EPFO ਨੇ ਪੈਂਸ਼ਨਧਾਰਕਾਂ ਨੂੰ ਅਪ੍ਰੈਲ ''ਚ ਜਾਰੀ ਕੀਤੇ 764 ਕਰੋੜ ਰੁਪਏ

Tuesday, May 05, 2020 - 08:35 PM (IST)

EPFO ਨੇ ਪੈਂਸ਼ਨਧਾਰਕਾਂ ਨੂੰ ਅਪ੍ਰੈਲ ''ਚ ਜਾਰੀ ਕੀਤੇ 764 ਕਰੋੜ ਰੁਪਏ

ਨਵੀਂ ਦਿੱਲੀ—ਇੰਪਲਾਈਜ਼ ਪ੍ਰੋਵੀਡੈਂਟ ਫੰਡ ਸੰਸਥਾ (ਈ. ਪੀ. ਐੱਫ. ਓ.) ਨੇ ਮੰਗਲਵਾਰ ਨੂੰ ਕਿਹਾ ਕਿ ਉਸ ਦੀ ਪੈਂਸ਼ਨ ਯੋਜਨਾ ਤਹਿਤ ਅਪ੍ਰੈਲ 'ਚ 65 ਲੱਖ ਪੈਂਸ਼ਨਧਾਰਕਾਂ ਨੂੰ ਕੁੱਲ 764 ਕਰੋੜ ਰੁਪਏ ਜਾਰੀ ਕੀਤੇ ਗਏ। ਕਿਰਤ ਮੰਤਰਾਲਾ ਦੇ ਬਿਆਨ ਮੁਤਾਬਕ ਕੋਰੋਨਾ ਵਾਇਰਸ ਮਹਾਮਾਰੀ ਦੀ ਰੋਕਥਾਮ ਲਈ ਲਾਗੂ ਦੇਸ਼ਵਿਆਪੀ ਲਾਕਡਾਊਨ ਦੌਰਾਨ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ.ਪੀ.ਐੱਫ.ਓ.) ਦੇ ਸਾਰੇ 135 ਖੇਤਰੀ ਦਫਤਰਾਂ ਨੇ ਪੈਂਸ਼ਨਧਾਰਕਾਂ ਨੂੰ ਅਸੁਵਿਧਾ ਤੋਂ ਬਚਾਉਣ ਲਈ ਅਪ੍ਰੈਲ 2020 ਦੀ ਪੈਂਸ਼ਨ ਸਮੇਂ ਤੋਂ ਪਹਿਲਾਂ ਜਾਰੀ ਕਰ ਦਿੱਤੀ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਈ.ਪੀ.ਐੱਫ.ਓ. ਨੇ ਮੁਸ਼ਕਲ ਹਾਲਾਤ ਦੇ ਬਾਵਜੂਦ ਆਪਣੀ ਪੈਂਸ਼ਨ ਯੋਜਨਾ ਤਹਿਤ ਆਉਣ ਵਾਲੇ 65 ਲੱਖ ਪੈਂਸ਼ਨਧਾਰਕਾਂ ਦੇ ਖਾਤੇ 'ਚ ਸਮੇਂ ਨਾਲ ਧਨਰਾਸ਼ੀ ਉਪਲੱਬਧ ਕਰਵਾਈ।


author

Karan Kumar

Content Editor

Related News