ਭਾਰਤ ’ਚ FDI 18 ਫ਼ੀਸਦੀ ਵਧ ਕੇ 35.18 ਅਰਬ ਡਾਲਰ ’ਤੇ ਪਹੁੰਚਿਆ
Tuesday, Dec 02, 2025 - 11:40 AM (IST)
ਨਵੀਂ ਦਿੱਲੀ (ਭਾਸ਼ਾ) - ਚਾਲੂ ਵਿੱਤੀ ਸਾਲ ਦੇ ਅਪ੍ਰੈਲ-ਸਤੰਬਰ ’ਚ ਭਾਰਤ ਵਿਚ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) 18 ਫ਼ੀਸਦੀ ਵਧ ਕੇ 35.18 ਅਰਬ ਡਾਲਰ ਹੋ ਗਿਆ। ਇਸ ਦੌਰਾਨ ਅਮਰੀਕਾ ਤੋਂ ਨਿਵੇਸ਼ ਦੁੱਗਣਾ ਤੋਂ ਜ਼ਿਆਦਾ ਵਧ ਕੇ 6 . 62 ਅਰਬ ਡਾਲਰ ਪਹੁੰਚਿਆ। ਇਸ ਵਿੱਤੀ ਸਾਲ ਦੀ ਦੂਜੀ ਤਿਮਾਹੀ (ਜੁਲਾਈ-ਸਤੰਬਰ) ’ਚ ਐੱਫ. ਡੀ. ਆਈ. 21 ਫ਼ੀਸਦੀ ਵਧ ਕੇ 16.55 ਅਰਬ ਡਾਲਰ ਰਿਹਾ। ਕੁਲ ਐੱਫ. ਡੀ. ਆਈ. ’ਚ ਇਕਵਿਟੀ, ਮੁੜ ਨਿਵੇਸ਼ ਆਮਦਨ ਅਤੇ ਹੋਰ ਪੂੰਜੀ ਸ਼ਾਮਲ ਹੈ।
ਇਹ ਵੀ ਪੜ੍ਹੋ : ਦਿੱਲੀ-ਮੁੰਬਈ ਹਵਾਈ ਅੱਡਿਆਂ 'ਤੇ ਯਾਤਰਾ ਹੋਵੇਗੀ ਮਹਿੰਗੀ! ਚਾਰਜ 'ਚ ਰਿਕਾਰਡ ਤੋੜ ਵਾਧੇ ਦੀ ਤਿਆਰੀ
ਇਹ ਵੀ ਪੜ੍ਹੋ : ਅੱਜ ਤੋਂ ਬਦਲ ਗਏ ਹਨ ਕਈ ਅਹਿਮ ਨਿਯਮ, ਜਾਣੋ ਇਸ ਬਦਲਾਅ ਨਾਲ ਕੀ ਹੋਵੇਗਾ ਫ਼ਾਇਦਾ ਤੇ ਕੀ ਨੁਕਸਾਨ
ਸਿੰਗਾਪੁਰ ਇਸ ਮਿਆਦ ਦਾ ਸਭ ਤੋਂ ਬਹੁਤ ਨਿਵੇਸ਼ ਸ੍ਰੋਤ ਰਿਹਾ, ਜਿਸ ਤੋਂ ਬਾਅਦ ਅਮਰੀਕਾ, ਮਾਰੀਸ਼ਸ, ਯੂ. ਏ. ਈ. ਅਤੇ ਨੀਦਰਲੈਂਡ ਪ੍ਰਮੁੱਖ ਸਥਾਨ ’ਤੇ ਹਨ। ਖੇਤਰਵਾਰ ਨਿਵੇਸ਼ ’ਚ ਕੰਪਿਊਟਰ ਸਾਫਟਵੇਅਰ, ਸੇਵਾਵਾਂ, ਵਪਾਰ, ਵਾਹਨ ਅਤੇ ਗੈਰ-ਰਵਾਇਤੀ ਊਰਜਾ ਪ੍ਰਮੁੱਖ ਰਹੇ। ਸੂਬਿਆਂ ’ਚ ਮਹਾਰਾਸ਼ਟਰ ਵਿਚ ਸਭ ਤੋਂ ਵੱਧ 10.57 ਅਰਬ ਡਾਲਰ ਦਾ ਨਿਵੇਸ਼ ਹੋਇਆ। ਉਸ ਤੋਂ ਬਾਅਦ ਕਰਨਾਟਕ, ਤਾਮਿਲਨਾਡੂ ਅਤੇ ਹਰਿਆਣਾ ਦਾ ਸਥਾਨ ਹੈ ।
ਇਹ ਵੀ ਪੜ੍ਹੋ : ਨਿਵੇਸ਼ ਸਮੇਂ ਇਨ੍ਹਾਂ ਗਲਤੀਆਂ ਤੋਂ ਬਚੋ, Elon Musk ਨੇ ਦੱਸਿਆ ਕਿ ਕਿਹੜੇ ਖੇਤਰਾਂ 'ਚ ਨਿਵੇਸ਼ ਕਰਨਾ ਹੋਵੇਗਾ ਫ਼ਾਇਦੇਮੰਦ
ਇਹ ਵੀ ਪੜ੍ਹੋ : Gold Buyers ਲਈ ਵੱਡਾ ਝਟਕਾ, ਦਸੰਬਰ ਦੇ ਪਹਿਲੇ ਦਿਨ ਹੋਇਆ ਕੀਮਤਾਂ 'ਚ ਰਿਕਾਰਡ ਤੋੜ ਵਾਧਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
