ਡੀਜ਼ਲ ਰੇਲ ਇੰਜਣ ਬਣਨਗੇ ਇਲੈਕਟ੍ਰਿਕ

Wednesday, Aug 29, 2018 - 02:14 PM (IST)

ਡੀਜ਼ਲ ਰੇਲ ਇੰਜਣ ਬਣਨਗੇ ਇਲੈਕਟ੍ਰਿਕ

ਨਵੀਂ ਦਿੱਲੀ—ਭਾਰਤੀ ਰੇਲਵੇ ਆਪਣੇ ਮੌਜੂਦਾ ਡੀਜ਼ਲ ਲੋਕੋਮੋਟਿਵ ਨੂੰ ਇਲੈਕਟ੍ਰਿਕ ਲੋਕੋਮੋਟਿਵ 'ਚ ਤਬਦੀਲ ਕਰੇਗਾ। ਜਦਕਿ ਜਨਰਲ ਇਲੈਕਟ੍ਰਿਕ (ਜੀਈ) ਵਲੋਂ ਤਿਆਰ ਡੀਜ਼ਲ ਲੋਕੋਮੋਟਿਵ ਦੀ ਵਰਤੋਂ ਬੈਕਅੱਪ ਦੇ ਤੌਰ 'ਤੇ ਸੀਮਾਵਰਤੀ ਖੇਤਰਾਂ 'ਚੋਂ ਕੀਤੀ ਜਾਵੇਗੀ। ਰੇਲ ਮੰਤਰੀ ਪੀਊਸ਼ ਗੋਇਲ ਨੇ ਅੱਜ ਇਹ ਜਾਣਕਾਰੀ ਦਿੱਤੀ ਹੈ। 
ਫਿੱਕੀ ਦੇ ਇਕ ਸੰਮੇਲਨ ਨੂੰ ਸੰਬੋਧਤ ਕਰਦੇ ਹੋਏ ਗੋਇਲ ਨੇ ਕਿਹਾ ਕਿ ਅਸੀਂ ਵੱਡੇ ਪੈਮਾਨੇ 'ਚੇ ਬਿਜਲੀਕਰਣ 'ਤੇ ਵਿਚਾਰ ਕਰ ਰਹੇ ਹਾਂ। ਇਸ ਨਾਲ ਸਾਨੂੰ ਸਾਲਾਨਾ ਕਰੀਬ 2 ਅਰਬ ਡਾਲਰ ਦੀ ਬਚਤ ਹੋਵੇਗੀ ਅਤੇ ਇਸ ਦੀ ਵਸੂਲੀ ਸਾਨੂੰ ਦੇਸ਼ ਦੇ ਯਾਤਰੀਆਂ ਤੋਂ ਕਰਨੀ ਪਵੇਗੀ। ਉਨ੍ਹਾਂ ਨੇ ਕਿਹਾ ਕਿ ਰੇਲਵੇ ਆਪਣੇ ਮੌਜੂਦਾ ਡੀਜ਼ਲ ਲੋਕੋਮੋਟਿਵ ਦੇ ਨਵੀਨੀਕਰਣ ਦੇ ਮੁਕਾਬਲੇ ਘੱਟ ਲਾਗਤ 'ਤੇ ਇਲੈਕਟ੍ਰਿਕ ਲੋਕੋਮੋਟਿਵ 'ਚ ਤਬਦੀਲ ਕਰਨ 'ਤੇ ਵਿਚਾਰ ਕਰ ਰਿਹਾ ਹੈ।
ਗੋਇਲ ਨੇ ਕਿਹਾ ਕਿ ਨਲਿਨ ਜੈਨ ਵਲੋਂ ਦਿੱਤੇ ਗਏ ਇੰਜਣ ਦੀ ਵਰਤੋਂ ਰੱਖ-ਰਖਾਵ ਕੰਮਾਂ ਲਈ ਬੈਕਅੱਪ ਦੇ ਤੌਰ 'ਤੇ ਦੇਸ਼ ਦੇ ਸੀਮਾਵਰਤੀ ਖੇਤਰਾਂ 'ਚ ਕੀਤਾ ਜਾ ਸਕਦਾ ਹੈ ਤਾਂ ਜੋ ਬਿਜਲੀਕਰਣ ਦੀ ਮੁਰੰਮਤ ਆਦਿ ਦੇ ਦੌਰਾਨ ਉਸ ਦੀ ਵਰਤੋਂ ਕੀਤੀ ਜਾ ਸਕੇ। ਇਸ ਤਰ੍ਹਾਂ ਬੈਕਅੱਪ ਦੇ ਤੌਰ 'ਤੇ ਸਾਡੇ ਕੋਲ ਬਹੁਤ ਕੁਸ਼ਲ ਇੰਜਣ ਮੌਜੂਦ ਰਹਿਣਗੇ। 
