ਪਾਬੰਦੀ ਤੋਂ ਬਾਅਦ ਵੀ 2022-23 ’ਚ ਭਾਰਤ ਤੋਂ 70 ਲੱਖ ਟਨ ਕਣਕ ਐਕਸਪੋਰਟ ਦਾ ਅਨੁਮਾਨ
Friday, Jun 10, 2022 - 07:40 PM (IST)

ਸੰਯੁਕਤ ਰਾਸ਼ਟਰ (ਭਾਸ਼ਾ)–ਭਾਰਤ ਤੋਂ ਕਣਕ ਦੀ ਐਕਸਪੋਰਟ ’ਤੇ ਪਾਬੰਦੀ ’ਚ ਜੋ ਅਪਵਾਦ ਹਨ, ਉਨ੍ਹਾਂ ਕਰ ਕੇ 2022-23 ’ਚ ਐਕਸਪੋਰਟ 70 ਲੱਖ ਟਨ ਰਹਿਣ ਦਾ ਅਨੁਮਾਨ ਹੈ। ਇਹ ਬੀਤੇ ਪੰਜ ਸਾਲਾਂ ’ਚ ਭਾਰਤ ਦੀ ਔਸਤ ਐਕਸਪੋਰਟ ਤੋਂ ਵੱਧ ਹੋਵੇਗਾ। ਇਨ੍ਹਾਂ ਅਪਵਾਦਾਂ ’ਚ ਪਹਿਲਾਂ ਤੈਅ ਹੋ ਚੁੱਕੀਆਂ ਕਾਂਟ੍ਰੈਕਟ ਵਚਨਬੱਧਤਾਵਾਂ, ਸਰਕਾਰ ਤੋਂ ਸਰਕਾਰ ਨੂੰ ਵਿਕਰੀ ਅਤੇ ਖੁਰਾਕ ਸੁਰੱਖਿਆ ਦੇ ਟੀਚੇ ਨਾਲ ਕੀਤੀ ਜਾਣ ਵਾਲੀ ਐਕਸਪੋਰਟ ਸ਼ਾਮਲ ਹੈ। ਐੱਫ. ਏ. ਓ. ਨੇ ਵੀਰਵਾਰ ਨੂੰ ਫੂਡ ਲੈਂਡਸਕੇਪ ਜਾਰੀ ਕੀਤਾ, ਜਿਸ ’ਚ ਕਿਹਾ ਗਿਆ ਕਿ ਗਲੋਬਲ ਕਣਕ ਬਾਜ਼ਾਰ 2022-23 ਦਾ ਸੈਸ਼ਨ ਬਹੁਤ ਜ਼ਿਆਦਾ ਅਨਿਸ਼ਚਿਤਤਾ ਦਰਮਿਆਨ ਸ਼ੁਰੂ ਹੋ ਰਿਹਾ ਹੈ।
ਇਹ ਵੀ ਪੜ੍ਹੋ : ਜੰਗ ਜਾਰੀ ਰਹਿਣ ’ਤੇ ਯੂਕ੍ਰੇਨ ਦੀ ਮਦਦ ਲਈ ਪੱਛਮੀ ਦੇਸ਼ਾਂ ਦਾ ਸੰਕਲਪ ਹੋਵੇਗਾ ਕਮਜ਼ੋਰ : ਅਧਿਕਾਰੀ
ਇਸ ’ਚ ਕਿਹਾ ਗਿਆ ਕਿ ਯੂਕ੍ਰੇਨ ’ਚ ਜਾਰੀ ਲੜਾਈ, ਕਈ ਦੇਸ਼ਾਂ ’ਚ ਕਾਰੋਬਾਰ ਨੀਤੀ ਬਦਲਾਅ ਅਤੇ ਕੌਮਾਂਤਰੀ ਪੱਧਰ ’ਤੇ ਉੱਚੀਆਂ ਕੀਮਤਾਂ 2008 ਤੋਂ ਬਾਅਦ ਹੁਣ ਇੰਨੀਆਂ ਵਧੀਆਂ ਹਨ, ਜਿਨ੍ਹਾਂ ਦਾ ਕਾਰਨ ਹੈ ਕੁੱਝ ਪ੍ਰਮੁੱਖ ਐਕਸਪੋਰਟਰ ਦੇਸ਼ਾਂ ’ਚ ਉਪਜ ਦੀ ਕਮੀ ਨਾਲ ਗਲੋਬਲ ਉਪਲਬਧਤਾ ਘੱਟ ਹੋਣਾ, ਯੂਕ੍ਰੇਨ ਅਤੇ ਭਾਰਤ ਸਮੇਤ ਕਣਕ ਐਕਸਪੋਰਟ ਨਾ ਹੋਣਾ। ਇਸ ਤੋਂ ਇਲਾਵਾ 2022-23 ’ਚ ਸਪਲਾਈ ਸਬੰਧੀ ਚਿੰਤਾਵਾਂ ਕਾਰਨ ਵੀ ਦਬਾਅ ਵਘਧ ਰਿਹਾ ਹੈ। ਸਾਲ 2022 ਲਈ ਗਲੋਬਲ ਕਣਕ ਉਤਪਾਦਨ 2021 ਦੇ ਰਿਕਾਰਡ ਪੱਧਰ ਤੋਂ 0.8 ਫੀਸਦੀ ਘਟ ਕੇ 77.1 ਕਰੋੜ ਟਨ ਰਹਿਣ ਦਾ ਅਨੁਮਾਨ ਹੈ ਜੋ ਬੀਤੇ ਚਾਰ ਸਾਲਾਂ ’ਚ ਪਹਿਲੀ ਗਿਰਾਵਟ ਹੋਵੇਗੀ।
ਇਹ ਵੀ ਪੜ੍ਹੋ : ਯੂਕ੍ਰੇਨ ਦੀ ਹਵਾਈ ਫੌਜ ਨੇ ਰੂਸੀ ਟਿਕਾਣਿਆਂ ’ਤੇ ਕੀਤੇ 1,100 ਤੋਂ ਜ਼ਿਆਦਾ ਹਵਾਈ ਹਮਲੇ
ਪਾਬੰਦੀ ਕਾਰਨ 2022-23 ’ਚ ਵਿਦੇਸ਼ਾਂ ’ਚ ਸਪਲਾਈ ਪ੍ਰਭਾਵਿਤ ਹੋਵੇਗੀ
ਆਸਟ੍ਰੇਲੀਆ, ਭਾਰਤ, ਮੋਰੱਕੋ ਅਤੇ ਯੂਕ੍ਰੇਨ ’ਚ ਸਾਲ-ਦਰ-ਸਾਲ ਆਈ ਗਿਰਾਵਟ ਕੈਨੇਡਾ, ਈਰਾਨ ਅਤੇ ਰੂਸ ’ਚ ਅਨੁਮਾਨਿਤ ਬੜ੍ਹਤ ’ਤੇ ਭਾਰੀ ਪਵੇਗੀ। ਇਸ ’ਚ ਕਿਹਾ ਗਿਆ ਕਿ ਕਣਕ ਦੀ ਐਕਸਪੋਰਟ ’ਤੇ ਭਾਰਤ ’ਚ ਪਿਛਲੇ ਮਹੀਨੇ ਜੋ ਪਾਬੰਦੀ ਲਗਾਈ ਗਈ, ਉਸ ਨਾਲ 2022-23 ’ਚ ਵਿਦੇਸ਼ਾਂ ’ਚ ਸਪਲਾਈ ਪ੍ਰਭਾਵਿਤ ਹੋਵੇਗੀ ਜਦ ਕਿ 2021-22 ’ਚ ਦੇਸ਼ ਦੀ ਬਾਜ਼ਾਰ ’ਚ ਹਿੱਸੇਦਾਰੀ ਕਾਫੀ ਵਧ ਗਈ ਸੀ। ਹਾਲਾਂਕਿ ਪਹਿਲਾਂ ਦੀਆਂ ਕਾਂਟ੍ਰੈਕਟ ਵਚਨਬੱਧਤਾਵਾਂ, ਸਰਕਾਰ ਤੋਂ ਸਰਕਾਰ ਨੂੰ ਵਿਕਰੀ ਅਤੇ ਖੁਰਾਕ ਸੁਰੱਖਿਆ ਟੀਚਿਆਂ ਨੂੰ ਇਸ ਪਾਬੰਦੀ ਤੋਂ ਛੋਟ ਹਾਸਲ ਹੈ ਅਤੇ ਇਨ੍ਹਾਂ ਦੇ ਤਹਿਤ ਐਕਸਪੋਰਟ 2022-23 ’ਚ 70 ਲੱਖ ਟਨ ਰਹਿਣ ਦਾ ਅਨੁਮਾਨ ਹੈ ਜੋ ਬੀਤੇ ਪੰਜ ਸਾਲਾਂ ’ਚ ਭਾਰਤ ਦੀ ਔਸਤ ਐਕਸਪੋਰਟ ਤੋਂ ਵੱਧ ਹੋਵੇਗੀ।
ਇਹ ਵੀ ਪੜ੍ਹੋ : Motorola ਨੇ 5G ਪ੍ਰੋਸੈਸਰ ਨਾਲ ਲਾਂਚ ਕੀਤਾ ਇਹ ਸਮਾਰਟਫੋਨ, ਜਾਣੋ ਸਪੈਸੀਫਿਕੇਸ਼ਨਸ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