ਚੁਣੌਤੀ ਬਣਿਆ ਮੌਸਮ : ਸੇਬ ਉਤਪਾਦਨ ’ਚ ਗਿਰਾਵਟ ਦੇ ਆਸਾਰ, ਬਕਸਿਆਂ ਅੰਦਰ ਮਰ ਰਹੀਆਂ ਮਧੂਮੱਖੀਆਂ

Sunday, May 21, 2023 - 01:42 PM (IST)

ਚੁਣੌਤੀ ਬਣਿਆ ਮੌਸਮ : ਸੇਬ ਉਤਪਾਦਨ ’ਚ ਗਿਰਾਵਟ ਦੇ ਆਸਾਰ, ਬਕਸਿਆਂ ਅੰਦਰ ਮਰ ਰਹੀਆਂ ਮਧੂਮੱਖੀਆਂ

ਜਲੰਧਰ (ਇੰਟ.) – ਵਿਸ਼ਵ ਮਧੂਮੱਖੀ ਦਿਵਸ ਹਰ ਸਾਲ 20 ਮਈ ਨੂੰ ਮਨਾਇਆ ਜਾਂਦਾ ਹੈ। ਇਸ ਸਾਲ ਇਸ ਦਿਨ ਦਾ ਥੀਮ ‘ਪਰਾਗਣ-ਅਨੁਕੂਲ ਖੇਤੀ ਉਤਪਾਦਨ ’ਚ ਸ਼ਾਮਲ ਮਧੂਮੱਖੀ)’ ਸੀ। ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ਦੀਆਂ 75 ਫੀਸਦੀ ਤੋਂ ਵੱਧ ਖੁਰਾਕੀ ਫਸਲਾਂ ਅਤੇ 35 ਫੀਸਦੀ ਖੇਤੀਬਾੜੀ ਲਈ ਜ਼ਮੀਨ ਮਧੂਮੱਖੀਆਂ ’ਤੇ ਹੀ ਨਿਰਭਰ ਕਰਦੀ ਹੈ। ਇਨ੍ਹਾਂ ਦੇ ਪਰਾਗਕਣ ਨਾ ਸਿਰਫ ਸਿੱਧੇ ਖੁਰਾਕ ਸੁਰੱਖਿਆ ਵਿਚ ਯੋਗਦਾਨ ਕਰਦੇ ਹਨ ਸਗੋਂ ਉਹ ਜੈਵ ਭਿੰਨਤਾ ਦੀ ਸੁਰੱਖਿਆ ਲਈ ਅਹਿਮ ਹਨ।

ਇਹ ਵੀ ਪੜ੍ਹੋ : ਜੇਕਰ ਤੁਹਾਡੇ ਘਰ ਵੀ ਪਏ ਹਨ ਸੋਨੇ ਦੇ ਗਹਿਣੇ ਤਾਂ ਪੜ੍ਹੋ ਇਹ ਖ਼ਬਰ, ਸਰਕਾਰ ਨੇ ਜਾਰੀ ਕੀਤੇ ਨਵੇਂ ਨਿਯਮ

ਹਾਲ ਹੀ ’ਚ ਇਕ ਰਿਪੋਰਟ ਕਹਿੰਦੀ ਹੈ ਕਿ ਹਿਮਾਚਲ ਪ੍ਰਦੇਸ਼ ਅਤੇ ਕਸ਼ਮੀਰ ਵਿਚ ਜਲਵਾਯੂ ਬਦਲਾਅ ਕਾਰਣ ਮਧੂਮੱਖੀਆਂ ਦੇ ਮਰਨ ਨਾਲ ਬਾਗਵਾਨਾਂ ਦਾ ਕਾਫੀ ਨੁਕਸਾਨ ਹੋਇਆ ਹੈ। ਦੋਹਾਂ ਸੂਬਿਆਂ ਵਿਚ ਬਾਗਵਾਨਾਂ ਨੇ ਪੋਲੀਨੇਸ਼ਨ ਲਈ ਬਕਸਿਆਂ ਵਿਚ ਮਧੂਮੱਖੀਆਂ ਪਾਲੀਆਂ ਹੋਈਆਂ ਸਨ ਜੋ ਅਪ੍ਰੈਲ ’ਚ ਪਏ ਬੇਮੌਮਸੇ ਮੀਂਹ ਅਤੇ ਠੰਡ ਕਾਰਣ ਮਰ ਗਈਆਂ। ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਜਿੱਥੇ ਹਿਮਾਚਲ ਪ੍ਰਦੇਸ਼ ਵਿਚ ਇਸ ਵਾਰ ਲਗਭਗ 30 ਤੋਂ 35 ਫੀਸਦੀ ਸੇਬ ਦਾ ਉਤਪਾਦਨ ਘੱਟ ਹੋ ਸਕਦਾ ਹੈ, ਉੱਥੇ ਹੀ ਕਸ਼ਮੀਰ ਵਿਚ 20 ਤੋਂ 30 ਫੀਸਦੀ ਨੁਕਸਾਨ ਦਾ ਅਨੁਮਾਨ ਹੈ। ਜ਼ਿਕਰਯੋਗ ਹੈ ਿਕ ਦੋਵੇਂ ਸੂਬਿਆਂ ’ਚ ਸੇਬ ਦਾ ਸਾਲਾਨਾ ਕਰੀਬ 13 ਕਰੋੜ ਦਾ ਕਾਰੋਬਾਰ ਹੁੰਦਾ ਹੈ।

