ਈ-ਮਾਰਕੀਟ ਮੰਚ : ਲੱਖਾਂ ਭਾਰਤੀ ਕਿਸਾਨਾਂ ਨੂੰ ਮਿਲੇਗਾ ਦੁਬਈ ਦਾ ‘ਬਾਜ਼ਾਰ’
Sunday, Aug 30, 2020 - 06:28 PM (IST)
ਦੁਬਈ (ਭਾਸ਼ਾ) – ਯੂ. ਏ. ਈ. ਨੇ ਐਗਰੀਓਟਾ ਨਾਂ ਨਾਲ ਇਕ ਨਵੇਂ ਤਕਨਾਲੌਜੀ ਆਧਾਰਿਤ ਖੇਤੀਬਾੜੀ ਜਿਣਸ ਕਾਰੋਬਾਰ ਅਤੇ ਈ-ਮਾਰਕੀਟ ਮੰਚ ਦੀ ਸ਼ੁਰੂਆਤ ਕੀਤੀ ਹੈ, ਜੋ ਲੱਖਾਂ ਭਾਰਤੀ ਕਿਸਾਨਾਂ ਅਤੇ ਖਾੜੀ ਦੇਸ਼ ਦੇ ਖੁਰਾਕ ਉਦਯੋਗ ਦਰਮਿਆਨ ਅੰਤਰ ਨੂੰ ਘੱਟ ਕਰੇਗਾ।
ਦੁਬਈ ਦੇ ਮੁਕਤ-ਖੇਤਰ ਦੁਬਈ ਮਲਟੀ ਕਮੋਡਿਟੀਜ਼ ਸੈਂਟਰ (ਡੀ. ਐੱਮ. ਸੀ. ਸੀ.) ਅਤੇ ਜਿਣਸ ਵਪਾਰ ਅਤੇ ਉੱਦਮ ’ਤੇ ਦੁਬਈ ਸਰਕਾਰ ਦੀ ਅਥਾਰਿਟੀ ਵਲੋਂ ਇਸ ਹਫਤੇ ਸ਼ੁਰੂ ਕੀਤੀ ਗਈ ਇਸ ਪਹਿਲ ਦੇ ਤਹਿਤ ਲੱਖਾਂ ਭਾਰਤੀ ਕਿਸਾਨਾਂ ਨੂੰ ਯੂ. ਏ. ਈ. ਦੇ ਪੂਰੇ ਖੁਰਾਕ ਉਦਯੋਗ ਨਾਲ ਸਿੱਧੇ ਜੁੜਨ ਦਾ ਮੌਕਾ ਮਿਲੇਗਾ। ਇਸ ’ਚ ਫੂਡ ਪ੍ਰੋਸੈਸਿੰਗ ਕੰਪਨੀਆਂ, ਕਾਰੋਬਾਰੀ ਅਤੇ ਥੋਕ ਵਿਕ੍ਰੇਤਾ ਸ਼ਾਮਲ ਹਨ।
ਇਹ ਵੀ ਪੜ੍ਹੋ: 500 ਰੁਪਏ ਸਸਤਾ ਸਿਲੰਡਰ ਭਰਾਉਣ ਦਾ ਮੌਕਾ, ਇਹ ਕੰਪਨੀ ਦੇਵੇਗੀ ਕੈਸ਼ਬੈਕ
ਅਧਿਕਾਰੀਆਂ ਨੇ ਦੱਸਿਆ ਕਿ ਐਗਰੀਓਟਾ ਈ-ਮਾਰਕੀਟਪਲੇਸ ਮੰਚ ਰਾਹੀਂ ਕਿਸਾਨ ਵਿਚੌਲਿਆਂ ਨੂੰ ਦਰਕਿਨਾਰ ਕਰਦੇ ਹੋਏ ਸਪਲਾਈ ਚੇਨ ਦੀ ਵੱਧ ਵਰਤੋਂ ਕਰ ਸਕਣਗੇ, ਜਿਸ ਨਾਲ ਸਾਰੇ ਹਿੱਤਧਾਰਕਾਂ ਨੂੰ ਲਾਭ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਆਨਲਾਈਨ ਮਾਰਕੀਟਪਲੇਸ ’ਚ ਪੂਰੀ ਪਾਰਦਰਸ਼ਿਤਾ ਹੋਵੇਗੀ ਅਤੇ ਧਨ ਦੇ ਸੁਰੱਖਿਅਤ ਲੈਣ-ਦੇਣ ਦੀ ਗਾਰੰਟੀ ਮਿਲੇਗੀ।
ਇਹ ਵੀ ਪੜ੍ਹੋ: ਜੇਕਰ ਖੁੱਲ੍ਹੇ ਪੈਸਿਆਂ ਦੀ ਬਜਾਏ ਬੱਸ-ਰੇਲ 'ਚ ਮਿਲਦੀ ਹੈ ਟੌਫ਼ੀ ਤਾਂ ਇੱਥੇ ਕਰੋ ਸ਼ਿਕਾਇਤ
ਅਨਾਜ, ਦਾਲਾਂ, ਤੇਲ ਦੇ ਬੀਜਾਂ, ਫਲ, ਸਬਜ਼ੀਆਂ ਅਤੇ ਮਸਾਲਿਆਂ ਦੀ ਪੇਸ਼ਕਸ਼
ਡੀ. ਐੱਮ. ਸੀ. ਜੀ. ਦੇ ਕਾਰਜਕਾਰੀ ਪ੍ਰਧਾਨ ਅਤੇ ਸੀ. ਈ. ਓ. ਅਹਿਮਦ ਬਿਨ ਸੁਲੇਯਮ ਨੇ ਕਿਹਾ ਕਿ ਮੰਚ ਨਾਲ ਭਾਰਤ ਦੇ ਲੱਖਾਂ ਕਿਸਾਨਾਂ ਨੂੰ ਫਾਇਦਾ ਹੋਵੇਗਾ ਅਤੇ ਨਾਲ ਹੀ ਸੰਯੁਕਤ ਅਰਬ ਅਮੀਰਾਤ ਨੂੰ ਖੁਰਾਕ ਸੁਰੱਖਿਆ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਐਗਰੀਓਟਾ ਵਰਗੀ ਪਹਿਲ ਰਾਹੀਂ ਯੂ. ਏ. ਈ. ਨੂੰ ਕੌਮਾਂਤਰੀ ਖੁਰਾਕ ਸੁਰੱਖਿਆ ਸੂਚਕ ਅੰਕ ’ਚ ਮੋਹਰੀ ਸਥਾਨ ਹਾਸਲ ਕਰਨ ’ਚ ਮਦਦ ਮਿਲੇਗੀ। ਸ਼ੁਰੂਆਤ ’ਚ ਇਸ ਮੰਚ ਰਾਹੀਂ ਅਨਾਜ, ਦਾਲਾਂ, ਤੇਲ ਦੇ ਬੀਜਾਂ, ਫਲ, ਸਬਜ਼ੀਆਂ ਅਤੇ ਮਸਾਲਿਆਂ ਦੀ ਪੇਸ਼ਕਸ਼ ਕੀਤੀ ਜਾਏਗੀ।
ਇਹ ਵੀ ਪੜ੍ਹੋ: ਸਰਦੀਆਂ ’ਚ ਸੋਨਾ-ਚਾਂਦੀ ਦੀਆਂ ਕੀਮਤਾਂ ਨੂੰ ਲੱਗ ਸਕਦੀ ਹੈ ਅੱਗ, ਖੇਤੀਬਾੜੀ ਖੇਤਰ ਨੂੰ ਮਿਲੇਗੀ ਰਫਤਾਰ