Google ਦਾ ਦੀਵਾਲੀ ਆਫਰ! ਹੁਣ ਸਿਰਫ 11 ਰੁਪਏ ''ਚ ਪਾਓ 2TB ਤਕ ਕਲਾਊਡ ਸਟੋਰੇਜ
Sunday, Oct 19, 2025 - 06:50 PM (IST)

ਗੈਜੇਟ ਡੈਸਕ- ਗੂਗਲ ਨੇ ਆਪਣੇ ਯੂਜ਼ਰਜ਼ ਲਈ ਇਸ ਤਿਉਹਾਰੀ ਸੀਜ਼ਨ ਸ਼ਾਨਦਾਰ ਦੀਵਾਲੀ ਆਫਰ ਦਾ ਐਲਾਨ ਕੀਤਾ ਹੈ। ਹੁਣ Google One ਸਬਸਕ੍ਰਿਪਸ਼ਨ ਪਲਾਨਜ਼ ਨੂੰ ਤੁਸੀਂ ਸਿਰਫ 11 ਰੁਪਏ 'ਚ ਲੈ ਸਕਦੇ ਹੋ।
Google One ਪਲਾਨ 'ਚ ਕਿਫਾਇਤੀ ਆਫਰਜ਼
Google One ਤਹਿਤ ਚਾਰ ਸਟੋਰੇਜ ਪਲਾਨ ਮੌਜੂਦ ਹਨ
ਲਾਈਟ (30GB)
ਬੇਸਿਕ (100GB)
ਸਟੈਂਡਰਡ (200GB)
ਪ੍ਰੀਮੀਅਮ (2TB)
ਇਨ੍ਹਾਂ ਸਾਰੇ ਪਲਾਨਾਂ 'ਤੇ ਸ਼ੁਰੂਆਤੀ ਤਿੰਨ ਮਹੀਨਿਆਂ ਲਈ ਸਿਰਫ 11 ਰੁਪਏ ਖਰਚ ਕਰਨੇ ਪੈਣਗੇ। ਇਸ ਤੋਂ ਬਾਅਦ ਇਨ੍ਹਾਂ ਦੀ ਕੀਮਤ 59 ਰੁਪਏ ਪ੍ਰਤੀ ਮਹੀਨਾ, 130 ਰੁਪਏ ਪ੍ਰਤੀ ਮਹੀਨਾ, 210 ਰੁਪਏ ਪ੍ਰਤੀ ਮਹੀਨਾ ਅਤੇ 650 ਰੁਪਏ ਪ੍ਰਤੀ ਮਹੀਨਾ ਹੋਵੇਗੀ।
ਸਾਲਾਨਾ ਸਬਸਕ੍ਰਿਪਸ਼ਨ 'ਤੇ ਵੀ ਛੋਟ
ਇਸ ਤੋਂ ਇਲਾਵਾ ਕੰਪਨੀ ਨੇ ਆਪਣੇ ਸਾਲਾਨਾ ਸਬਸਕ੍ਰਿਪਸ਼ਨ ਪਲਾਨਜ਼ 'ਤੇ ਵੀ ਖਾਸ ਛੋਟ ਦਿੱਤੀ ਹੈ। 30GB ਵਾਲਾ ਲਾਈਟ ਪਲਾਨ ਹੁਣ 708 ਰੁਪਏ ਦੀ ਥਾਂ 479 ਰੁਪਏ 'ਚ ਮਿਲੇਗਾ, ਜਦੋਂਕਿ 100GB ਬੇਸਿਕ ਪਲਾਨ 1,560 ਰੁਪਏ ਦੀ ਥਾਂ ਸਿਰਫ 1,000 ਰੁਪਏ 'ਚ ਅਤੇ 200GB Standard ਪਲਾਨ 2,520 ਰੁਪਏ ਦੀ ਥਾਂ ਸਿਰਫ 1,600 ਰੁਪਏ 'ਚ ਉਪਲੱਬਧ ਹੋਵੇਗਾ। ਹਾਲਾਂਕਿ, ਪ੍ਰੀਮੀਅਮ 2TB ਸਾਲਾਨਾ ਪਲਾਨ 'ਤੇ ਇਸ ਵਾਰ ਕੋਈ ਛੋਟ ਨਹੀਂ ਦਿੱਤੀ ਗਈ।
ਕਦੋਂ ਤਕ ਯੋਗ ਹੈ ਇਹ ਆਫਰ
ਇਹ ਦੀਵਾਲੀ ਆਫਰ 31 ਅਕਤੂਬਰ 2025 ਤਕ ਦੀ ਯੋਗ ਰਹੇਗਾ। ਨਵੇਂ ਅਤੇ ਪੁਰਾਣੇ ਦੋਵੇਂ ਯੂਜ਼ਰਜ਼ ਇਸਦਾ ਫਾਇਦਾ ਚੁੱਕ ਸਕਦੇ ਹਨ। ਧਿਆਨ ਦਿਓ, ਆਫਰ ਖਤਮ ਹੋਣ ਤੋਂ ਬਾਅਦ ਸਬਸਕ੍ਰਿਪਸ਼ਨ ਚਾਰਜ ਫਿਰ ਤੋਂ ਆਮ ਦਰਾਂ 'ਤੇ ਪਰਤ ਆਉਣਗੇ।
ਕਲਾਊਡ ਸਟੋਰੇਜ ਨੂੰ ਸਸਤੀ ਕੀਮਤ 'ਚ ਪਾਉਣ ਦਾ ਇਹ ਸ਼ਾਨਦਾਰ ਮੌਕਾ ਸੀਮਿਤ ਸਮੇਂ ਲਈ ਹੈ। ਜੇਕਰ ਤੁਸੀਂ ਫੋਟੋ, ਵੀਡੀਓ ਜਾਂ ਡਾਕਿਊਮੈਂਟ ਲਈ ਵਾਧੂ ਸਪੇਸ ਲੱਭ ਰਹੇ ਹਨ ਤਾਂ ਇਹ ਡੀਲ ਤੁਹਾਡੇ ਲਈ ਬਿਹਤਰ ਹੈ।