ਅਰਥਵਿਵਸਥਾ ਲਈ ਚੁਣੌਤੀ

ਹਿਮਾਚਲ ਪ੍ਰਦਗੇਸ਼ ਦਾ ਲਗਭਗ ਹਰ ਬਾਗਵਾਨ ਇਸ ਵਾਰ ਮੌਸਮ ’ਚ ਆਏ ਬਦਲਾਅ ਕਾਰਣ ਦੁਖੀ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਹਿਮਚਾਲ ਅਤੇ ਕਸ਼ਮੀਰ ਦੀ ਅਰਥਵਿਵਸਥਾ ਲਈ ਇਹ ਇਕ ਵੱਡੀ ਚੁਣੌਤੀ ਬਣ ਸਕਦਾ ਹੈ।

ਜ਼ਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ ’ਚ ਸਾਲਾਨਾ ਲਗਭਗ 5,000 ਕਰੋੜ ਰੁਪਏ ਦਾ ਕਾਰੋਬਾਰ ਇਕੱਲੇ ਸੇਬ ਤੋਂ ਹੁੰਦਾ ਹੈ ਅਤੇ ਲਗਭਗ 1.15 ਲੱਖ ਹੈਕਟੇਅਰ ’ਚ ਸੇਬ ਦੀ ਬਾਗਵਾਨੀ ਹੁੰਦੀ ਹੈ ਜਦ ਕਿ ਕਸ਼ਮੀਰ ਵਿਚ ਸੇਬ ਦਾ ਸਾਲਾਨਾ ਕਾਰੋਬਾਰ 8000 ਤੋਂ 10 ਹਜ਼ਾਰ ਕਰੋੜ ਰੁਪਏ ਦਾ ਹੈ ਜੋ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦਾ ਲਗਭਗ 10 ਫੀਸਦੀ ਹੈ।

ਇਹ ਵੀ ਪੜ੍ਹੋ : ਕੀ ਤੁਹਾਡੇ ਮਨ 'ਚ ਵੀ ਨੇ 2,000 ਦੇ ਨੋਟਾਂ ਨਾਲ ਜੁੜੇ ਕਈ ਸਵਾਲ? ਜਾਣੋ RBI ਦੇ ਜਵਾਬ

ਕੀ ਰਹਿੰਦੇ ਹਨ ਬਾਗਵਾਨ

ਉੱਥੇ ਹੀ ਕਸ਼ਮੀਰ ਦੀ ਸਭ ਤੋਂ ਵੱਡੀ ਫਲ ਮੰਡੀ ਸੋਪੋਰ ਵਿਚ ਵੀ ਇਸ ਵਾਰ ਸੇਬ ਦੇ ਨੁਕਸਾਨ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ। ਸੋਪੋਰ ਫਰੂਟ ਐਸੋਸੀਏਸ਼ਨ ਦੇ ਮੁਖੀ ਫਿਆਜ਼ ਅਹਿਮਦ ਮਲਿਕ ਦਾ ਕਹਿਣਾ ਹੈ ਕਿ ਸੈਟਿੰਗ ਦੇ ਸਮੇਂ ਅਚਾਨਕ ਮੀਂਹ ਅਤੇ ਤਾਪਮਾਨ ਡਿਗਣ ਨਾਲ ਮਧੂਮੱਖੀਆਂ ਬਾਕਸ ’ਚੋਂ ਬਾਹਰ ਨਹੀਂ ਨਿਕਲ ਸਕੀਆਂ, ਜਿਸ ਨਾਲ ਫਲਾਂ ਦੀ ਪੋਲੀਨੇਸ਼ਨ ਨਹੀਂ ਹੋ ਸਕੀ।

