ਡੋਨਾਲਡ ਟਰੰਪ ਦੀ WTO ਨੂੰ ਧਮਕੀ, ਸੁਧਰੋ ਨਹੀਂ ਤਾਂ ਅਸੀਂ ਬਾਹਰ ਹੋ ਜਾਵਾਂਗੇ
Saturday, Sep 01, 2018 - 10:00 AM (IST)

ਨਵੀਂ ਦਿੱਲੀ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੌਮਾਂਤਰੀ ਸੰਸਥਾਵਾਂ ਨੂੰ ਲੈ ਕੇ ਨਵੀਂ ਚਿਤਾਵਨੀ ਦਿੱਤੀ ਹੈ। ਆਪਣੀਆਂ ਸੁਰੱਖਿਆ ਵਿਵਸਥਾ ਅਤੇ ਹੋਰ ਦੇਸ਼ਾਂ ਖਾਸ ਕਰਕੇ ਚੀਨ ਨੂੰ ਲੈ ਕੇ ਚਲ ਰਹੇ ਵਪਾਰ ਯੁੱਧ ਤੋਂ ਬਾਅਦ ਹੁਣ ਟਰੰਪ ਨੇ ਵਿਸ਼ਵ ਵਪਾਰ ਸੰਗਠਨ ਨੂੰ ਧਮਕੀ ਦਿੱਤੀ ਹੈ। ਉਨ੍ਹਾਂ ਨੇ ਆਪਣੇ ਤਾਜ਼ਾ ਬਿਆਨ ਨੂੰ ਲੈ ਕੇ ਕਿਹਾ ਕਿ ਜੇਕਰ ਵਿਸ਼ਵ ਵਪਾਰ ਸੰਗਠਨ(WTO) ਨੇ ਖੁਦ ਨੂੰ ਠੀਕ ਨਾਲ ਕੀਤਾ ਤਾਂ ਅਮਰੀਕਾ ਉਸ ਤੋਂ ਵੱਖ ਹੋ ਜਾਵੇਗਾ। ਉਨ੍ਹਾਂ ਨੇ ਬਲੂਮਬਰਗ ਨੂੰ ਦਿੱਤੇ ਗਏ ਇੰਟਰਵਿਊ ਵਿਚ ਇਹ ਗੱਲ ਕਹੀ ਹੈ। ਜ਼ਿਕਰਯੋਗ ਹੈ ਕਿ WTO ਦੀ ਸਥਾਪਨਾ 1995 'ਚ ਕੀਤੀ ਗਈ ਸੀ ਅਤੇ ਇਹ ਉਨ੍ਹਾਂ ਸੰਸਥਾਵਾਂ ਵਿਚੋਂ ਇਕ ਹੈ ਜਿਸ ਨੂੰ ਕੌਮਾਂਤਰੀ ਵਿਵਸਥਾ ਬਣਾਏ ਰੱਖਣ ਲਈ ਗਠਿਤ ਕੀਤਾ ਗਿਆ ਹੈ ਅਤੇ ਇਸ ਵਿਚ ਅਮਰੀਕਾ ਨੇ ਸਹਾਇਤਾ ਕੀਤੀ ਸੀ।
ਟਰੰਪ ਨੇ ਨਿਊਜ਼ ਏਜੰਸੀ ਨੂੰ ਕਿਹਾ,'ਜੇਕਰ ਉਹ ਖੁਦ ਨੂੰ ਠੀਕ ਨਹੀਂ ਕਰਦੇ, ਤਾਂ ਮੈਂ WTO ਤੋਂ ਹਟ ਜਾਵਾਂਗਾ।' ਉਨ੍ਹਾਂ ਨੇ ਇਸ ਸੰਗਠਨ ਨੂੰ ਗਠਿਤ ਕਰਨ ਲਈ ਹੋਏ ਸਮਝੌਤੇ ਨੂੰ ਹੁਣ ਤੱਕ ਦਾ ਸਭ ਤੋਂ ਖਰਾਬ ਵਪਾਰ ਸਮਝੌਤਾ ਕਰਾਰ ਦਿੱਤਾ ਹੈ। ਪਹਿਲਾਂ ਵੀ WTO ਦੀ ਝਗੜਾ ਨਿਪਟਾਰੇ ਪ੍ਰਣਲੀ ਦੀ ਆਲੋਚਨਾ ਕਰ ਚੁੱਕੇ ਟਰੰਪ ਨੇ ਕਿਹਾ ਕਿ ਅਮਰੀਕਾ ਨੇ ਸ਼ਾਇਦ ਹੀ ਉਥੇ ਕੋਈ ਮੁਕੱਦਮਾ ਜਿੱਤਿਆ ਹੋਵੇ। ਹਾਲਾਂਕਿ ਚੀਜ਼ਾ ਪਿਛਲੇ ਸਾਲ ਤੋਂ ਬਦਲਣੀਆਂ ਸ਼ੁਰੂ ਹੋਈਆਂ ਹਨ। ਉਨ੍ਹਾਂ ਨੇ ਕਿਹਾ,'ਪਿਛਲੇ ਸਾਲ ਤੋਂ ਅਸੀਂ ਜਿੱਤਣਾ ਸ਼ੁਰੂ ਕੀਤਾ ਹੈ।'
ਟਰੰਪ ਨੇ ਕਿਹਾ,'ਤੁਹਾਨੂੰ ਪਤਾ ਹੈ ਕਿਉਂ? ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਜੇਕਰ ਅਸੀਂ ਨਹੀਂ ਜਿੱਤਦੇ ਤਾਂ ਅਸੀਂ ਉਥੋਂ ਬਾਹਰ ਹੋ ਜਾਵਾਂਗੇ।' ਜ਼ਿਕਰਯੋਗ ਹੈ ਕਿ ਚੀਨ ਦਾ ਅਮਰੀਕਾ ਨਾਲ ਵਪਾਰ ਯੁੱਧ ਚਲ ਰਿਹਾ ਹੈ। ਉਹ 2001 ਤੋਂ WTO ਨਾਲ ਜੁੜਿਆ ਹੈ। ਇਸ ਨੂੰ ਅਮਰੀਕੀ ਵਪਾਰ ਪ੍ਰਤੀਨਿਧੀ ਰੌਬਰਟ ਲਿਗਥਈਜਰ ਦੁਆਰਾ ਇਕ ਗਲਤੀ ਕਰਾਰ ਦਿੱਤਾ ਹੈ।
ਟਰੰਪ ਦੀ WTO ਨੂੰ ਚਿਤਾਵਨੀ ਉਸ ਵੇਲੇ ਆਈ ਹੈ ਜਦੋਂ ਉਨ੍ਹਾਂ ਨੇ ਕੈਨੇਡਾ ਦੇ ਸਾਹਮਣੇ ਅਮਰੀਕਾ ਅਤੇ ਮੈਕਸਿਕੋ ਨਾਲ ਨਵੇਂ ਸਮਝੌਤੇ 'ਤੇ ਦਸਤਖਤ ਲਈ ਸ਼ੁੱਕਰਵਾਰ ਦੀ ਡੈਡਲਾਈਨ ਤੈਅ ਕੀਤੀ ਹੈ।