ਕੋਰੋਨਾਵਾਇਰਸ ਕਾਰਣ ਲੁਫਥਾਂਸਾ ਏਅਰਲਾਈਨ ਨੇ ਰੋਕੇ ਆਪਣੇ 150 ਜਹਾਜ਼
Wednesday, Mar 04, 2020 - 10:10 PM (IST)

ਨਵੀਂ ਦਿੱਲੀ—ਜਰਮਨੀ ਦੀ ਦਿੱਗਜ ਏਅਰਲਾਈਨ ਕੰਪਨੀ ਲੁਫਥਾਂਸਾ ਦੁਨੀਆ ਦੇ ਕਈ ਹਿੱਸਿਆਂ 'ਚ ਫੈਲੇ ਕੋਰੋਨਾਵਾਇਰਸ ਕਾਰਣ ਆਪਣੇ 750 ਤੋਂ ਜ਼ਿਆਦਾ ਜਹਾਜ਼ਾਂ 'ਚੋਂ 150 ਨੂੰ ਗ੍ਰਾਊਂਡ ਕਰੇਗੀ। ਏਅਰਲਾਇੰਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਲੰਬੀ ਦੂਰੀ ਦੇ 25 ਅਤੇ ਛੋਟੀ ਦੂਰੀ ਦੇ 125 ਜਹਾਜ਼ ਹੁਣ ਉਡਾਣ ਨਹੀਂ ਭਰਨਗੇ।
ਦੱਸ ਦੇਈਏ ਕਿ ਲੁਫਥਾਂਸਾ ਏਸ਼ੀਆ, ਅਫਰੀਕਾ, ਅਮਰੀਕਾ ਅਤੇ ਯੂਰੋਪ ਦੇ 78 ਦੇਸ਼ਾਂ ਦੇ 197 ਅੰਤਰਰਾਸ਼ਟਰੀ ਸਥਾਨਾਂ 'ਤੇ ਉਡਾਣ ਭਰਦਾ ਹੈ। ਲੁਫਥਾਂਸਾ ਦੇ ਸ਼ਹਿਰਾਂ 'ਚ ਹਾਲ ਦੇ ਦਿਨਾਂ 'ਚ ਗਿਰਾਵਟ ਆਈ ਹੈ, ਕਿਉਂਕਿ ਵਿਸ਼ੇਸ਼ ਰੂਪ ਨਾਲ ਜਹਾਜ਼ ਖੇਤਰ 'ਤੇ ਕੋਰੋਨਾਵਾਇਰਸ ਦਾ ਕਾਫੀ ਪ੍ਰਭਾਵ ਪਿਆ ਹੈ।