ਰੇਲ ਮੰਤਰੀ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਜਦੋਂ ਭਾਰਤ ਦੇ ਕੰਟਰੋਲਰ ਅਤੇ ਮਹਾਲੇਖਾ ਜਾਂਚਕਰਤਾ ਨੇ ਕਿਹਾ ਕਿ ਬਿਹਾਰ ਦੇ ਮਢੌਰਾ 'ਚ ਡੀਜ਼ਲ ਲੋਕੋਮੋਟਿਵ ਵਿਨਿਰਮਾਣ ਇਕਾਈ ਸਥਾਪਿਤ ਕਰਨ ਸੰਬੰਧ ਜੀਈ ਦੀ ਯੋਜਨਾ ਦਾ ਤਾਲਮੇਲ ਰੇਲਵੇ ਦੀ ਕੁੱਲ ਮਿਲਾ ਕੇ ਰਣਨੀਤਿਕ ਦ੍ਰਿਸ਼ਟੀ' ਦੇ ਨਾਲ ਨਹੀਂ ਸੀ। ਰਿਪੋਰਟ 'ਚ ਕਿਹਾ ਗਿਆ ਹੈ ਕਿ ਰੇਲਵੇ ਨੇ ਖੁਦ ਫੈਸਲਾ ਲਿਆ ਸੀ ਕਿ ਉਹ ਵਾਰਾਣਸੀ 'ਚ 2019-20 ਤੋਂ ਡੀਜ਼ਲ ਲੋਕੋਮੋਟਿਵ ਦੇ ਉਤਪਾਦਨ 'ਚ ਵਰਣਨਯੋਗ ਕਮੀ ਕਰੇਗਾ। ਅਜਿਹੇ 'ਚ ਡੀਜ਼ਲ ਇੰਜਣ ਦੇ ਲਈ ਇਕ ਨਵੇਂ ਕਾਰਖਾਨੇ ਦੀ ਸਥਾਪਨਾ ਅਤੇ ਉਸ ਨਾਲ 171.26 ਅਰਬ ਰੁਪਏ ਦੀ ਜ਼ਿੰਮੇਦਾਰੀ ਦਾ ਤਾਲਮੇਲ 'ਰੇਲਵੇ ਦੀ ਕੁੱਲ ਮਿਲਾ ਕੇ ਰਣਨੀਤਿਕ ਦ੍ਰਿਸ਼ਟੀ' ਨਾਲ ਨਹੀਂ ਸੀ। 
ਰੇਲਵੇ ਨੇ ਨਵੰਬਰ 2015 'ਚ ਈਂਧਣ ਕੁਸ਼ਲ ਇੰਵੋਲਊਸ਼ਨ ਸ਼੍ਰੇਣੀ ਦੇ 1,000 ਰੇਲ ਇੰਜਣ ਦੀ ਸਪਲਾਈ ਲਈ ਜੀਈ ਦੇ ਨਾਲ ਕਰਾਰ ਕੀਤਾ ਸੀ। ਇਸ ਅਨੁਬੰਧ ਦਾ ਆਕਾਰ 2.5 ਅਰਬ ਡਾਲ ਸੀ ਅਤੇ ਇਹ 11 ਸਾਲਾਂ ਦੇ ਲਈ ਕੀਤਾ ਗਿਆ ਸੀ। ਇਸ ਸੌਦੇ 'ਚ ਜਈ ਵਲੋਂ 20 ਕਰੋੜ ਡਾਲਰ ਦਾ ਨਿਵੇਸ਼ ਵੀ ਸ਼ਾਮਲ ਹੈ ਦਿਸ ਨਾਲ ਸਿੱਧੇ ਅਤੇ ਅਸਿੱਧੇ ਤੌਰ 'ਤੇ ਕਰੀਬ 6,000 ਰੋਜ਼ਗਾਰ ਦੇ ਮੌਕੇ ਪੈਦਾ ਹੋਣ ਦੀ ਉਮੀਦ ਹੈ। ਇਸ 'ਚ 30 ਫੀਸਦੀ ਔਰਤਾਂ ਲਈ ਵਾਧਾ ਹੋਵੇਗਾ।


Related News