ਖ਼ਜਾਨਾ ਮੰਤਰੀ ਨੇ ਕੋਵਿਡ-19 ਟੀਕੇ ''ਤੇ ਖੋਜ ਲਈ 900 ਕਰੋੜ ਰੁਪਏ ਦੀ ਗ੍ਰਾਂਟ ਦਾ ਕੀਤਾ ਐਲਾਨ

Thursday, Nov 12, 2020 - 04:25 PM (IST)

ਖ਼ਜਾਨਾ ਮੰਤਰੀ ਨੇ ਕੋਵਿਡ-19 ਟੀਕੇ ''ਤੇ ਖੋਜ ਲਈ 900 ਕਰੋੜ ਰੁਪਏ ਦੀ ਗ੍ਰਾਂਟ ਦਾ ਕੀਤਾ ਐਲਾਨ

ਨਵੀਂ ਦਿੱਲੀ(ਭਾਸ਼ਾ) — ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀਰਵਾਰ ਨੂੰ ਕੋਵਿਡ-19 ਟੀਕੇ ਦੀ ਖੋਜ ਲਈ ਬਾਇਓਟੈਕਨਾਲੋਜੀ ਵਿਭਾਗ ਨੂੰ 900 ਕਰੋੜ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਗ੍ਰਾਂਟ ਦੇ ਦਾਇਰੇ ਵਿਚ ਟੀਕੇ ਦੀ ਅਸਲ ਕੀਮਤ ਅਤੇ ਵੰਡ ਦੀ ਕੀਮਤ ਸ਼ਾਮਲ ਨਹੀਂ ਹੈ। ਜਦੋਂ ਟੀਕਾ ਉਪਲਬਧ ਹੋਵੇਗਾ ਤਾਂ ਇਸ ਲਈ ਇਕ ਵੱਖਰਾ ਪ੍ਰਬੰਧ ਕੀਤਾ ਜਾਵੇਗਾ। ਸੀਤਾਰਮਨ ਨੇ ਕਿਹਾ ਕਿ ਘਰੇਲੂ ਰੱਖਿਆ ਉਪਕਰਣ, ਉਦਯੋਗਿਕ ਪ੍ਰੇਰਕ, ਬੁਨਿਆਦੀ ਢਾਂਚਾ ਅਤੇ ਹਰੀ ਊਰਜਾ ਲਈ ਪੂੰਜੀ ਅਤੇ ਉਦਯੋਗਿਕ ਖਰਚਿਆਂ ਲਈ 10,200 ਕਰੋੜ ਰੁਪਏ ਦੇ ਵਾਧੂ ਬਜਟ ਦਾ ਵੀ ਪ੍ਰਬੰਧ ਕੀਤਾ ਜਾਵੇਗਾ।


author

Harinder Kaur

Content Editor

Related News