12 ਰੁਪਏ ਸਸਤਾ ਹੋਵੇਗਾ ਖਾਣ ਵਾਲਾ ਤੇਲ, ਸਰਕਾਰ ਨੇ ਕੰਪਨੀਆਂ ਨੂੰ ਤੁਰੰਤ ਕੀਮਤਾਂ ਘਟਾਉਣ ਦੇ ਦਿੱਤੇ ਹੁਕਮ
06/03/2023 12:27:34 PM

ਬਿਜ਼ਨੈੱਸ ਡੈਸਕ : ਆਉਣ ਵਾਲੇ ਦਿਨਾਂ 'ਚ ਖਾਣ ਵਾਲੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਆਉਣ ਦੀ ਜਾਣਕਾਰੀ ਮਿਲੀ ਹੈ। ਖੁਰਾਕ ਅਤੇ ਜਨਤਕ ਵੰਡ ਵਿਭਾਗ (DFPD) ਨੇ ਵਿਸ਼ਵ ਪੱਧਰ 'ਤੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਆਉਣ ਦਾ ਹਵਾਲਾ ਦਿੰਦੇ ਹੋਏ ਖਾਣ ਵਾਲੇ ਤੇਲ ਕੰਪਨੀਆਂ ਨੂੰ ਤੁਰੰਤ ਵੱਧ ਤੋਂ ਵੱਧ ਪ੍ਰਚੂਨ ਮੁੱਲ (MRP) ਨੂੰ 8-12 ਰੁਪਏ ਪ੍ਰਤੀ ਲੀਟਰ ਘਟਾਉਣ ਲਈ ਕਹਿ ਦਿੱਤਾ ਹੈ। ਵਿਭਾਗ ਨੇ ਸੋਲਵੈਂਟ ਐਕਸਟਰੈਕਸ਼ਨ ਐਸੋਸੀਏਸ਼ਨ ਆਫ ਇੰਡੀਆ (SEA) ਸਮੇਤ ਪ੍ਰਮੁੱਖ ਉਦਯੋਗਿਕ ਸੰਸਥਾਵਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਤੁਰੰਤ ਲਾਭ ਖਪਤਕਾਰਾਂ ਤੱਕ ਪਹੁੰਚਾਉਣ ਲਈ ਕਿਹਾ ਹੈ। ਦੱਸ ਦਈਏ ਕਿ ਖੁਰਾਕ ਅਤੇ ਜਨਤਕ ਵੰਡ ਵਿਭਾਗ ਦੁਆਰਾ ਇਕ ਮਹੀਨੇ ਵਿੱਚ ਉਦਯੋਗ ਦੇ ਪ੍ਰਤੀਨਿਧੀਆਂ ਨਾਲ ਆਯੋਜਿਤ ਕੀਤੀ ਗਈ ਇਹ ਦੂਜੀ ਮੀਟਿੰਗ ਹੈ।
ਇਹ ਵੀ ਪੜ੍ਹੋ : ਬੇਮੌਸਮੀ ਮੀਂਹ ਕਾਰਨ ਠੰਡਾ ਪਿਆ ਸਾਫਟ ਡਰਿੰਕ ਅਤੇ ਆਈਸਕ੍ਰੀਮ ਦਾ ਕਾਰੋਬਾਰ, ਵਿਕਰੀ 'ਚ ਆਈ ਗਿਰਾਵਟ
200 ਅਮਰੀਕੀ ਡਾਲਰ ਪ੍ਰਤੀ ਟਨ ਤੱਕ ਦੀ ਗਿਰਾਵਟ
ਇਸ ਸਬੰਧ ਵਿੱਚ ਉਦਯੋਗ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਪਿਛਲੇ ਦੋ ਮਹੀਨਿਆਂ ਦੌਰਾਨ ਵੱਖ-ਵੱਖ ਖਾਣ ਵਾਲੇ ਤੇਲ ਦੀਆਂ ਵਿਸ਼ਵਵਿਆਪੀ ਕੀਮਤਾਂ ਵਿੱਚ 150 ਤੋਂ 200 ਅਮਰੀਕੀ ਡਾਲਰ ਪ੍ਰਤੀ ਟਨ ਦੀ ਗਿਰਾਵਟ ਆਈ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਖਾਣ ਵਾਲੇ ਤੇਲਾਂ ਦੀਆਂ ਵੱਧ ਤੋਂ ਵੱਧ ਪ੍ਰਚੂਨ ਕੀਮਤਾਂ ਵਿੱਚ ਕਾਫ਼ੀ ਕਟੌਤੀ ਕੀਤੀ ਹੈ ਅਤੇ ਉਹ ਜਲਦੀ ਹੀ ਇਹਨਾਂ ਪ੍ਰਚੂਨ ਕੀਮਤਾਂ ਨੂੰ ਹੋਰ ਘਟਾ ਦੇਣਗੇ। ਹਾਲਾਂਕਿ ਪ੍ਰਚੂਨ ਬਾਜ਼ਾਰ ਵਿੱਚ ਇਸ ਦਾ ਪ੍ਰਭਾਵ ਪੈਣ ਨਾਲ ਸਮਾਂ ਅੰਤਰ ਇੱਕ ਮਹੱਤਵਪੂਰਨ ਕਾਰਕ ਹੈ ਪਰ ਫਿਰ ਵੀ ਪ੍ਰਚੂਨ ਕੀਮਤਾਂ ਵਿੱਚ ਜਲਦੀ ਹੀ ਘਾਟ ਆਉਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਲਈ ਖ਼ਾਸ ਖ਼ਬਰ:ਅਫਰੀਕਾ ਤੇ ਮੱਧ ਏਸ਼ੀਆ ਦੀਆਂ 6 ਨਵੀਆਂ ਥਾਵਾਂ ਲਈ ਉਡਾਣਾਂ ਸ਼ੁਰੂ ਕਰੇਗੀ IndiGo
ਪਹਿਲਾਂ ਵੀ ਹੋਈ ਸੀ ਬੈਠਕ
ਇਸ ਤੋਂ ਪਹਿਲਾਂ ਵੀ ਖੁਰਾਕ ਅਤੇ ਜਨਤਕ ਵੰਡ ਵਿਭਾਗ ਨੇ ਪ੍ਰਮੁੱਖ ਖਾਣ ਵਾਲੇ ਤੇਲ ਐਸੋਸੀਏਸ਼ਨਾਂ ਨਾਲ ਮੀਟਿੰਗ ਕੀਤੀ ਸੀ। ਰਿਫਾਇੰਡ ਸਨਫਲਾਵਰ ਆਇਲ ਅਤੇ ਰਿਫਾਇੰਡ ਸੋਇਆਬੀਨ ਆਇਲ ਦੇ ਕੁਝ ਪ੍ਰਮੁੱਖ ਬ੍ਰਾਂਡਾਂ ਦੀ ਐੱਮਆਰਪੀ ਇੱਕ ਮਹੀਨੇ ਵਿੱਚ 5 ਤੋਂ 15 ਰੁਪਏ ਪ੍ਰਤੀ ਲੀਟਰ ਤੱਕ ਘਟਾ ਦਿੱਤੀ ਹੈ। ਇਸੇ ਤਰ੍ਹਾਂ ਸਰ੍ਹੋਂ ਦੇ ਤੇਲ ਅਤੇ ਹੋਰ ਖਾਣ ਵਾਲੇ ਤੇਲ ਦੇ ਮਾਮਲੇ ਵਿੱਚ ਵੀ ਅਜਿਹੀ ਹੀ ਗਿਰਾਵਟ ਦਰਜ ਕੀਤੀ ਗਈ ਹੈ।
ਕਿਉਂ ਆਈ ਘਾਟ
ਤੇਲ ਦੀਆਂ ਕੀਮਤਾਂ 'ਚ ਇਹ ਕਮੀ ਅੰਤਰਰਾਸ਼ਟਰੀ ਕੀਮਤਾਂ 'ਚ ਕਮੀ ਅਤੇ ਖਾਣ ਵਾਲੇ ਤੇਲ 'ਤੇ ਦਰਾਮਦ ਡਿਊਟੀ ਘੱਟ ਕੀਤੇ ਜਾਣ ਕਾਰਨ ਹੋਈ ਹੈ। ਉਦਯੋਗ ਦੇ ਨੁਮਾਇੰਦਿਆਂ ਨੇ ਉਦੋਂ ਇਹ ਯਕੀਨੀ ਬਣਾਉਣ ਦੀ ਸਲਾਹ ਦਿੱਤੀ ਸੀ ਕਿ ਖਾਣ ਵਾਲੇ ਤੇਲ ਦੀਆਂ ਅੰਤਰਰਾਸ਼ਟਰੀ ਕੀਮਤਾਂ ਵਿੱਚ ਕਮੀ ਦਾ ਪੂਰਾ ਲਾਭ ਖਪਤਕਾਰਾਂ ਨੂੰ ਲਾਜ਼ਮੀ ਤੌਰ 'ਤੇ ਦਿੱਤਾ ਜਾਵੇ।
ਇਹ ਵੀ ਪੜ੍ਹੋ : ਬੈਕਾਂ 'ਚ ਪਏ 48,263 ਕਰੋੜ ਰੁਪਏ, ਕੀ ਤੁਹਾਡੇ ਤਾਂ ਨਹੀਂ? RBI ਨੇ ਸ਼ੁਰੂ ਕੀਤੀ 100 ਦਿਨ 100 ਭੁਗਤਾਨ' ਮੁਹਿੰਮ
Related News
ਭਾਰਤ-ਕੈਨੇਡਾ ਵਿਵਾਦ ''ਤੇ ਬੋਲੇ MP ਸਾਹਨੀ - ''ਪੰਜਾਬੀਆਂ ਨੂੰ ਭੁਗਤਣਾ ਪਵੇਗਾ ਵੀਜ਼ਿਆਂ ''ਤੇ ਪਾਬੰਦੀ ਦਾ ਖਾਮਿਆਜ਼ਾ''
