ਖੁਸ਼ਖਬਰੀ : EPF ਮੈਬਰਾਂ ਨੂੰ ਮਿਲੇਗਾ 8.65 ਫੀਸਦੀ ਵਿਆਜ, ਜਲਦੀ ਹੀ ਜਾਰੀ ਹੋਵੇਗੀ ਨੋਟੀਫਿਕੇਸ਼ਨ

08/30/2019 4:23:10 PM

ਨਵੀਂ ਦਿੱਲੀ — ਕਰਮਚਾਰੀ ਭਵਿੱਖ ਫੰਡ(EPF) ਦੇ ਮੈਂਬਰਾਂ ਲਈ ਸਰਕਾਰ ਵਲੋਂ ਜਲਦੀ ਹੀ ਖੁਸ਼ਖਬਰੀ ਮਿਲ ਸਕਦੀ ਹੈ। ਕਿਰਤ ਮੰਤਰੀ ਸੰਤੋਸ਼ ਗੰਗਵਾਰ ਨੇ ਅੱਜ ਯਾਨੀ ਕਿ ਸ਼ੁੱਕਰਵਾਰ ਨੂੰ ਕਿਹਾ ਕਿ ਵਿੱਤੀ ਸਾਲ 2018-19 ਲਈ EPF ਦੇ ਮੈਂਬਰਾਂ ਨੂੰ 8.65 ਫੀਸਦੀ ਦੀ ਦਰ ਨਾਲ ਵਿਆਜ ਮਿਲੇਗਾ। ਇਸ ਸਬੰਧ ’ਚ ਕਿਰਤ ਮੰਤਰਾਲਾ ਜਲਦੀ ਹੀ ਨੋਟੀਫਿਕੇਸ਼ਨ ਜਾਰੀ ਕਰੇਗਾ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਵਿੱਤ ਮੰਤਰਾਲੇ ਨੂੰ ਇਸ ਵਿਆਜ ਦਰ ’ਤੇ ਕੋਈ ਇਤਰਾਜ਼ ਨਹੀਂ ਹੈ। 

6 ਕਰੋੜ ਮੈਂਬਰਾਂ ਨੂੰ ਮਿਲਗੇ ਇਸ ਵਿਆਜ ਦਰ ਦਾ ਲਾਭ

ਕਰਮਚਾਰੀ ਭਵਿੱਖ ਫੰਡ ਸੰਗਠਨ (EPFO) ਵਿੱਤੀ ਸਾਲ 2018-19 ਲਈ ਹੁਣ ਤੱਕ PF ਰਾਸ਼ੀ ’ਤੇ 8.55 ਫੀਸਦੀ ਦੀ ਦਰ ਨਾਲ ਵਿਆਜ ਦਰ ਦਾ ਭੁਗਤਾਨ ਕਰ ਰਿਹਾ ਹੈ। 8.55 ਫੀਸਦੀ ਦੀ ਵਿਆਜ ਦਰ ਵਿੱਤੀ ਸਾਲ 2017-18 ’ਚ ਤੈਅ ਕੀਤੀ ਗਈ ਸੀ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਇਸ ਵਿਆਜ ਦਰ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਹੁਣ PF ਖਾਤਾ ਧਾਰਕਾਂ ਨੂੰ 8.65 ਫੀਸਦੀ ਦੀ ਦਰ ਨਾਲ ਵਿਆਜ ਦਰ ਨਾਲ ਵਿਆਜ ਦਾ ਭੁਗਤਾਨ ਕਰਨ ਲਈ ਕਿਰਤ ਮੰਤਰਾਲੇ ਲਈ ਨੋਟਿਸ ਜਾਰੀ ਕਰਨਾ ਜ਼ਰੂਰੀ ਹੋਵੇਗਾ। ਕਿਰਤ ਮੰਤਰਾਲੇ ਦੇ ਇਸ ਕਦਮ ਨਾਲ EPFO ਦੇ ਕਰੀਬ 6 ਕਰੋੜ ਖਾਤਾਧਾਰਕਾਂ ਨੂੰ ਲਾਭ ਹੋਵੇਗਾ।

ਵਿੱਤ ਮੰਤਰਾਲੇ ਨੇ ਨਹੀਂ ਕੀਤਾ ਇਤਰਾਜ਼

ਦਿੱਲੀ ’ਚ ਫਿੱਕੀ ’ਚ ਆਯੋਜਿਤ ਇਕ ਪ੍ਰੋਗਰਾਮ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਰਤ ਮੰਤਰੀ ਸੰਤੋਸ਼ ਗੰਗਵਾਰ ਨੇ ਕਿਹਾ ਕਿ ਵਿੱਤੀ ਸਾਲ 2018-19 ਲਈ PF ਖਾਤਿਆਂ ’ਤੇ 8.65 ਫੀਸਦੀ ਵਿਆਜ ਦਰ ਦੇਣ ’ਤੇ ਕੋਈ ਇਤਰਾਜ਼ ਨਹÄ ਹੈ। ਉਨ੍ਹਾਂ ਨੇ ਭਰੋਸਾ ਜ਼ਾਹਰ ਕਰਦੇ ਹੋਏ ਕਿਹਾ ਕਿ ਇਸ ਸਬੰਧ ’ਚ ਮੰਤਰਾਲੇ ਵਲੋਂ ਜਲਦੀ ਹੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਸਾਲ ਫਰਵਰੀ ’ਚ EPFO ਦੇ ਸੈਂਟਰਲ ਬੋਰਡ ਆਫ ਟਰੱਸਟੀ ਨੇ ਵਿੱਤੀ ਸਾਲ 2018-19 ਲਈ ਵਿਆਜ ਦਰ ਵਧਾ ਕੇ  8.65 ਫੀਸਦੀ ਕਰਨ ਦਾ ਫੈਸਲਾ ਕੀਤਾ ਸੀ। EPF ਦੀਆਂ ਵਿਆਜ ਦਰਾਂ ’ਚ ਪਿਛਲੇ ਤਿੰਨ ਸਾਲ ਤੋਂ ਵਾਧਾ ਨਹੀਂ ਹੋਇਆ ਹੈ।


Related News