ਮਲਿਕ ਦਾ ਅਨੁਮਾਨ ਹੈ ਕਿ ਪੋਲੀਨੇਸ਼ਨ ਨਾ ਹੋਣ ਕਾਰਣ ਸੇਬਾਂ ਦੇ ਉਤਪਾਦਨ ’ਚ 20 ਤੋਂ 30 ਫੀਸਦੀ ਦਾ ਨੁਕਸਾਨ ਹੋ ਸਕਦਾ ਹੈ। ਕੁੱਲੂ ਜ਼ਿਲੇ ਦੇ ਬਾਗਵਾਨ ਮਾਰਸ਼ਲ ਠਾਕੁਰ ਦਾ ਕਹਿਣਾ ਹੈ ਕਿ ਇਸ ਸਾਲ ਅਪ੍ਰੈਲ ਦੇ ਅੱਧ ’ਚ ਮੀਂਹ ਪੈਣ ਕਾਰਣ ਉਨ੍ਹਾਂ ਦੇ ਬਾਗ ’ਚ ਮਧੂਮੱਖੀਆਂ ਬਕਸਿਆਂ ’ਚ ਹੀ ਮਰ ਗਈਆਂ। ਇਸ ਕਾਰਣ ਸੇਬ ਦੇ ਉਤਪਾਦਨ ’ਚ 30 ਤੋਂ 35 ਫੀਸਦੀ ਦਾ ਨੁਕਸਾਨ ਹੋਣ ਵਾਲਾ ਹੈ।

ਇਹ ਵੀ ਪੜ੍ਹੋ : ਕਾਲੇ ਧਨ ਨੂੰ ਖ਼ਤਮ ਕਰਨ ਲਈ 2000 ਰੁਪਏ ਦੇ ਨੋਟਾਂ ਨੂੰ ਵਾਪਸ ਲੈਣਾ ਇਕ ਮਾਸਟਰ ਸਟ੍ਰੋਕ!

44 ਫੀਸਦੀ ਸੇਬ ਦਾ ਉਤਪਾਦਨ ਵਧਾਉਂਦੀਆਂ ਹਨ ਮਧੂਮੱਖੀਆਂ

ਜਲਵਾਯੂ ਬਦਲਾਅ ਪੂਰੇ ਹਿਮਾਚਲ ਅਤੇ ਕਸ਼ਮੀਰ ’ਚ ਮਧੂਮੱਖੀਆਂ ਦੀ ਮੌਤ ਦਾ ਕਾਰਣ ਬਣ ਰਿਹਾ ਹੈ, ਹਾਲਾਂਕਿ ਸੂਬੇ ਦੀ ਅਰਥਵਿਵਸਥਾ ਕੀਟ ਪੋਲੀਨੇਸ਼ਨ ’ਤੇ ਨਿਰਭਰ ਕਰਦੀ ਹੈ। ਮਧੂਮੱਖੀਆਂ ਫੁੱਲਾਂ ਤੋਂ ਪ੍ਰਾਪਤ ਅੰਮ੍ਰਿਤ ਅਤੇ ਪਰਾਗ ਨਾਲ ਆਪਣਾ ਪੇਟ ਭਰਦੀਆਂ ਹਨ ਪਰ ਅਜਿਹਾ ਕਰਨ ਲਈ ਮਧੂਮੱਖੀਆਂ ਨੂੰ ਫੁੱਲਾਂ ਦੇ ਮਾਦਾ ਅਤੇ ਨਰ ਹਿੱਸੇ ’ਚ ਜਾਣਾ ਪੈਂਦਾ ਹੈ।

ਕਿਉਂਕਿ ਮਧੂਮੱਖੀਆਂ ਦੇ ਸਰੀਰ ’ਤੇ ਵਾਲ ਹੁੰਦੇ ਹਨ, ਇਸ ਲਈ ਪਰਾਗ ਅਤੇ ਅੰਮ੍ਰਿਤ ਇਨ੍ਹਾਂ ਦੇ ਵਾਲਾਂ ਨਾਲ ਚਿਪਕ ਜਾਂਦੇ ਹਨ ਅਤੇ ਨਰ ਤੋਂ ਮਾਦਾ ਹਿੱਸੇ ਤੱਕ ਪਹੁੰਚ ਜਾਂਦੇ ਹਨ। ਇਕ ਅਨੁਮਾਨ ਮੁਤਾਬਕ ਮਧੂਮੱਖੀ ਪੋਲੀਨੇਸ਼ਨ ਰਾਹੀਂ ਕਈ ਫਸਲਾਂ ਦੀ ਉਪਜ ਨੂੰ 10 ਤੋਂ 12 ਗੁਣਾ ਤੱਕ ਵਧਾਉਣਾ ਸੰਭਵ ਹੈ।

ਇਹ ਵੀ ਪੜ੍ਹੋ : ਵਿਦੇਸ਼ ’ਚ ਘੁੰਮਣ ਨਾਲ 20 ਫੀਸਦੀ ਟੈਕਸ ਤੋਂ ਘਬਰਾਏ ਟਰੈਵਲ ਏਜੰਟ, ਕਾਰੋਬਾਰ ’ਤੇ ਹੋਵੇਗਾ ਅਸਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 

 

 


author

Harinder Kaur

Content Editor

Related News