31 ਦਸੰਬਰ ਤੋਂ ਪਹਿਲਾਂ ਕਰੋ ਇਹ ਕੰਮ, ਨਹੀਂ ਤਾਂ ਲੱਗ ਸਕਦੈ 10 ਹਜ਼ਾਰ ਰੁਪਏ ਦਾ ਜੁਰਮਾਨਾ

12/08/2020 6:30:53 PM

ਨਵੀਂ ਦਿੱਲੀ — ਦੇਸ਼ ਭਰ ਵਿਚ ਫੈਲੀ ਕੋਰੋਨਾ ਲਾਗ ਦੀ ਆਫ਼ਤ ਕਾਰਨ ਆਮਦਨ ਕਰ ਵਿਭਾਗ (ਇਨਕਮ ਟੈਕਸ ਪੇਪਰਟਮੈਂਟ) ਨੇ ਰਿਟਰਨ ਭਰਨ ਦੀ ਆਖਰੀ ਤਰੀਕ ਨੂੰ ਕਈ ਵਾਰ ਬਦਲਿਆ ਹੈ। ਪਰ ਹੁਣ 2019-20 ਲਈ ਟੈਕਸ ਰਿਟਰਨ ਦਾਖਲ ਕਰਨ ਦੀ ਆਖਰੀ ਤਾਰੀਖ 31 ਦਸੰਬਰ 2020 ਲਈ ਸਿਰਫ਼ ਕੁਝ ਦਿਨ ਹੀ ਬਚੇ ਹਨ। ਇਸ ਲਈ ਇਸ ਸਥਿਤੀ ਵਿਚ ਜੇ ਤੁਸੀਂ 31 ਦਸੰਬਰ ਤੱਕ ਆਪਣੀ ਆਈਟੀਆਰ ਦਾਖਲ ਨਹੀਂ ਕੀਤੀ ਹੈ, ਤਾਂ ਤੁਹਾਨੂੰ ਜੁਰਮਾਨੇ ਵਜੋਂ 10 ਹਜ਼ਾਰ ਰੁਪਏ ਦੇਣੇ ਪੈਣਗੇ। ਹਾਲਾਂਕਿ 5 ਲੱਖ ਰੁਪਏ ਤੋਂ ਘੱਟ ਵਾਲੇ ਲੋਕਾਂ ਨੂੰ 1 ਹਜ਼ਾਰ ਰੁਪਏ ਲੇਟ ਫੀਸ ਦੇਣੀ ਪਏਗੀ।

10 ਹਜ਼ਾਰ ਰੁਪਏ ਜੁਰਮਾਨਾ

ਜੇ ਤੁਸੀਂ ਸਮੇਂ ਸਿਰ ਇਨਕਮ ਟੈਕਸ ਰਿਟਰਨ ਜਮ੍ਹਾ ਨਹੀਂ ਕਰਦੇ ਤਾਂ ਜੁਰਮਾਨਾ ਲਗਾਇਆ ਜਾਂਦਾ ਹੈ। 31 ਦਸੰਬਰ ਦੇ ਬਾਅਦ ਰਿਟਰਨ ਫਾਈਲ ਕਰਨ ਵਾਲੇ ਟੈਕਸਦਾਤਾ ਨੂੰ 10,000 ਰੁਪਏ ਦੀ ਲੇਟ ਫੀਸ ਦੇਣੀ ਪਏਗੀ। ਇਸ ਤੋਂ ਇਲਾਵਾ ਅਜਿਹੇ ਟੈਕਸਦਾਤਾ ਜਿਨ੍ਹਾਂ ਦੀ ਆਮਦਨ 5 ਲੱਖ ਤੋਂ ਵੱਧ ਨਹੀਂ ਹੈ, ਉਨ੍ਹਾਂ ਨੂੰ ਸਿਰਫ 1000 ਰੁਪਏ ਦੇਰ ਨਾਲ ਫੀਸ ਦੇਣੀ ਪੈਂਦੀ ਹੈ।

ਇਹ ਵੀ ਪੜ੍ਹੋ: IMC 2020: ਮੋਦੀ ਨੇ ਇੰਡੀਆ ਮੋਬਾਈਲ ਕਾਂਗਰਸ ਦਾ ਕੀਤਾ ਉਦਘਾਟਨ

ਇਨ੍ਹਾਂ ਤਰੀਕਿਆਂ ਨਾਲ ਦਾਖਲ ਕਰ ਸਕਦੇ ਹੋ ਆਈਟੀਆਰ 

ਸਾਰੇ ਟੈਕਸਦਾਤਾਵਾਂ ਲਈ ਆਈਟੀਆਰ ਦਾਇਰ ਕਰਨਾ ਲਾਜ਼ਮੀ ਹੁੰਦਾ ਹੈ। ਆਈ ਟੀ ਆਰ ਆਫਲਾਈਨ, ਸਾੱਫਟਵੇਅਰ ਦੀ ਮਦਦ ਨਾਲ ਅਤੇ ਆਨਲਾਈਨ ਦਾਇਰ ਕੀਤੀ ਜਾ ਸਕਦੀ ਹੈ। ਇਹਨਾਂ ਵਿੱਚੋਂ ਹਰੇਕ ਤਰ੍ਹਾਂ ਦੇ ਆਈ.ਟੀ.ਆਰ. ਫਾਰਮ ਆਫਲਾਈਨ ਢੰਗ ਨਾਲ ਭਰੇ ਜਾ ਸਕਦੇ ਹਨ। ਸਿਰਫ ਆਈਟੀਆਰ -1 ਅਤੇ ਫਾਰਮ -4 ਹੀ ਆਨਲਾਈਨ ਭਰੇ ਜਾ ਸਕਦੇ ਹਨ। ਜੇ ਟੈਕਸਦਾਤਾ ਚਾਹੁੰਦੇ ਹਨ ਤਾਂ ਸਾਫਟਵੇਅਰ ਦੀ ਮਦਦ ਨਾਲ ਹਰ ਕਿਸਮ ਦੀਆਂ ਆਈ ਟੀ ਆਰ ਦਾਇਰ ਕੀਤੀਆਂ ਜਾ ਸਕਦੀਆਂ ਹਨ।

ਇਹ ਵੀ ਪੜ੍ਹੋ: ਨਹੀਂ ਸੁਧਰ ਰਹੀ ਕੰਗਨਾ ਰਣੌਤ , ਹੁਣ ਭਾਰਤ ਬੰਦ ਨੂੰ ਲੈ ਕੇ ਕੀਤਾ ਇਕ ਹੋਰ ਤਿੱਖਾ ਟਵੀਟ

ਨੋਟ - ਆਮਦਨ ਟੈਕਸ ਨੂੰ ਭਰਨ ਵਿਚ ਆ ਰਹੀਆਂ ਮੁਸ਼ਕਲਾਂ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।

 


Harinder Kaur

Content Editor

Related News