ਰਵਾਇਤੀ ਹਲਵਾ ਸਮਾਰੋਹ ਨਾਲ ਸ਼ੁਰੂ ਹੋਇਆ ਬਜਟ ਦਸਤਾਵੇਜ਼ਾਂ ਦਾ ਸੰਗ੍ਰਹਿ, ਜਾਣੋ ਕੀ ਹੁੰਦਾ ਹੈ ‘ਹਲਵਾ ਸਮਾਰੋਹ’

01/24/2021 10:04:21 AM

ਨਵੀਂ ਦਿੱਲੀ : ਬਜਟ ਦਸਤਾਵੇਜ਼ਾਂ ਦੇ ਸੰਗ੍ਰਹਿ ਦੀ ਪ੍ਰਕਿਰਿਆ ਸ਼ਨੀਵਾਰ ਨੂੰ ਰਵਾਇਤੀ ਹਲਵਾ ਸਮਾਰੋਹ ਦੇ ਆਯੋਜਨ ਨਾਲ ਸ਼ੁਰੂ ਹੋ ਗਈ ਹੈ। ਇਸ ਸਮਾਰੋਹ ਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਮਣ, ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਅਤੇ ਵਿੱਤ ਮੰਤਰਾਲਾ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ। ਬਜਟ 1 ਫਰਵਰੀ ਨੂੰ ਪੇਸ਼ ਹੋਵੇਗਾ। 

ਇਹ ਵੀ ਪੜ੍ਹੋ: ਕ੍ਰਿਕਟਰ ਸੁਰੇਸ਼ ਰੈਨਾ ਦੇ ਫੁੱਫੜ ਦੇ ਮਰਡਰ ਕੇਸ ’ਚ ਮਹਿਲਾ ਮੁਲਜ਼ਮ ਰਾਜਸਥਾਨ ਤੋਂ ਗ੍ਰਿਫਤਾਰ

PunjabKesari

ਜਾਣੋ ਕੀ ਹੁੰਦਾ ਹੈ ਹਲਵਾ ਸਮਾਰੋਹ
ਭਾਰਤੀ ਪਰੰਪਰਾ ਵਿਚ ਕਿਸੇ ਵੀ ਮਹੱਤਵਪੂਰਨ ਕੰਮ ਦੀ ਸ਼ੁਰੂਆਤ ਮੂੰਹ ਮਿੱਠਾ ਕੀਤੇ ਜਾਣ ਨਾਲ ਹੁੰਦੀ ਹੈ। ਇਸ ਤਰ੍ਹਾਂ ਹਰ ਸਾਲ ਇਕ ਵੱਡੀ ਕੜ੍ਹਾਹੀ ਵਿਚ ਹਲਵਾ ਤਿਆਰ ਕੀਤਾ ਜਾਂਦਾ ਹੈ ਅਤੇ ਬਜਟ ਤੋਂ ਲੱਗਭਗ 10 ਦਿਨ ਪਹਿਲਾਂ ਵਿੱਤ ਮੰਤਰਾਲੇ ਦੇ ਨਾਰਥ ਬਲਾਕ ਵਿਚ ਪੂਰੇ ਸਟਾਫ਼ ਨੂੰ ਪਰੋਸਿਆ ਜਾਂਦਾ ਹੈ। ਹਲਵਾ ਸਮਾਰੋਹ ਤੋਂ ਬਾਅਦ ਬਜਟ ਬਣਾਉਣ ਅਤੇ ਇਸ ਦੀ ਛਪਾਈ ਪ੍ਰਕਿਰਿਆ ਨਾਲ ਜੁੜੇ ਅਧਿਕਾਰੀ ਅਤੇ ਸਹਾਇਕ ਮੁਲਾਜ਼ਮ ਕਿਸੇ ਵੀ ਬਾਹਰੀ ਸ਼ਖ਼ਸ ਤੋਂ ਦੂਰ ਰਹਿੰਦੇ ਹਨ ਅਤੇ ਕਮਰੇ ਵਿਚ ਬੰਦ ਹੋ ਕੇ ਕੰਮ ਕਰਦੇ ਹਨ। 

ਇਹ ਵੀ ਪੜ੍ਹੋ: ਏਲਨ ਮਸਕ ਦੀ ਨਜ਼ਰ ਮੁਕੇਸ਼ ਅੰਬਾਨੀ ਦੇ ਰਿਲਾਇੰਸ ਜੀਓ ’ਤੇ, ਗਾਹਕਾਂ ਨੂੰ ਹੋਵੇਗਾ ਵੱਡਾ ਫ਼ਾਇਦਾ

