ਫਲਿੱਪਕਾਰਟ ਨੇ ਹੈਲਥਕੇਅਰ ਸੇਵਾ ਦੀ ਕੀਤੀ ਸ਼ੁਰੂਆਤ, ਫਲਿੱਪਕਾਰਟ ਹੈਲਥ ਪਲੱਸ ਐਪ ਕੀਤੀ ਲਾਂਚ

Thursday, Apr 07, 2022 - 02:11 PM (IST)

ਫਲਿੱਪਕਾਰਟ ਨੇ ਹੈਲਥਕੇਅਰ ਸੇਵਾ ਦੀ ਕੀਤੀ ਸ਼ੁਰੂਆਤ, ਫਲਿੱਪਕਾਰਟ ਹੈਲਥ ਪਲੱਸ ਐਪ ਕੀਤੀ ਲਾਂਚ

ਨਵੀਂ ਦਿੱਲੀ (ਭਾਸ਼ਾ) - ਵਾਲਮਾਰਟ ਗਰੁੱਪ ਦੀ ਕੰਪਨੀ ਫਲਿੱਪਕਾਰਟ ਨੇ ਸਿਹਤ ਸੰਭਾਲ ਖੇਤਰ ਵਿੱਚ ਕਦਮ ਰੱਖਿਆ ਹੈ। ਆਪਣੀ ਪਹੁੰਚ ਦਾ ਲਾਭ ਉਠਾਉਣ ਅਤੇ ਦੇਸ਼ ਭਰ ਵਿੱਚ 20,000 ਤੋਂ ਵੱਧ ਪਿਨਕੋਡਾਂ ਤੱਕ ਪਹੁੰਚਣ ਲਈ, ਕੰਪਨੀ ਨੇ ਇੱਕ ਨਵਾਂ ਐਪ, ਫਲਿੱਪਕਾਰਟ ਹੈਲਥ ਪਲੱਸ ਪੇਸ਼ ਕੀਤਾ ਹੈ।
ਕੰਪਨੀ ਨੇ ਬੁੱਧਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਫਲਿੱਪਕਾਰਟ ਹੈਲਥ ਪਲੱਸ ਪਲੇਟਫਾਰਮ 500 ਸੁਤੰਤਰ ਵਿਕਰੇਤਾਵਾਂ ਨੂੰ ਰਜਿਸਟਰਡ ਫਾਰਮਾਸਿਸਟਾਂ ਦੇ ਨੈੱਟਵਰਕ ਨਾਲ ਜੋੜੇਗਾ। ਇਸ ਨਾਲ ਡਾਕਟਰ ਦੀ ਪਰਚੀ ਨੂੰ ਮਨਜ਼ੂਰੀ ਮਿਲ ਸਕੇਗੀ ਅਤੇ ਸਹੀ ਦਵਾਈਆਂ ਦੀ ਸਪਲਾਈ ਯਕੀਨੀ ਹੋ ਸਕੇਗੀ।

ਫਲਿੱਪਕਾਰਟ ਹੈਲਥ ਪਲੱਸ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਪ੍ਰਸ਼ਾਂਤ ਝਵੇਰੀ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਤੋਂ ਬਾਅਦ ਭਾਰਤੀ ਸਿਹਤ ਸੰਭਾਲ 'ਤੇ ਵਿਸ਼ੇਸ਼ ਧਿਆਨ ਦੇ ਰਹੇ ਹਨ। ਸਿਹਤ ਅਤੇ ਦੇਖਭਾਲ ਵੱਲ ਹੁਣ ਜਿੰਨਾ ਧਿਆਨ ਦਿੱਤਾ ਜਾ ਰਿਹਾ ਹੈ, ਪਹਿਲਾਂ ਕਦੇ ਨਹੀਂ ਦੇਖਿਆ ਗਿਆ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News