ਯਾਤਰਾ ਕੰਪਨੀ ਐਕਸਪੀਡੀਆ ਦੇ 3000 ਕਰਮਚਾਰੀ ਹੋਣਗੇ ਬੇਰੋਜ਼ਗਾਰ

02/26/2020 2:10:13 AM

ਵਾਸ਼ਿੰਗਟਨ (ਭਾਸ਼ਾ)-ਬੀਤੇ ਸਾਲ 2019 ’ਚ ਆਪਣੇ ਕਾਰੋਬਾਰੀ ਪ੍ਰਦਰਸ਼ਨ ਤੋਂ ‘ਨਿਰਾਸ਼’ ਆਨਲਾਈਨ ਯਾਤਰਾ ਸੇਵਾ ਕੰਪਨੀ ਐਕਸਪੀਡੀਆ ਦੁਨੀਆਭਰ ’ਚ ਲਗਭਗ 3000 ਕਰਮਚਾਰੀਆਂ ਦੀ ਛਾਂਟੀ ਕਰੇਗੀ। ਯਾਨੀ 3000 ਕਰਮਚਾਰੀ ਬੇਰੋਜ਼ਗਾਰ ਹੋ ਜਾਣਗੇ। ਕੰਪਨੀ ਵੱਲੋਂ ਕਰਮਚਾਰੀਆਂ ਨੂੰ ਭੇਜੇ ਇਕ ਈ-ਮੇਲ ’ਚ ਕਿਹਾ ਗਿਆ ਹੈ, ‘‘ਕੰਪਨੀ ਦੇ ਬੇਤਰਤੀਬੇ ਅਤੇ ਬੀਮਾਰੂ ਤਰੀਕੇ ਨਾਲ ਵਾਧਾ ਕਰਨ ਦੀ ਸਥਿਤੀ ਨੂੰ ਵੇਖਦਿਆਂ ਇਹ ਫ਼ੈਸਲਾ ਕੀਤਾ ਗਿਆ ਹੈ।’’ ਕੰਪਨੀ ਹੋਟਲਸ ਡਾਟ ਕਾਮ, ਹਾਟਵਾਇਰ, ਟਰੈਵਲੋਸਿਟੀ, ਚੀਪਟਿਕਟਸ, ਇਗਨੇਸੀਆ ਅਤੇ ਕਾਰਰੈਂਟਲਸ ਡਾਟ ਕਾਮ ਸਾਈਟਸ ਵੀ ਚਲਾਉਂਦੀ ਹੈ। ਐਕਸਪੀਡੀਆ ਦੇ ਚੇਅਰਮੈਨ ਬੈਰੀ ਡਿਲਰ ਨੇ ਦਿ ਸਿਆਟੇਲ ਟਾਈਮਸ ਨੂੰ ਦਿੱਤੇ ਇਕ ਬਿਆਨ ’ਚ ਕਿਹਾ, ‘‘ਮੈਨੂੰ ਪੂਰਾ ਭਰੋਸਾ ਹੈ ਕਿ ਇਹ ਮੁਸ਼ਕਿਲ ਫ਼ੈਸਲਾ ਲੈ ਕੇ ਸਾਡੇ ਕਾਰੋਬਾਰ ਨੂੰ ਸਰਲ ਬਣਾਉਣ ਅਤੇ ਆਪਣਾ ਟੀਚਾ ਸਪੱਸ਼ਟ ਕਰਨ ਨਾਲ ਸਾਡੇ ਲੋਕ (ਕਰਮਚਾਰੀ) ਆਪਣੀਆਂ ਯੋਜਨਾਵਾਂ ਅਤੇ ਪਹਿਲਾਂ ’ਤੇ ਕੰਮ ਕਰ ਸਕਣਗੇ ਜੋ ਸਾਡੇ, ਸਾਡੇ ਗਾਹਕਾਂ ਅਤੇ ਸਾਡੇ ਹਿੱਸੇਦਾਰਾਂ ਲਈ ਸਭ ਤੋਂ ਜ਼ਿਆਦਾ ਮਾਅਨੇ ਰੱਖਦੀਆਂ ਹਨ।’’ ਡਿਲਰ ਨੇ 13 ਫਰਵਰੀ ਨੂੰ ਕੰਪਨੀ ਦੀ ਆਮ ਬੈਠਕ ’ਚ ਕਿਹਾ ਸੀ ਕਿ ਕਈ ਕਰਮਚਾਰੀਆਂ ਨੂੰ ਪਤਾ ਹੀ ਨਹੀਂ ਹੁੰਦਾ ਹੈ ਕਿ ਦਿਨ ਦੌਰਾਨ ਉਹ ਕੀ ਕੰਮ ਕਰਨ। ਉਨ੍ਹਾਂ ਕਿਹਾ ਕਿ 2020 ’ਚ ਉਹ 30 ਤੋਂ 50 ਕਰੋਡ਼ ਡਾਲਰ ਦੀ ਬੱਚਤ ਕਰਨ ਦਾ ਟੀਚਾ ਲੈ ਕੇ ਚੱਲ ਰਹੇ ਹਨ।


Karan Kumar

Content Editor

Related News