ਪਰ ਇਸ ਵਾਰ ਕੋਰੋਨਾ ਮਹਾਮਾਰੀ ਕਾਰਣ ਦਸਤਾਵੇਜ਼ਾਂ ਦੀ ਛਪਾਈ ਨਹੀਂ ਹੋਵੇਗੀ। ਭਾਵ ਇਸ ਵਾਰ ਦਾ ਬਜਟ ਪੇਪਰਲੈਸ ਹੋਵੇਗਾ। ਇਸ ਦੀ ਥਾਂ ਇਸ ਵਾਰ ਸੰਸਦ ਮੈਂਬਰਾਂ ਨੂੰ ਬਜਟ ਦਸਤਾਵੇਜ਼ ਡਿਜੀਟਲ ਰੂਪ ਵਿਚ ਦਿੱਤੇ ਜਾਣਗੇ। ਇਸ ਤੋਂ ਪਹਿਲਾਂ ਹਰ ਸਾਲ ਹਲਵਾ ਸਮਾਰੋਹ ਦੇ ਆਯੋਜਨ ਨਾਲ ਬਜਟ ਦਸਤਾਵੇਜ਼ਾਂ ਦਾ ਪ੍ਰਕਾਸ਼ਨ ਸ਼ੁਰੂ ਹੁੰਦਾ ਸੀ। ਇਹ ਪਹਿਲੀ ਵਾਰ ਹੋਵੇਗਾ ਜਦੋਂ ਬਜਟ ਦਸਤਾਵੇਜ਼ਾਂ ਦਾ ਪ੍ਰਕਾਸ਼ਨ ਨਹੀਂ ਹੋਵੇਗਾ।

ਇਹ ਵੀ ਪੜ੍ਹੋ: ਧਮਕੀਆਂ ਮਿਲਣ ਮਗਰੋਂ ਪਾਕਿ ਦਾ ਪਹਿਲਾ ਸਿੱਖ ਐਂਕਰ ਹਰਮੀਤ ਸਿੰਘ ਛੱਡ ਸਕਦੈ ਦੇਸ਼

PunjabKesari

ਕੀ ਹੈ ਪਰੰਪਰਾ
ਬਜਟ ਤੋਂ 10 ਦਿਨ ਪਹਿਲਾਂ ਸਾਰੇ ਕਰਮਚਾਰੀ ਨਾਰਥ ਬਲਾਕ ਵਿਚ ਇਕੱਠੇ ਹੁੰਦੇ ਹਨ। ਇਕ ਵੱਡੀ ਜਿਹੀ ਲੋਹੇ ਦੀ ਕੜਾਹੀ ਲਿਆਈ ਜਾਂਦੀ ਹੈ। ਇਸ ਨੂੰ ਚੁੱਲ੍ਹੇ ’ਤੇ ਗਰਮ ਹੋਣ ਲਈ ਚੜ੍ਹਾਇਆ ਜਾਂਦਾ ਹੈ, ਜਿਸ ਤੋਂ ਬਾਅਦ ਵਿੱਤ ਮੰਤਰੀ ਕੜਾਹੀ ਵਿਚ ਘਿਓ ਪਾਉਂਦੇ ਹਨ ਅਤੇ ਹਲਵਾ ਬਣਾਉਣ ਦੀ ਸ਼ੁਰੂਆਤ ਕਰਦੇ ਹਨ। ਇੰਨਾ ਹੀ ਨਹੀਂ ਜਦੋਂ ਹਲਵਾ ਤਿਆਰ ਹੁੰਦਾ ਹੈ ਤਾਂ ਉਸ ਨੂੰ ਕਰਮਚਾਰੀਆਂ ਲਈ ਪਰੋਸਣ ਦਾ ਕੰਮ ਵੀ ਵਿੱਤ ਮੰਤਰੀ ਹੀ ਕਰਦੇ ਹਨ।

ਇਹ ਵੀ ਪੜ੍ਹੋ: ਕੰਗਾਰੂਆਂ 'ਤੇ ਜਿੱਤ ਹਾਸਿਲ ਕਰਨ ਵਾਲੇ ਇਨ੍ਹਾਂ 6 ਕ੍ਰਿਕਟਰਾਂ ਨੂੰ ਆਨੰਦ ਮਹਿੰਦਰਾ ਦੇਣਗੇ 'ਥਾਰ'

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News