ਰੁਪਏ ''ਚ 32 ਪੈਸੇ ਦੀ ਗਿਰਾਵਟ, ਡਾਲਰ 74 ਤੋਂ ਪਾਰ ਬੰਦ

Monday, Nov 02, 2020 - 04:04 PM (IST)

ਰੁਪਏ ''ਚ 32 ਪੈਸੇ ਦੀ ਗਿਰਾਵਟ, ਡਾਲਰ 74 ਤੋਂ ਪਾਰ ਬੰਦ

ਮੁੰਬਈ— ਸੋਮਵਾਰ ਨੂੰ ਡਾਲਰ ਦੇ ਮੁਕਾਬਲੇ ਭਾਰਤੀ ਕਰੰਸੀ 'ਚ 32 ਪੈਸੇ ਦੀ ਗਿਰਾਵਟ ਦਰਜ ਕੀਤੀ ਗਈ, ਜਿਸ ਨਾਲ ਡਾਲਰ ਦੀ ਕੀਮਤ 74 ਤੋਂ ਪਾਰ ਬੰਦ ਹੋਈ।


ਕੌਮਾਂਤਰੀ ਪੱਧਰ 'ਤੇ ਨਿਵੇਸ਼ਕ ਜੋਖਮ ਲੈਣ ਤੋਂ ਝਿਜਕ ਰਹੇ ਹਨ, ਇਸ ਨਾਲ ਰੁਪਏ ਦੀ ਧਾਰਣਾ 'ਤੇ ਵੀ ਫਰਕ ਪਿਆ। ਭਾਰਤੀ ਕਰੰਸੀ 32 ਪੈਸੇ ਡਿੱਗ ਕੇ 74.42 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਈ।

ਕਾਰੋਬਾਰ ਦੇ ਸ਼ੁਰੂ 'ਚ ਰੁਪਿਆ 74.40 ਦੇ ਪੱਧਰ 'ਤੇ ਖੁੱਲ੍ਹਾ ਸੀ ਅਤੇ ਅੱਗੇ ਹੋਰ ਗਿਰਾਵਟ ਦਰਜ ਕੀਤੀ। ਸੈਸ਼ਨ ਦੌਰਾਨ, ਰੁਪਿਆ 74.28 ਪ੍ਰਤੀ ਡਾਲਰ ਦੇ ਉੱਚ ਪੱਧਰ ਅਤੇ 74.45 ਪ੍ਰਤੀ ਡਾਲਰ ਦੇ ਹੇਠਲੇ ਪੱਧਰ ਦੇ ਵਿਚਕਾਰ ਘਟਦਾ-ਵਧਦਾ ਰਿਹਾ। ਵੀਰਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 23 ਪੈਸੇ ਘੱਟ ਕੇ ਦੋ ਮਹੀਨੇ ਦੇ ਹੇਠਲੇ ਪੱਧਰ 74.10 'ਤੇ ਬੰਦ ਹੋਇਆ ਸੀ। ਸ਼ੁੱਕਰਵਾਰ ਨੂੰ ਈਦ-ਏ-ਮਿਲਾਦ ਕਾਰਨ ਕਰੰਸੀ ਕਾਰੋਬਾਰ ਬੰਦ ਸੀ।

ਬਾਜ਼ਾਰ ਸੂਤਰਾਂ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਨਿਵੇਸ਼ਕ ਸਾਵਧਾਨੀ ਦਾ ਰੁਖ਼ ਅਪਣਾ ਰਹੇ ਹਨ। ਇਸ ਵਿਚਕਾਰ ਛੇ ਪ੍ਰਮੁੱਖ ਕਰੰਸੀਆਂ ਦੀ ਤੁਲਨਾ 'ਚ ਡਾਲਰ ਦਾ ਸੂਚਕ ਅੰਕ 0.23 ਫੀਸਦੀ ਵੱਧ ਕੇ 94.25 'ਤੇ ਪਹੁੰਚ ਗਿਆ। ਜ਼ਿਕਰਯੋਗ ਹੈ ਕਿ ਯੂਰਪ 'ਚ ਕੋਰੋਨਾ ਵਾਇਰਸ ਕਾਰਨ ਕਈ ਦੇਸ਼ਾਂ ਨੇ ਤਾਲਾਬੰਦੀ ਮੁੜ ਲਾ ਦਿੱਤੀ ਹੈ। ਬਾਜ਼ਾਰ ਮੌਜੂਦਾ ਹਾਲਾਤ 'ਤੇ ਬਰੀਕੀ ਨਾਲ ਨਜ਼ਰ ਰੱਖ ਰਿਹਾ ਹੈ। ਉੱਥੇ ਹੀ, 3 ਨਵੰਬਰ ਨੂੰ ਅਮਰੀਕੀ ਰਾਸ਼ਟਰਪਤੀ ਚੋਣਾਂ ਹਨ।


author

Sanjeev

Content Editor

Related News