ਤਿਓਹਾਰੀ ਮੌਸਮ ''ਚ ਇਲੈਕਟ੍ਰਾਨਿਕ ਸਾਮਾਨਾਂ ਤੋਂ ਲੈ ਕੇ ਗਾਰਮੈਂਟ ਕਾਰੋਬਾਰ ’ਚ ਆਇਆ ਸੁਧਾਰ

Thursday, Oct 22, 2020 - 09:53 AM (IST)

ਤਿਓਹਾਰੀ ਮੌਸਮ ''ਚ ਇਲੈਕਟ੍ਰਾਨਿਕ ਸਾਮਾਨਾਂ ਤੋਂ ਲੈ ਕੇ ਗਾਰਮੈਂਟ ਕਾਰੋਬਾਰ ’ਚ ਆਇਆ ਸੁਧਾਰ

ਨਵੀਂ ਦਿੱਲੀ– ਦੇਸ਼ ’ਚ ਇਲੈਕਟ੍ਰਾਨਿਕ ਆਈਟਮਸ ਦੀ ਰਿਟੇਲ ਵਿਕਰੀ ਪਿਛਲੇ ਸਾਲ ਨਰਾਤਿਆਂ ਦੇ ਅੰਕੜਿਆਂ ਦੇ ਕਰੀਬ ਪਹੁੰਚੀ। ਉਥੇ ਹੀ ਗਾਰਮੈਂਟ ਕਾਰੋਬਾਰ ’ਚ ਵੀ ਸੁਧਾਰ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ। ਹਾਲਾਂਕਿ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਮੈਨਯੂਫੈਕਚਰਿੰਗ 20-25 ਫੀਸਦੀ ਹੀ ਸ਼ੁਰੂ ਹੋ ਸਕੀ ਹੈ ਪਰ ਵਿਕਰੀ ਪਿਛਲੇ ਸਾਲ ਦੇ ਮੁਕਾਬਲੇ 40-60 ਫੀਸਦੀ ਹੋ ਗਈ ਹੈ, ਜਿਸ ਨਾਲ ਉਮੀਦ ਹੈ ਕਿ ਦੀਵਾਲੀ ਤੱਕ ਹਾਲਾਤ ਬਿਹਤਰ ਹੋ ਜਾਣਗੇ।

ਗਾਰਮੈਂਟ ਕਾਰੋਬਾਰੀਆਂ ਦੇ ਮੁਤਾਬਕ ਦੇਸ਼ ’ਚ ਕੋਰੋਨਾ ਮਹਾਮਾਰੀ ਕਾਰਣ ਲੰਮੇ ਸਮੇਂ ਤੱਕ ਰਹੇ ਲਾਕਡਾਊਨ ਅਤੇ ਹੌਲੀ-ਹੌਲੀ ਸ਼ੁਰੂ ਹੋਈ ਅਨਲਾਕ ਦੀ ਪ੍ਰਕਿਰਿਆ ਨਾਲ ਵਿਕਰੀ ਦੀ ਰਫਤਾਰ ਵੀ ਹੌਲੀ-ਹੌਲੀ ਹੀ ਅੱਗੇ ਵਧ ਰਹੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਹੁਣ ਗਾਹਕਾਂ ’ਚ ਕੋਰੋਨਾ ਦਾ ਡਰ ਹੌਲੀ-ਹੌਲੀ ਘੱਟ ਹੋਣ ਲੱਗਾ ਹੈ ਅਤੇ ਉਹ ਪਹਿਲਾਂ ਨਾਲੋਂ ਜ਼ਿਆਦਾ ਸੁਰੱਖਿਆ ਦੇ ਉਪਾਅ ਨੂੰ ਅਪਣਾਉਂਦੇ ਹੋਏ ਸ਼ਾਪਿੰਗ ਕਰਨ ਲੱਗੇ ਹਨ, ਨਾਲ ਹੀ ਇੰਨੇ ਦਿਨਾਂ ਤੋਂ ਸ਼ਾਪਿੰਗ ਨਾ ਕਰਨ ਕਰ ਕੇ ਉਨ੍ਹਾਂ ਦੀਆਂ ਲੋੜਾਂ ਵੀ ਵਧੀਆਂ ਹਨ। ਉਸੇ ਦਾ ਨਤੀਜਾ ਹੈ ਕਿ ਕੱਪੜੇ ਅਤੇ ਦੂਜੇ ਜ਼ਰੂਰੀ ਸਾਮਾਨ ਦੀ ਸ਼ਾਪਿੰਗ ਸ਼ੁਰੂ ਹੋ ਗਈ ਹੈ। ਤਿਓਹਾਰੀ ਸੀਜ਼ਨ ’ਚ ਹਾਲਾਤ ਦੇਖਦੇ ਹੋਏ ਨਰਾਤਿਆਂ ਤੋਂ ਸ਼ੁਰੂ ਹੋਇਆ ਵਿਕਰੀ ਦਾ ਟ੍ਰੈਂਡ ਦੀਵਾਲੀ ਤੱਕ ਜਾਰੀ ਰਹਿਣ ਦੀ ਉਮੀਦ ਹੈ।

