ਦੇਸ਼ ਦੀ ਆਰਥਿਕ ਵਿਕਾਸ ਦਰ 6.6 ਫੀਸਦੀ ਰਹਿਣ ਦਾ ਅੰਦਾਜ਼ਾ : SBI ਰਿਸਰਚ

Tuesday, May 12, 2026 - 04:07 PM (IST)

ਦੇਸ਼ ਦੀ ਆਰਥਿਕ ਵਿਕਾਸ ਦਰ 6.6 ਫੀਸਦੀ ਰਹਿਣ ਦਾ ਅੰਦਾਜ਼ਾ : SBI ਰਿਸਰਚ

ਬਿਜ਼ਨੈੱਸ ਡੈਸਕ - ਦੇਸ਼ ਦੀ ਆਰਥਿਕ ਵਿਕਾਸ ਦਰ ਚਾਲੂ ਮਾਲੀ ਸਾਲ 2026-27 ’ਚ 6.6 ਫੀਸਦੀ ਰਹਿਣ ਦਾ ਅੰਦਾਜ਼ਾ ਹੈ। ਉੱਥੇ ਹੀ, ਰੁਪਏ ਦੀ ਵਟਾਂਦਰਾ ਦਰ ’ਚ ਗਿਰਾਵਟ ਅਤੇ ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਨੂੰ ਦੇਖਦੇ ਹੋਏ ਭੁਗਤਾਨ ਸੰਤੁਲਨ ਦੇ ਮੋਰਚੇ ’ਤੇ ਵਿਆਪਕ ਕਦਮ ਚੁੱਕਣ ਦੀ ਲੋੜ ਹੈ। ਐੱਸ. ਬੀ. ਆਈ. ਰਿਸਰਚ ਦੀ ਸੋਮਵਾਰ ਨੂੰ ਜਾਰੀ ਇਕ ਰਿਪੋਰਟ ’ਚ ਇਹ ਕਿਹਾ ਗਿਆ ਹੈ।

ਇਹ ਵੀ ਪੜ੍ਹੋ :  ਈਸ਼ਾ ਅੰਬਾਨੀ ਨੇ ਪਹਿਨੀ ਸੋਨੇ ਦੀ ਸਾੜੀ ਤੇ 200 ਕਰੋੜ ਦਾ ਬਲਾਊਜ਼, ਹੱਥ 'ਚ ਫੜਿਆ 'ਅੰਬ' ਬਣਿਆ ਚਰਚਾ ਦਾ ਵਿਸ਼ਾ
ਇਹ ਵੀ ਪੜ੍ਹੋਟਰਾਂਸਪੋਰਟ ਸੈਕਟਰ ਨੂੰ ਲੱਗਿਆ ਵੱਡਾ ਝਟਕਾ : 80 ਹਜ਼ਾਰ ਟਰੱਕਾਂ ਦੇ ਪਹੀਏ ਜਾਮ, ਹਰ ਵਰਗ 'ਤੇ ਪੈ ਰਹੀ ਹੈ ਮਾਰ

ਰਿਪੋਰਟ ਅਨੁਸਾਰ ਹਾਲ ਹੀ ਦੇ ਸਮੇਂ ’ਚ ਬਾਹਰੀ ਤੱਤਾਂ ਅਤੇ ਬੇਕਾਬੂ ਸੱਟੇਬਾਜ਼ੀ ਕਾਰਨ ਰੁਪਏ ਦੇ ਮੁੱਲ ’ਚ ਕਾਫੀ ਗਿਰਾਵਟ ਆਈ ਹੈ। ਇਸ ਦੇ ਲਈ ਭੁਗਤਾਨ ਸੰਤੁਲਨ ਦੇ ਮੋਰਚੇ ’ਤੇ ਢਾਂਚਾਗਤ ਬਦਲਾਵਾਂ ਦੀ ਲੋੜ ਹੈ। ਇਸ ’ਚ ਦਰਾਮਦ ਬਦਲ, ਬਰਾਮਦ ਮੁਕਾਬਲੇਬਾਜ਼ੀ ਸਮਰੱਥਾ ਅਤੇ ਗਲੋਬਲ ਮੁੱਲ ਲੜੀ ’ਚ ਏਕੀਕਰਨ ਦੇ ਸੁਰੱਖਿਆ ਉਪਾਵਾਂ ਨੂੰ ਵਿਵਸਥਿਤ ਕਰਨਾ ਸ਼ਾਮਲ ਹੈ। ਪੱਛਮੀ ਏਸ਼ੀਆ ਸੰਕਟ ਤੋਂ ਪੈਦਾ ਹੋਈਆਂ ਗਲੋਬਲ ੇਭਰੋਸਗੀਆਂ ਦੇ ਕਾਰਨ ਰੁਪਇਆ ਅਮਰੀਕੀ ਕਰੰਸੀ ਦੇ ਮੁਕਾਬਲੇ 95 ਪ੍ਰਤੀ ਡਾਲਰ ਦਾ ਅੰਕੜਾ ਪਾਰ ਕਰ ਗਿਆ ਹੈ।

