਸ਼ਰਾਬ ਬਣਾਉਣ ਵਾਲੀਆਂ ਕੰਪਨੀਆਂ ਦੇ ਸੰਗਠਨ ਕਨਫੈੱਡਰੇਸ਼ਨ ਆਫ ਇੰਡੀਅਨ ਐਲਕੋਹਲਿਕ ਬੇਵਰੇਜ ਇੰਡਸਟਰੀ (ਸੀ. ਆਈ. ਏ. ਬੀ. ਸੀ.) ਅਨੁਸਾਰ ਪਿਛਲੇ ਸਾਲ ਦੀ ਇਸੇ ਤਿਮਾਹੀ ’ਚ 857 ਲੱਖ ਪੇਟੀਆਂ ਆਈ. ਐੱਮ. ਐੱਫ. ਐੱਲ. ਦੀ ਵਿਕਰੀ ਹੋਈ ਸੀ। ਇਕ ਪੇਟੀ ਦਾ ਮਤਲੱਬ 9 ਲਿਟਰ ਸ਼ਰਾਬ ਹੈ।

ਸੀ. ਆਈ. ਏ. ਬੀ. ਸੀ. ਭਾਰਤੀ ਸ਼ਰਾਬ ਉਦਯੋਗ ਦੀ ਚੋਟੀ ਦੀ 'ਬਾਡੀ' ਹੈ। ਹਾਲਾਂਕਿ ਸਤੰਬਰ ਤਿਮਾਹੀ ਦੌਰਾਨ ਸ਼ਰਾਬ ਦੀ ਵਿਕਰੀ ’ਚ ਜੂਨ ਤਿਮਾਹੀ ਦੀ ਤੁਲਣਾ ’ਚ ਸੁਧਾਰ ਆਇਆ ਹੈ।

ਇਹ ਵੀ ਪੜ੍ਹੋ : ਬਿਗਬਾਸਕਟ ਦੇ ਡਾਟਾ ’ਚ ‘ਸੰਨ੍ਹ’, 2 ਕਰੋਡ਼ ਯੂਜ਼ਰਜ਼ ਦਾ ਬਿਊਰਾ ‘ਲਾਕ’

ਅੰਕੜਿਆਂ ਅਨੁਸਾਰ ਚਾਲੂ ਵਿੱਤੀ ਸਾਲ ਦੌਰਾਨ ਯਾਨੀ ਅਪ੍ਰੈਲ ਤੋਂ ਸਤੰਬਰ ਤੱਕ ਦੇਸ਼ ਭਰ ’ਚ ਆਈ. ਐੱਮ. ਐੱਫ. ਐੱਲ. ਦੀ ਵਿਕਰੀ 1,220 ਲੱਖ ਪੇਟੀਆਂ ਰਹੀਆਂ ਹਨ। ਇਹ ਸਾਲ ਭਰ ਪਹਿਲਾਂ ਦੀ ਇਸੇ ਮਿਆਦ ਦੇ 1,720 ਲੱਖ ਪੇਟੀਆਂ ਦੇ ਮੁਕਾਬਲੇ ’ਚ 29.06 ਫ਼ੀਸਦੀ ਘੱਟ ਹੈ।

ਉਦਯੋਗ ਸੰਗਠਨ ਦਾ ਕਹਿਣਾ ਹੈ ਕਿ ਦੂਜੀ ਤਿਮਾਹੀ ’ਚ ਸ਼ਰਾਬ ਦੀ ਵਿਕਰੀ ’ਚ ਕੁੱਝ ਸੁਧਾਰ ਹੋਇਆ ਹੈ ਪਰ ਪਹਿਲੀ ਤਿਮਾਹੀ ਨੇ ਅਸਲ ਨੁਕਸਾਨ ਕੀਤਾ ਹੈ। ਪਹਿਲੀ ਤਿਮਾਹੀ ਵਿਚ ਤਾਲਾਬੰਦੀ ਦੌਰਾਨ ਕੁੱਝ ਸਮਾਂ ਦੇਸ਼ ਭਰ ’ਚ ਸ਼ਰਾਬ ਦੀ ਵਿਕਰੀ ਬੰਦ ਰਹੀ ਸੀ।

ਇਹ ਵੀ ਪੜ੍ਹੋ : 8 ਨਵੰਬਰ : PM ਮੋਦੀ ਦੇ ਇਕ ਫੈਸਲੇ ਨੇ ਪੂਰੇ ਦੇਸ਼ 'ਚ ਪਾ ਦਿੱਤੀਆਂ ਸਨ ਭਾਜੜਾਂ

ਸੀ. ਆਈ. ਏ. ਬੀ. ਸੀ. ਅਨੁਸਾਰ ਆਂਧਰ ਪ੍ਰਦੇਸ਼, ਛੱਤੀਸਗੜ੍ਹ, ਜੰਮੂ-ਕਸ਼ਮੀਰ , ਪੱਛਮ ਬੰਗਾਲ ਅਤੇ ਰਾਜਸਥਾਨ ਵਰਗੇ ਸੂਬਿਆਂ ’ਚ ਸ਼ਰਾਬ ਦੀ ਵਿਕਰੀ ’ਚ ਜ਼ਿਆਦਾ ਗਿਰਾਵਟ ਦੇਖਣ ਨੂੰ ਮਿਲੀ। ਇਸ ਦਾ ਕਾਰਣ ਹੈ ਕਿ ਇਨ੍ਹਾਂ ਸੂਬਿਆਂ ਨੇ ਤਾਲਾਬੰਦੀ ਤੋਂ ਬਾਅਦ ਸ਼ਰਾਬ ਦੀ ਵਿਕਰੀ ਸ਼ੁਰੂ ਹੋਣ ’ਤੇ ਕੋਰੋਨਾ ਕਰ/ਟੈਕਸ ਲਾਇਆ ਸੀ।

ਇਹ ਵੀ ਪੜ੍ਹੋ : ਚਾਂਦੀ ਇਸ ਮਹੀਨੇ 5,919 ਰੁਪਏ ਹੋਈ ਮਹਿੰਗੀ, ਜਾਣੋ ਧਨਤੇਰਸ ਤੱਕ ਕਿੰਨਾ ਰਹੇਗਾ ਸੋਨੇ ਦਾ ਭਾਅ


Harinder Kaur

Content Editor

Related News