ਕਲਾਥਿੰਗ ਮੈਨਯੂਫੈਕਚਰਿੰਗ ਐਸੋਸੀਏਸ਼ਨ ਆਫ ਇੰਡੀਆ ਯਾਨੀ ਸੀ. ਐੱਮ. ਏ. ਆਈ. ਦੇ ਚੀਫ ਮੇਂਟਾਰ ਰਾਹੁਲ ਮਹਿਤਾ ਮੁਤਾਬਕ ਦੁਕਾਨਦਾਰਾਂ ਨੇ ਪਿਛਲੇ ਸਾਲ ਦਸੰਬਰ ਤੋਂ ਮਾਰਚ ਦਰਮਿਆਨ ਜੋ ਆਰਡਰ ਦਿੱਤੇ ਸਨ, ਉਹ ਮੈਨਯੂਫੈਕਚਰਰਸ ਕੋਲੋਂ ਚੁੱਕਣੇ ਸ਼ੁਰੂ ਕਰ ਦਿੱਤੇ ਹਨ ਨਾਲ ਹੀ ਥੋੜੇ-ਬਹੁਤ ਨਵੇਂ ਆਰਡਰ ਵੀ ਆਉਣ ਲੱਗੇ ਹਨ, ਹੁਣ ਦੇਖਣਾ ਹੋਵੇਗਾ ਕਿ ਵਿਕਰੀ ਦਾ ਇਹ ਟ੍ਰੈਂਡ ਦੀਵਾਲੀ ਤੋਂ ਬਾਅਦ ਵੀ ਜਾਰੀ ਰਹਿੰਦਾ ਹੈ ਜਾਂ ਫਿਰ ਸੁਸਤ ਪੈ ਜਾਂਦਾ ਹੈ।

ਇਲੈਕਟ੍ਰਾਨਿਕ ਕਾਰੋਬਾਰ ’ਚ ਬੜ੍ਹਤ
ਘਰਾਂ ’ਚ ਇਸਤੇਮਾਲ ਹੋਣ ਵਾਲੇ ਇਲੈਕਟ੍ਰਾਨਿਕ ਸਾਮਾਨ ਦਾ ਕਾਰੋਬਾਰ ਵੀ ਪਿਛਲੇ ਸਾਲ ਤਿਓਹਾਰੀ ਸੀਜ਼ਨ ਦੇ ਬਰਾਬਰ ਹੋਣ ਲੱਗਾ ਹੈ। ਗਾਹਕ ਨਾ ਸਿਰਫ ਮੋਬਾਈਲ ਅਤੇ ਲੈਪਟਾਪ ਵਰਗੀਆਂ ਜ਼ਰੂਰੀ ਚੀਜ਼ਾਂ ਦੀ ਸ਼ਾਪਿੰਗ ਕਰ ਰਹੇ ਹਨ ਸਗੋਂ ਟੀ. ਵੀ., ਮਾਈਕ੍ਰੋਵੇਵ ਓਵਨ, ਡਿਸ਼ਵਾਸ਼ਰ, ਵਾਸ਼ਿੰਗ ਮਸ਼ੀਨ ਸਮੇਤ ਕੰਜਿਊਮਰ ਡਿਊਲੇਬਰ ਆਈਟਮ ਦੀ ਵਿਕਰੀ ’ਚ ਕੋਰੋਨਾ ਕਾਲ ਦੇ ਮੁਕਾਬਲੇ ਚੰਗੀ ਬੜ੍ਹਤ ਦੇਖਣ ਨੂੰ ਮਿਲ ਰਹੀ ਹੈ।


author

Sanjeev

Content Editor

Related News