ਗੋ-ਏਅਰ ਹਵਾਈ ਜਹਾਜ਼ ਦੀ ਐਮਰਜੈਂਸੀ ਲੈਂਡਿੰਗ
Tuesday, May 14, 2019 - 11:29 PM (IST)

ਰਾਂਚੀ— ਸਥਾਨਕ ਬਿਰਸਾਮੁੰਡਾ ਹਵਾਈ ਅੱਡੇ 'ਤੇ ਮੰਗਲਵਾਰ ਗੋ-ਏਅਰਵੇਜ਼ ਹਵਾਈ ਜਹਾਜ਼ ਜੀ 8-373 ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਪਾਈਲਟ ਦੀ ਚੌਕਸੀ ਕਾਰਨ ਹਵਾਈ ਜਹਾਜ਼ ਵਿਚ ਸਵਾਰ 180 ਮੁਸਾਫਿਰ ਵਾਲ-ਵਾਲ ਬਚ ਗਏ। ਬੇਂਗਲੁਰੂ ਤੋਂ ਉਡਾਣ ਭਰਨ ਪਿੱਛੋਂ ਇਸ ਹਵਾਈ ਜਹਾਜ਼ ਨੇ ਰਾਂਚੀ ਆਉਣਾ ਸੀ ਪਰ ਪਾਇਲਟ ਨੂੰ ਤਕਨੀਕੀ ਖਰਾਬੀ ਦਾ ਪਤਾ ਲੱਗਾ। ਉਸ ਨੇ ਇਸ ਦੀ ਰਾਂਚੀ ਵਿਖੇ ਐਮਰਜੈਂਸੀ ਲੈਂਡਿੰਗ ਦੀ ਆਗਿਆ ਮੰਗੀ, ਜੋ ਮਿਲ ਗਈ।