ਆਰਥਿਕ ਨਰਮੀ ਲਈ ਸਿਰਫ ਸੰਸਾਰਕ ਕਾਰਕ ਪੂਰੀ ਤਰ੍ਹਾਂ ਨਾਲ ਜ਼ਿੰਮੇਵਾਰ ਨਹੀਂ: ਦਾਸ

12/16/2019 12:32:03 PM

ਮੁੰਬਈ—ਅਰਥਵਿਵਸਥਾ 'ਚ ਸੁਸਤੀ ਦੇ ਦੌਰਾਨ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਸੋਮਵਾਰ ਨੂੰ ਕਿਹਾ ਕਿ ਦੇਸ਼ 'ਚ ਆਰਥਿਕ ਨਰਮੀ ਲਈ ਸਿਰਫ ਸੰਸਾਰਕ ਕਾਰਕ ਪੂਰੀ ਤਰ੍ਹਾਂ ਨਾਲ ਜ਼ਿੰਮੇਵਾਰ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਰਿਜ਼ਰਵ ਬੈਂਕ ਆਰਥਿਕ ਨਰਮੀ, ਮੁਦਰਾਸਫੀਤੀ 'ਚ ਵਾਧਾ, ਬੈਂਕਾਂ ਅਤੇ ਐੱਨ.ਬੀ.ਐੱਫ.ਸੀ. ਦੀ ਵਿੱਤੀ ਹਾਲਾਤ ਨੂੰ ਠੀਕ ਕਰਨ ਲਈ ਜ਼ਰੂਰੀ ਕਦਮ ਚੁੱਕੇਗਾ। ਦਾਸ ਨੇ ਕਿਹਾ ਕਿ ਅਰਥਵਿਵਸਥਾ 'ਤੇ ਸੂਚਨਾਵਾਂ ਅਤੇ ਅੰਕੜਿਆਂ ਦੇ ਆਧਾਰ 'ਤੇ ਚਰਚਾ ਕਰਨ ਦੀ ਲੋੜ ਹੈ। ਦਾਸ ਨੇ ਕਿਹਾ ਕਿ ਰਿਜ਼ਰਵ ਬੈਂਕ ਨੇ ਸਮਝ ਲਿਆ ਸੀ ਕਿ ਆਰਥਿਕ ਵਾਧੇ ਦਾ ਰਫਤਾਰ ਸੁਸਤ ਪੈਣ ਵਾਲੀ ਹੈ ਅਤੇ ਉਸ ਨੇ ਸੁਸਤੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਫਰਵਰੀ ਤੋਂ ਰੈਪੋ ਦਰ 'ਚ ਕਟੌਤੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਨੂੰ ਵਿਨਿਰਮਾਣ ਖੇਤਰ 'ਤੇ ਧਿਆਨ ਦੇਣਾ ਚਾਹੀਦਾ ਅਤੇ ਸੰਸਾਰਕ ਸਪਲਾਈ ਲੜੀ ਦਾ ਹਿੱਸਾ ਬਣਨਾ ਚਾਹੀਦਾ। ਕੇਂਦਰ ਅਤੇ ਸੂਬਾ ਸਰਕਾਰਾਂ ਵਲੋਂ ਬੁਨਿਆਦੀ ਢਾਂਚੇ 'ਤੇ ਖਰਚ ਆਰਥਿਕ ਵਾਧੇ ਲਈ ਮੁੱਖ ਹੈ। ਉਨ੍ਹਾਂ ਨੇ ਕਿਹਾ ਕਿ ਸੰਸਾਰਕ ਆਰਥਿਕ ਸੁਸਤੀ ਨੂੰ ਦੂਰ ਕਰਨ ਲਈ ਸਾਰੇ ਵਿਕਸਿਤ ਅਤੇ ਉਭਰਦੀਆਂ ਅਰਥਵਿਵਸਥਾਆਂ ਵਲੋਂ ਤਾਲਮੇਲ ਅਤੇ ਸਮਾਂਬੰਧ ਤਰੀਕੇ ਨਾਲ ਕਦਮ ਚੁੱਕਣ ਦੀ ਲੋੜ ਹੈ।


Aarti dhillon

Content Editor

Related News