DLF ਦਾ 10,000 ਕਰੋੜ ਰੁਪਏ ਦਾ ਮੈਗਾ ਪਲਾਨ, ਕਮਰਸ਼ੀਅਲ ਜਾਇਦਾਦ  ’ਚ ਕਰੇਗਾ ਨਿਵੇਸ਼

Monday, May 26, 2025 - 02:03 PM (IST)

DLF ਦਾ 10,000 ਕਰੋੜ ਰੁਪਏ ਦਾ ਮੈਗਾ ਪਲਾਨ, ਕਮਰਸ਼ੀਅਲ ਜਾਇਦਾਦ  ’ਚ ਕਰੇਗਾ ਨਿਵੇਸ਼

ਨਵੀਂ ਦਿੱਲੀ (ਭਾਸ਼ਾ) - ਰੀਅਲ ਅਸਟੇਟ ਖੇਤਰ ਦੀ ਪ੍ਰਮੁੱਖ ਕੰਪਨੀ ਡੀ. ਐੱਲ. ਐੱਫ. ਚਾਲੂ ਅਤੇ ਅਗਲੇ ਵਿੱਤੀ ਸਾਲ ’ਚ ਪ੍ਰੀਮੀਅਮ ਦਫਤਰੀ ਥਾਂ ਅਤੇ ਸ਼ਾਪਿੰਗ ਮਾਲ ਦੇ ਨਿਰਮਾਣ ’ਤੇ 10,000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਇਸ ਨਾਲ ਕੰਪਨੀ ਦੀ ਕਿਰਾਇਆ ਆਮਦਨ ਵਧੇਗੀ।

ਇਹ ਵੀ ਪੜ੍ਹੋ :     Gold ਖ਼ਰੀਦਣ ਸਮੇਂ Hallmark logo ਦੀ ਥਾਂ ਦੇਖੋ ਇਹ Govt. App, ਨਹੀਂ ਤਾਂ ਸੋਨੇ ਦੀ ਥਾਂ ਖਰੀਦ ਲਓਗੇ ਪਿੱਤਲ!

ਡੀ. ਐੱਲ. ਐੱਫ. ਸਮੂਹ ਕੋਲ 4.5 ਕਰੋੜ ਵਰਗ ਫੁੱਟ ਦੀ ਕਮਰਸ਼ੀਅਲ ਜਾਇਦਾਦ ਹੈ। ਇਸ ’ਚੋਂ 4.1 ਕਰੋਡ਼ ਵਰਗ ਫੁੱਟ ਦਫਤਰੀ ਥਾਂ ਅਤੇ 40 ਲੱਖ ਵਰਗ ਫੁੱਟ ਪ੍ਰਚੂਨ ਥਾਂ ਹੈ। ਕੰਪਨੀ ਦੀ ਸਾਲਾਨਾ ਕਿਰਾਇਆ ਕਮਾਈ 5,000 ਕਰੋਡ਼ ਰੁਪਏ ਤੋਂ ਜ਼ਿਆਦਾ ਹੈ।

ਇਹ ਵੀ ਪੜ੍ਹੋ :     LIC ਨੇ ਬਣਾਇਆ ਗਿੰਨੀਜ਼ ਵਰਲਡ ਰਿਕਾਰਡ; ਦੇਸ਼ ਭਰ ਦੇ 4,52,839 ਏਜੰਟਾਂ ਨੇ ਮਿਲ ਕੇ ਰਚਿਆ ਇਤਿਹਾਸ

ਡੀ. ਐੱਲ. ਐੱਫ. ਦੇ ਵਾਈਸ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ (ਕਿਰਾਇਆ ਕਾਰੋਬਾਰ) ਸ਼੍ਰੀਰਾਮ ਖੱਟਰ ਨੇ ਕਿਹਾ,‘‘ਭਾਰਤ ਦੀ ਗ੍ਰੇਡ ਏ++ਕਮਰਸ਼ੀਅਲ ਅਚੱਲ ਜਾਇਦਾਦਾਂ ਬਿਹਤਰ ਲਾਗਤ ’ਤੇ ਵਿਸ਼ਵ ਪੱਧਰ ’ਤੇ ਗੁਣਵੱਤਾ ਪ੍ਰਦਾਨ ਕਰਦੀਆਂ ਹਨ। ਇਸ ਸਥਿਤੀ ਦਾ ਲਾਭ ਚੁੱਕਣ ਲਈ ਡੀ. ਐੱਲ. ਐੱਫ. ਸਮੂਹ ਵੱਡੇ ਪੈਮਾਨੇ ’ਤੇ ਆਪਣੀਆਂ ਕਿਰਾਏ ਵਾਲੀਆਂ ਕਮਰਸ਼ੀਅਲ ਜਾਇਦਾਦਾਂ ਦੇ ਪੋਰਟਫੋਲੀਓ ਦਾ ਵਿਸਥਾਰ ਕਰ ਰਿਹਾ ਹੈ ਅਤੇ ਕਾਰਪੋਰੇਟ ਜਗਤ ਅਤੇ ਪ੍ਰਚੂਨ ਵਿਕ੍ਰੇਤਾਵਾਂ ਦੀ ਮਜ਼ਬੂਤ ਮੰਗ ’ਚ ਗੁਰੂਗ੍ਰਾਮ, ਚੇਨਈ, ਦਿੱਲੀ ਅਤੇ ਨੋਇਡਾ ’ਚ ਦਫਤਰ ਅਤੇ ਪ੍ਰਚੂਨ ਕੰਪਲੈਕਸਾਂ ਦਾ ਨਿਰਮਾਣ ਕਰ ਰਿਹਾ ਹੈ।

ਇਹ ਵੀ ਪੜ੍ਹੋ :     ਫਲਾਈਟ ਦੇ ਟੇਕਆਫ-ਲੈਂਡਿੰਗ ਦੇ ਸਮੇਂ ਬਾਰੀਆਂ ਦੇ ਸ਼ੈੱਡਜ਼ ਬੰਦ ਰੱਖਣ ਦੇ ਹੁਕਮ,ਫੋਟੋਗ੍ਰਾਫੀ-ਵੀਡੀਓਗ੍ਰਾਫੀ ’ਤੇ ਪਾਬੰਦੀ

ਇਹ ਵੀ ਪੜ੍ਹੋ :     ED ਦੀ ਵੱਡੀ ਕਾਰਵਾਈ, UCO Bank ਦੇ ਸਾਬਕਾ MD ਕੋਲੋਂ ਮਿਲੀ 75 ਕਰੋੜ ਦੀ ਜਾਇਦਾਦ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News