ਇਹ ਵੀ ਪੜ੍ਹੋ :    ਤੁਸੀਂ ਵੀ ਕਰਵਾਉਣਾ ਚਾਹੁੰਦੇ ਹੋ ਆਪਣਾ ਪੂਰਾ ਕਰਜ਼ਾ ਮੁਆਫ਼ ਤਾਂ ਧਿਆਨ ਨਾਲ ਪੜ੍ਹ ਲਓ RBI ਦੀ ਇਹ ਸਲਾਹ
ਇਹ ਵੀ ਪੜ੍ਹੋ :  400 ਕਰੋੜ ਦੀ ਮਾਲਕਣ ਹੈ ਵਿਜੇ ਥਲਪਤੀ ਦੀ ਪਤਨੀ, ਫਿਰ ਹੈ ਕਰਜ਼ਦਾਰ

ਐੱਚ. ਐੱਸ. ਬੀ. ਸੀ. ਨੇ ਵਿਕਾਸ ਦਰ ਦਾ ਅੰਦਾਜ਼ਾ ਘਟਾ ਕੇ 6 ਫੀਸਦੀ ਕੀਤਾ

ਵਿਦੇਸ਼ੀ ਬਰੋਕਰੇਜ ਫਰਮ ਐੱਚ. ਐੱਸ. ਬੀ. ਸੀ. ਨੇ ਕਿਹਾ ਕਿ ਊਰਜਾ ਸੰਕਟ ਅਤੇ ਘੱਟ ਮੀਂਹ ਦੇ ਦੋਹਰੇ ਝਟਕਿਆਂ ਕਾਰਨ ਮਾਲੀ ਸਾਲ 2026-27 ’ਚ ਸਥਿਰ ਕੀਮਤਾਂ ’ਤੇ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦੀ ਵਿਕਾਸ ਦਰ ਘਟ ਕੇ 6 ਫੀਸਦੀ ’ਤੇ ਆ ਸਕਦੀ ਹੈ, ਜੋ 2025-26 ’ਚ 7.4 ਫੀਸਦੀ ਸੀ। ਐੱਚ. ਐੱਸ. ਬੀ. ਸੀ. ਨੇ ਆਪਣੀ ਇਕ ਰਿਪੋਰਟ ’ਚ ਕਿਹਾ ਕਿ ਇਨ੍ਹਾਂ ਝਟਕਿਆਂ ਨਾਲ ਮਹਿੰਗਾਈ ਵੀ ਵਧੇਗੀ, ਜਿਸ ਨਾਲ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਚਾਲੂ ਮਾਲੀ ਸਾਲ ’ਚ ਮੁੱਖ ਵਿਆਜ ਦਰਾਂ ’ਚ ਦੋ ਵਾਰ ਵਾਧਾ ਕਰਨ ਲਈ ਮਜਬੂਰ ਹੋ ਸਕਦਾ ਹੈ। ਰਿਪੋਰਟ ’ਚ ਕਿਹਾ ਗਿਆ, ‘‘ਦੋਵਾਂ ਝਟਕਿਆਂ ਨੂੰ ਇਕੱਠੇ ਮਿਲਾਉਣ ਅਤੇ ਕੁਝ ਵਿੱਤੀ ਘਾਟੇ ਨੂੰ ਧਿਆਨ ’ਚ ਰੱਖਦੇ ਹੋਏ, ਸਾਡਾ ਅੰਦਾਜ਼ਾ ਹੈ ਕਿ ਮਾਲੀ ਸਾਲ 2026-27 ’ਚ ਜੀ. ਡੀ. ਪੀ. 6 ਫੀਸਦੀ ਦੀ ਦਰ ਨਾਲ ਵਧੇਗੀ, ਜੋ ਪਿਛਲੇ ਸਾਲ ਦੇ ਸਾਡੇ 7.4 ਫੀਸਦੀ ਦੇ ਅੰਦਾਜ਼ੇ ਤੋਂ ਘੱਟ ਹੈ।’’

ਇਹ ਵੀ ਪੜ੍ਹੋ :  ਪਾਸਪੋਰਟ ਬਣਵਾਉਣ ਵਾਲਿਆਂ ਲਈ ਵੱਡੀ ਖ਼ੁਸ਼ਖ਼ਬਰੀ! ਹੁਣ ਸਿਰਫ਼ 5 ਦਿਨਾਂ 'ਚ ਮਿਲੇਗਾ ਪਾਸਪੋਰਟ
ਇਹ ਵੀ ਪੜ੍ਹੋ :   ਦੋ ਦਿਨ ਦੀ ਦੇਸ਼ ਵਿਆਪੀ Bank Strike ਦਾ ਐਲਾਨ, ਪ੍ਰਭਾਵਿਤ ਹੋ ਸਕਦੀਆਂ ਹਨ ਬੈਂਕਿੰਗ ਸੇਵਾਵਾਂ
ਇਹ ਵੀ ਪੜ੍ਹੋ : ਜ਼ਮੀਨ 'ਤੇ ਜਹਾਜ਼ ਚਲਾਉਣ ਲਈ ਏਅਰਲਾਈਨ ਲੱਭ ਰਹੀ ਪਾਇਲਟ, 95 ਲੱਖ ਰੁਪਏ ਮਿਲੇਗੀ ਤਨਖ਼ਾਹ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt

 


author

Harinder Kaur

Content Editor

Related News