Fortune ਬ੍ਰਾਂਡ ਦੇ ਵੇਚੇ ਜਾ ਰਹੇ ਸਨ ਨਕਲੀ ਉਤਪਾਦ, ਅਡਾਨੀ ਵਿਲਮਰ ਨੇ ਕੀਤੀ ਵੱਡੀ ਕਾਰਵਾਈ

Sunday, Jul 23, 2023 - 04:57 PM (IST)

Fortune ਬ੍ਰਾਂਡ ਦੇ ਵੇਚੇ ਜਾ ਰਹੇ ਸਨ ਨਕਲੀ ਉਤਪਾਦ, ਅਡਾਨੀ ਵਿਲਮਰ ਨੇ ਕੀਤੀ ਵੱਡੀ ਕਾਰਵਾਈ

ਮੁੰਬਈ : ਗੌਤਮ ਅਡਾਨੀ ਦੀ ਕੰਪਨੀ ਅਡਾਨੀ ਵਿਲਮਰ ਨੇ ਇਕ ਕੰਪਨੀ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਕੰਪਨੀ ਨੇ ਦੋਸ਼ ਲਗਾਇਆ ਹੈ ਕਿ ਫਾਰਚਿਊਨ ਆਇਲ ਬ੍ਰਾਂਡ ਦੇ ਨਾਂ 'ਤੇ ਨਕਲੀ ਉਤਪਾਦ ਵੇਚੇ ਜਾ ਰਹੇ ਹਨ, ਜਿਸ 'ਚ ਇਸ ਕੰਪਨੀ ਦਾ ਨਾਂ ਸਾਹਮਣੇ ਆਇਆ ਹੈ। ਅਜਿਹੇ 'ਚ ਅਡਾਨੀ ਵਿਲਮਰ ਨੇ ਗੌਤਮ ਬੁੱਧ ਨਗਰ 'ਚ ਪੁਲਸ ਸ਼ਿਕਾਇਤ ਦਰਜ ਕਰਵਾਈ ਹੈ। ਜ਼ਿਕਰਯੋਗ ਹੈ ਕਿ ਅਡਾਨੀ ਵਿਲਮਰ ਭਾਰਤ ਦੇ ਕਈ ਰਾਜਾਂ ਵਿੱਚ ਫਾਰਚਿਊਨ ਬ੍ਰਾਂਡ ਨਾਮ ਹੇਠ ਖਾਣ ਵਾਲਾ ਤੇਲ ਵੇਚਦਾ ਹੈ।

ਇਹ ਵੀ ਪੜ੍ਹੋ : ਪੰਜਾਬ ਸਮੇਤ ਦੇਸ਼ ਦੇ ਇਨ੍ਹਾਂ ਸ਼ਹਿਰਾਂ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ

ਖਾਣ ਵਾਲੇ ਤੇਲ ਦੀ ਪ੍ਰਮੁੱਖ ਕੰਪਨੀ ਨੇ ਨਿਯਮਤ ਬਾਜ਼ਾਰ ਸਰਵੇਖਣ ਦੌਰਾਨ ਇਸ ਦਾ ਪਤਾ ਲਗਾਇਆ ਹੈ। ਇੱਕ ਬਿਆਨ ਵਿੱਚ, ਕੰਪਨੀ ਨੇ ਕਿਹਾ ਕਿ ਉਸਨੇ ਨਕਲੀ ਉਤਪਾਦਾਂ ਨੂੰ ਬਣਾਉਣ ਅਤੇ ਵੇਚਣ ਲਈ B2B ਪਲੇਟਫਾਰਮ ਦੇ ਖ਼ਿਲਾਫ ਏਜੰਸੀ ਦੇ ਜ਼ਰੀਏ ਐਫਆਈਆਰ ਦਰਜ ਕੀਤੀ ਹੈ। ਇਹ ਐਫਆਈਆਰ ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ ਜ਼ਿਲ੍ਹੇ ਦੇ ਬਾਦਲਪੁਰ ਥਾਣੇ ਵਿੱਚ ਦਰਜ ਕੀਤੀ ਗਈ ਹੈ। ਅਡਾਨੀ ਵਿਲਮਰ ਨੇ ਦੱਸਿਆ ਕਿ ਜਾਂਚ ਅਧਿਕਾਰੀਆਂ ਨੇ ਬਿਜ਼ਨਸ ਟੂ ਬਿਜ਼ਨਸ ਪਲੇਟਫਾਰਮ ਦੇ ਗੋਦਾਮ 'ਤੇ ਛਾਪਾ ਮਾਰਿਆ, ਜਿਸ 'ਚ ਅਡਾਨੀ ਵਿਲਮਰ ਦੇ ਫਾਰਚਿਊਨ ਆਇਲ ਦੇ ਨਾਂ 'ਤੇ ਨਕਲੀ ਉਤਪਾਦ ਜ਼ਬਤ ਕੀਤੇ ਗਏ।

ਛਾਪੇਮਾਰੀ ਵਿੱਚ ਕੀ ਮਿਲਿਆ

ਅਧਿਕਾਰੀਆਂ ਵੱਲੋਂ ਕੀਤੀ ਛਾਪੇਮਾਰੀ ਦੌਰਾਨ ਵੱਡੀ ਮਾਤਰਾ ਵਿੱਚ ਫਾਰਚੂਨ ਬ੍ਰਾਂਡ ਦਾ ਤੇਲ ਮਿਲਿਆ ਹੈ। ਜ਼ਬਤ ਕੀਤੇ ਗਏ ਉਤਪਾਦਾਂ ਵਿੱਚ ਫਾਰਚਿਊਨ ਕੱਚੀ ਘਣੀ ਸਰ੍ਹੋਂ ਦੇ ਤੇਲ ਦੀਆਂ 126 ਬੋਤਲਾਂ (1 ਲੀਟਰ ਪੈਕ), 1 ਲੀਟਰ ਪਾਊਚ ਵਿੱਚ 37 ਨਕਲੀ ਫਾਰਚਿਊਨ ਰਿਫਾਇੰਡ ਸੋਇਆਬੀਨ ਤੇਲ ਅਤੇ 1 ਲੀਟਰ ਪੈਕ ਵਿੱਚ ਫਾਰਚਿਊਨ ਸਰ੍ਹੋਂ ਦੇ ਤੇਲ ਦੀਆਂ 16 ਬੋਤਲਾਂ ਸ਼ਾਮਲ ਹਨ। ਅਡਾਨੀ ਵਿਲਮਰ ਦੇ ਬੁਲਾਰੇ ਨੇ ਕਿਹਾ ਕਿ ਉਹ ਬਾਜ਼ਾਰ ਵਿਚ ਨਕਲੀ ਉਤਪਾਦਾਂ ਦੇ ਫੈਲਣ ਅਤੇ ਖਪਤਕਾਰਾਂ ਦੀ ਸਿਹਤ ਨੂੰ ਲੈ ਕੇ ਚਿੰਤਤ ਹੈ। ਇਸ ਲਈ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਇਹ ਵੀ ਪੜ੍ਹੋ : ਅਗਸਤ ਮਹੀਨੇ ਆਜ਼ਾਦੀ ਦਿਹਾੜੇ ਸਮੇਤ ਹਨ ਬੈਂਕ 'ਚ ਕਈ ਮਹੱਤਵਪੂਰਨ ਛੁੱਟੀਆਂ, ਦੇਖੋ ਸੂਚੀ

ਨਕਲੀ ਉਤਪਾਦ ਵਿੱਚ ਇਨ੍ਹਾਂ ਚੀਜ਼ਾਂ ਦੀ ਹੋਵੇਗੀ ਜਾਂਚ

ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਨਕਲੀ ਉਤਪਾਦਾਂ ਦੇ ਮੁੱਦੇ ਨੂੰ ਬਹੁਤ ਗੰਭੀਰਤਾ ਨਾਲ ਲੈਂਦਿਆਂ ਕੰਪਨੀ ਨਕਲੀ ਵਸਤਾਂ ਦੇ ਸਰੋਤਾਂ ਦੀ ਜਲਦੀ ਪਛਾਣ ਕਰਨ ਅਤੇ ਅਜਿਹੇ ਵਪਾਰੀਆਂ ਵਿਰੁੱਧ ਕਾਰਵਾਈ ਕਰਨ ਲਈ ਅਧਿਕਾਰੀਆਂ ਨਾਲ ਸਹਿਯੋਗ ਕਰ ਰਹੀ ਹੈ। ਬਿਆਨ ਦੇ ਅਨੁਸਾਰ, ਕੰਪਨੀ ਨੇ ਰਿਪੋਰਟ ਕੀਤੇ ਉਤਪਾਦ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਨਕਲੀ ਬ੍ਰਾਂਡਾਂ ਦੀ ਚੈਕਿੰਗ ਵਿੱਚ ਬੈਚ ਕੋਡ ਦੇ ਵੇਰਵੇ, ਜਾਅਲੀ QR ਕੋਡ ਅਤੇ ਪੈਕੇਜਿੰਗ ਆਦਿ ਦੀ ਜਾਂਚ ਕੀਤੀ ਜਾ ਰਹੀ ਹੈ।

ਖਾਣ ਵਾਲੇ ਤੇਲ ਦੀਆਂ ਕੀਮਤਾਂ ਵਿੱਚ ਕਟੌਤੀ

ਅਡਾਨੀ ਵਿਲਮਰ ਨੇ ਬੁੱਧਵਾਰ ਨੂੰ ਕਿਹਾ ਕਿ ਖਾਣ ਵਾਲੇ ਤੇਲ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਅਤੇ ਇਸ ਦੇ ਖਾਧ ਪਦਾਰਥਾਂ ਦੀ ਮਜ਼ਬੂਤ ​​ਮੰਗ ਕਾਰਨ ਪਹਿਲੀ ਤਿਮਾਹੀ ਦੀ ਵਿਕਰੀ 'ਚ 15 ਫੀਸਦੀ ਦੀ ਕਮੀ ਆਈ ਹੈ। ਕੰਪਨੀ ਨੇ ਕਿਹਾ ਕਿ ਇਹ ਗਿਰਾਵਟ ਖਪਤਕਾਰਾਂ ਦੀ ਘੱਟ ਮੰਗ, ਕੁਝ ਖੇਤਰਾਂ ਵਿੱਚ ਸਪਲਾਈ ਦੀਆਂ ਰੁਕਾਵਟਾਂ ਅਤੇ ਤੇਲ ਬੀਜਾਂ ਦੇ ਮਜ਼ਬੂਤ ​​ਉਤਪਾਦਨ ਦੇ ਕਾਰਨ ਖ਼ੁਰਾਕੀ ਤੇਲ ਦੀਆਂ ਕੀਮਤਾਂ ਵਿਚ ਗਿਰਾਵਟ ਆਈ ਹੈ।

ਇਹ ਵੀ ਪੜ੍ਹੋ : ਦੁਨੀਆ ਭਰ 'ਚ ਭਾਰਤ ਦੇ ਲੋਕਾਂ ਦਾ ਡੰਕਾ, ਅਮਰੀਕਾ ਵਿਚ 90 ਫ਼ੀਸਦੀ ਯੂਨੀਕਾਰਨ ਦੇ ਸੰਸਥਾਪਕ ਭਾਰਤੀ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Harinder Kaur

Content Editor

Related News